ਇਟਲੀ ''ਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਵਿਸ਼ਾਲ ਨਗਰ ਕੀਰਤਨ

09/28/2017 7:54:32 AM

ਮਿਲਾਨ, (ਸਾਬੀ ਚੀਨੀਆ)— ਇਟਲੀ ਦੀ ਰਾਜਧਾਨੀ ਰੋਮ ਦੀ ਬੁੱਕਲ 'ਚ ਵੱਸੇ ਸ਼ਹਿਰ ਲਵੀਨੀ 1 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆ ਨੂੰ ਮੁੱਖ ਰੱਖਦੇ ਹੋਏ ਇਕ ਵਿਸ਼ਾਲ ਨਗਰ ਕੀਰਤਨ 1 ਅਕਤੂਬਰ ਨੂੰ ਖਾਲਸਾਈ ਸ਼ਾਨੋ-ਸ਼ੌਕਤ ਨਾਲ ਸਜਾਇਆ ਜਾ ਰਿਹਾ ਹੈ। ਗੁਰਦੁਆਰਾ ਭਗਤ ਰਾਵਿਦਾਸ ਸਿੰਘ ਸਭਾ ਲਵੀਨੀ 1 ਦੀ ਪ੍ਰਬੰਧਕ ਕਮੇਟੀ ਵਲੋਂ ਇਲਾਕੇ 'ਚ ਰਹਿੰਦਿਆਂ ਗੁਰਸਿੱਖ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਨਗਰ ਕੀਰਤਨ ਨੂੰ ਲੈ ਕੇ ਸੰਗਤਾਂ ਚ ਉਤਸ਼ਾਹ ਵੇਖਿਆ ਹੀ ਬਣਦਾ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਗੋਲਡ ਮੈਡਿਲਸਟ ਢਾਡੀ ਮਨਦੀਪ ਸਿੰਘ ਹੀਰਾਂਵਾਲੀ ਦੇ ਜੱਥੇ ਤੋਂ ਇਲਾਵੇ ਪੁੱਜ ਰਹੇ ਸਿੱਖ ਬੁਲਾਰੇ,ਵਿਦਵਾਨ ਤੇ ਕੀਰਤਨੀ ਜੱਥੇ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਉਣਗੇ । ਗਤਕੇ ਵਾਲੇ ਸਿੰਘ ਵਲੋਂ ਗਤਕੇ ਦੇ ਜੌਹਰ ਵਿਖਾਏ ਜਾਣਗੇ ਇਸ ਸਲਾਨਾ ਨਗਰ ਕੀਰਤਨ ਲਈ ਨਗਰ ਕੌਂਸਲ ਆਂਸੀ 1 ਦੇ ਪ੍ਰਸ਼ਾਸ਼ਨ ਵਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ । ਆਈਆਂ ਸੰਗਤਾਂ ਲਈ ਗੁਰੂ ਕੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਹੋਣਗੇ।


Related News