ਪਤੀ ਵੱਲੋਂ ''ਕਿਸ'' ਕਰਨ ਤੋਂ ਕੁਝ ਸਕਿੰਟਾਂ ਬਾਅਦ ਪਤਨੀ ਦੀ ਮੌਤ, ਇਹ ਸੀ ਖੁਆਇਸ਼

01/17/2018 10:59:37 PM

ਲੰਡਨ — ਇੰਗਲੈਂਡ ਦੇ ਸਮਰਸੈਟ 'ਚ ਇਕ ਸ਼ਖਸ ਨੇ ਆਪਣੀ ਪਤਨੀ ਦੇ ਨਾਂ ਲਿੱਖਿਆ ਓਪਨ ਲੇਟਰ (ਚਿੱਠੀ) ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਸਮਰਸੈਟ ਦੇ ਰਹਿਣ ਵਾਲੇ ਸੈਮ ਦੀ ਪਤਨੀ ਵਿਕਰੀ 5 ਸਾਲ ਤੋਂ ਕੈਂਸਰ ਨਾਲ ਲੜ ਰਹੀ ਸੀ। 14 ਜਨਵਰੀ ਨੂੰ ਉਸ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਸੈਮ ਨੇ ਆਪਣੀ ਪਤਨੀ ਲਾਰਾ ਦੇ ਆਖਰੀ ਪਲਾਂ ਨੂੰ ਲੈ ਕੇ ਇਹ ਓਪਨ ਲੈਟਰ ਲਿੱਖਿਆ ਹੈ। ਸੈਮ ਨੇ ਆਪਣੇ ਲੈਟਰ 'ਚ ਜ਼ਿਕਰ ਕੀਤਾ ਕਿ ਕਿਵੇਂ ਮਰਨ ਤੋਂ ਪਹਿਲਾਂ ਲੋਰਾ ਨੇ ਉਸ ਤੋਂ ਕਿੱਸ ਕਰਨ ਨੂੰ ਕਿਹਾ ਸੀ ਅਤੇ ਇਸ ਤੋਂ ਕੁਝ ਸਕਿੰਟਾਂ ਬਾਅਦ ਉਹ ਇਸ ਦੁਨੀਆ ਨੂੰ ਛੱਡ ਹਮੇਸ਼ਾ ਲਈ ਚੱਲੀ ਗਈ। 
ਸੈਮ ਨੇ ਲਿੱਖਿਆ, ''ਲੋਰਾ ਦੇ ਜਾਣ ਤੋਂ ਬਾਅਦ ਮੈਂ ਅਧੂਰਾ ਮਹਿਸੂਸ ਕਰ ਰਿਹਾ ਹਾਂ। ਬਹੁਤ ਦੁਖੀ ਦਿਲ ਨਾਲ ਮੈਂ ਆਪਣੇ ਦਿਲ ਦਾ ਹਾਲ ਲਿੱਖ ਰਿਹਾ ਹਾਂ। ਮੇਰੀ ਪਤਨੀ ਮੇਰੀ ਸਭ ਤੋਂ ਚੰਗੀ ਦੋਸਤ, ਲਵਰ ਅਤੇ ਦੁਨੀਆ ਦਾ ਸਭ ਤੋਂ ਪਸੰਦੀਦਾ ਔਰਤ ਸੀ। 

PunjabKesari


ਆਪਣੀ ਪਤਨੀ ਦੀ ਸਿਹਤ ਦੇ ਬਾਰੇ 'ਚ ਸੈਮ ਨੇ ਲਿੱਖਿਆ, 'ਲਾਰਾ 5 ਸਾਲ ਤੋਂ ਲੀਵਰ ਕੈਂਸਰ ਨਾਲ ਲੱੜ ਰਹੀ ਸੀ। ਉਸ ਦੀ ਹਾਲਤ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਸੀ। ਉਸ ਦਾ ਭਾਰ ਵੀ ਘੱਟ ਹੁੰਦਾ ਜਾ ਰਿਹਾ ਸੀ। ਉਹ ਆਪਣੇ ਰੋਜ਼ਾਨਾ ਦੇ ਕੰਮ ਵੀ ਖੁਦ ਨਹੀਂ ਕਰ ਪਾਉਂਦੀ। 
ਉਸ ਨੇ ਲਿੱਖਿਆ, 'ਉਸ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ। ਉਸ ਦੀਆਂ 3 ਕਿਮੋ-ਥੈਰੇਪੀਆਂ ਹੋ ਚੁੱਕੀਆਂ ਸਨ। ਇਕ ਹੋਰ ਵਾਰ ਕਿਮੋ-ਥੈਰੇਪੀ 'ਤੇ ਵਿਚਾਰ ਕੀਤਾ ਜਾ ਰਿਹਾ ਸੀ। ਪਰ ਉਸ ਦਾ ਸਰੀਰ ਕਿਮੋ-ਥੈਰੇਪੀ ਲਈ ਤਿਆਰ ਨਹੀਂ ਸੀ।'

PunjabKesari


ਸੈਮ ਨੇ ਲਿੱਖਿਆ, '14 ਜਨਵਰੀ ਨੂੰ ਉਸ ਦੀ ਹਾਲਤ ਵਿਗੜ ਰਹੀ ਸੀ। ਮੈਂ ਉਸ ਦੇ ਕੋਲ ਹੀ ਬੈਠਾ ਸੀ। ਉਸ ਨੇ ਮੈਨੂੰ ਉਸ ਦੇ ਸਿਰ 'ਤੇ ਕਿੱਸ ਕਰਨ ਨੂੰ ਕਿਹਾ, ਮੇਰੇ ਕਿੱਸ ਕਰਨ ਤੋਂ ਬਾਅਦ ਉਸ ਨੇ ਕਿਹਾ ਕਿ ਕਦੇ-ਕਦੇ ਜਾਣ ਦੇਣਾ ਠੀਕ ਹੁੰਦਾ ਹੈ। ਇਹ ਕਹਿਣ ਤੋਂ ਕੁਝ ਸਕਿੰਟਾਂ ਬਾਅਦ ਉਸ ਦੀ ਮੌਤ ਹੋ ਗਈ। ਮੈਨੂੰ ਛੱਡ ਕੇ ਹਮੇਸ਼ਾ-ਹਮੇਸ਼ਾ ਲਈ ਚੱਲੀ ਗਈ।


Related News