ਟਰੰਪ ਦੇ ਪੁੱਤਰ ਨੇ ਹੀ ਕਰ ਦਿੱਤੀ ਅਜਿਹੀ ਫੋਟੋ ਸ਼ੇਅਰ ਕਿ ਬਣ ਗਿਆ ''ਮਜ਼ਾਕ''

10/22/2017 3:09:46 AM

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਰਿਹਾ ਲੱਗਦਾ ਹੈ। ਗੱਲ ਭਾਵੇਂ ਕੁਝ ਦੇਸ਼ਾਂ ਦੇ ਲੋਕਾਂ ਲਈ ਅਮਰੀਕਾ ਆਉਣ 'ਤੇ ਬੈਨ ਲਾਉਣ ਦੀ ਹੋਵੇ, ਓਬਾਮਾ ਕੇਅਰ ਨੂੰ ਹਟਾਉਣ ਜਾਂ ਫਿਰ ਅਜੀਬੋ-ਗਰੀਬ ਬਿਆਨ ਦੇ ਕੇ ਸਨਸਨੀ ਪੈਦਾ ਕਰਨਾ ਨਾਲ ਇਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ। ਪਰ ਟਰੰਪ ਪਰਿਵਾਰ 'ਚ ਇਹ ਇੱਕਲੇ ਸ਼ਖਸ ਨਹੀਂ ਹਨ ਜਿਹੜੇ ਕਿ ਵਿਵਾਦਾਂ 'ਚ ਰਹਿੰਦੇ ਹਨ। ਇਨ੍ਹਾਂ ਦੇ ਪਰਿਵਾਰ ਦੇ ਕਈ ਹੋਰ ਪਰਿਵਾਰਕ ਮੈਂਬਰ ਵੀ ਹਨ ਜਿਹੜੇ ਕਿ ਜੋਸ਼ 'ਚ ਕੁਝ ਅਜਿਹਾ ਕਰ ਦਿੰਦੇ ਹਨ ਜਿਹੜਾ ਕਿ ਮਜ਼ਾਕ ਬਣ ਜਾਂਦਾ ਹੈ।


ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਸੋਸ਼ਲ ਮੀਡੀਆ ਅਕਾਊਂਟਸ 'ਤੇ ਸ਼ੱਕੀ ਚੀਜ਼ਾਂ ਨੂੰ ਸਾਂਝੀਆਂ ਕਰਦੇ ਰਹਿੰਦੇ ਹਨ। ਉਦਾਹਰਣ ਵੱਜੋਂ ਜੇਕਰ ਤੁਸੀਂ ਰਾਸ਼ਟਰਪਤੀ ਦੇ ਟਵਿਟਰ ਫੀਡ ਨੂੰ ਚੈੱਕ ਕਰੋ ਤਾਂ ਉਨ੍ਹਾਂ ਦੇ ਸਮਰਥਕਾਂ ਵੱਲੋਂ ਭੇਜੀਆਂ ਗਈਆਂ ਅਜੀਬ ਫੋਟੋਆਂ, ਇਮੋਜ਼ੀ ਅਤੇ ਹੋਰ ਫਾਈਲਾਂ ਦਿਖਾਈ ਦੇਣਗੀਆਂ। 
ਸਾਲ 2016 ਦੇ ਰਾਸ਼ਟਰਪਤੀ ਚੋਣਾਂ 'ਚ ਡੋਨਾਲਡ ਟਰੰਪ ਦੀ ਪ੍ਰਮੁੱਖ ਵਿਰੋਧ ਧਿਰ ਦੀ ਨੇਤਾ ਹਿਲੇਰੀ ਕਲਿੰਟਨ ਨੇ ਵੀ ਇਨ੍ਹਾਂ ਫੋਟੋਆਂ ਨੂੰ ਹੋਰਨਾਂ ਮੀਡੀਆ ਸੰਸਥਾਨਾਂ ਦੇ ਨਾਲ ਸ਼ੇਅਰ ਕੀਤੀਆਂ ਸਨ। ਟਰੰਪ ਦਾ ਵੱਡਾ ਪੁੱਤਰ ਡੋਨਾਲਡ ਟਰੰਪ ਜੂਨੀਅਰ ਵੀ ਉਨ੍ਹਾਂ ਅਜੀਬ ਤਰ੍ਹਾਂ ਦੀਆਂ ਫੋਟੋਆਂ ਨੂੰ ਸ਼ੇਅਰ ਕਰਨ ਤੋਂ ਨਹੀਂ ਡਰਦਾ, ਜਿਸ ਨਾਲ ਉਨ੍ਹਾਂ ਦਾ ਖੁਦ ਦਾ ਅਕਸ ਪ੍ਰਭਾਵਿਤ ਹੁੰਦਾ ਹੈ। 
ਕੁਝ ਮੀਡੀਆ ਰਿਪੋਰਟ 'ਚ ਇਹ ਮਜ਼ਾਕ ਕੀਤਾ ਗਿਆ ਹੈ ਕਿ 39 ਸਾਲਾਂ ਟਰੰਪ ਜੂਨੀਅਰ ਨੂੰ ਇਨ੍ਹਾਂ ਫੋਟੋਆਂ ਲਈ ਅੱਜ ਤੱਕ ਦੀ ਸਭ ਤੋਂ ਖਰਾਬ ਮੀਮ ਦਾ ਪੁਰਸਕਾਰ ਨਾਲ ਨਵਾਜਿਆ ਜਾ ਸਕਦਾ ਹੈ। ਇਥੇ ਇਕ ਪੋਸਟ 'ਚ ਉਨ੍ਹਾਂ ਨੂੰ ਟਾਈਮ ਮੈਗਜ਼ੀਨ ਦੇ ਕਵਰ ਪੇਜ 'ਤੇ ਦਿਖਾਇਆ ਗਿਆ ਹੈ। ਜਿਸ 'ਚ ਉਹ ਦਾੜ੍ਹੀ ਮੁੱਛ ਲਾ ਕੇ ਸੁਪਰਮੈਨ ਬਣੇ ਹਏ ਹਨ।


Related News