ਸਸਤੀਆਂ ਫਲਾਈਟਾਂ ਦੀ ਸ਼ੁਰੂਆਤ ਕਰੇਗੀ ਵੈਸਟਜੈੱਟ ਏਅਰਲਾਈਨ, ਕਿਰਾਏ ਹੋਣਗੇ ਬੇਹੱਦ ਘੱਟ

Friday, April 21, 2017 4:06 PM
ਸਸਤੀਆਂ ਫਲਾਈਟਾਂ ਦੀ ਸ਼ੁਰੂਆਤ ਕਰੇਗੀ ਵੈਸਟਜੈੱਟ ਏਅਰਲਾਈਨ, ਕਿਰਾਏ ਹੋਣਗੇ ਬੇਹੱਦ ਘੱਟ
ਕੈਲਗਰੀ— ਵੈਸਟਜੈੱਟ ਏਅਰਲਾਈਨ ਨੇ ਕੈਨੇਡਾ ਦੇ ਅੰਦਰ ਬੇਹੱਦ ਸਸਤੀਆਂ ਫਲਾਈਟਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਨਵੀਆਂ ਅਤੇ ਸਸਤੀਆਂ ਫਲਾਈਟਾਂ ਇਸ ਸਾਲ ਦੇ ਅੰਤ ਤੱਕ ਸ਼ੁਰੂ ਕੀਤੀਆਂ ਜਾਣਗੀਆਂ। ਇਸ ਕੰਮ ਲਈ ਲਈ 10 ਨਵੇਂ ਬੋਇੰਗ 737-800 ਜਹਾਜ਼ਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ।
ਫਿਲਹਾਲ ਇਸ ਫਲਾਈਟ ਦਾ ਨਾਮਕਰਣ ਨਹੀਂ ਕੀਤਾ ਗਿਆ ਹੈ। ਵੈਸਟਜੈੱਟ ਤੋਂ ਪਹਿਲਾਂ ਨਿਊਲੀਫ ਨੇ ਕੈਨੇਡਾ ਦੇ ਸ਼ਹਿਰਾਂ ਲਈ ਬੇਹੱਦ ਸਸਤੇ ਕਿਰਾਏ ਵਾਲੀਆਂ ਫਲਾਈਟਾਂ ਦੀ ਸ਼ੁਰੂਆਤ ਕੀਤੀ ਸੀ। ਇਨ੍ਹਾਂ ਦਾ ਇਕ ਤਰਫਾ ਕਿਰਾਇਆ ਸਿਰਫ 89 ਡਾਲਰ ਤੱਕ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!