ਲਵੀਨੀ 1 ''ਚ ਖਾਲਸਾਈ ਸ਼ਾਨੋ-ਸ਼ੌਕਤ ਨਾਲ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

10/03/2017 8:28:21 AM

ਇਟਲੀ, (ਸਾਬੀ ਚੀਨੀਆ)— ਇਟਲੀ ਦੇ ਕਸਬਾ ਲਵੀਨੀ 1 'ਚੋਂ ਗੁਰਦੁਆਰਾ ਭਗਤ ਰਵਿਦਾਸ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵਲੋਂ ਇਲਾਕੇ 'ਚ ਰਹਿੰਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਸਲਾਨਾ ਨਗਰ ਪੂਰੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਪੰਜ ਪਿਆਰਿਆਂ 'ਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ 'ਚ ਉੱਤਰੀ ਇਟਲੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੋਂ ਇਲਾਵਾ ਗੁ. ਸਿੰਘ ਸਭਾ ਸਬਾਊਦੀਆ, ਗੁ; ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ, ਗੁਰੂ ਰਾਵਿਦਾਸ ਦਰਬਾਰ ਵਿਲੈਤਰੀ, ਅਨਾਨੀਨਨਾ, ਪ੍ਰੈਨੇਸਤੀਨਾ, ਗੁ: ਗੋਬਿੰਦਸਰ ਸਾਹਿਬ ਲਵੀਨੀ1, ਸੁਨਾਤਨ ਧਰਮ ਮੰਦਿਰ ਕਮੇਟੀ, ਗੁ, ਸਿੰਘ ਸਭਾ ਫੋਦੀ ਤੋ ਆਈਆ ਸੰਗਤਾਂ ਨੇ ਹਾਜਰੀਆ ਭਰਦੇ ਹੋਏ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਂਉਦੇ ਹੋਏ ਚਾਰ ਚੰਨ ਲਾਏ ਅਤੇ ਗੁਰੂ ਸਾਹਿਬ ਦਾ ਨਾਮ ਸਿਮਰਨ ਜਪ ਕਰਦਿਆ ਆਪਣਾ ਜੀਵਨ ਸਫਲਾ ਬਣਾਇਆ। ਇਸ ਮੌਕੇ ਢਾਡੀ ਮਨਦੀਪ ਸਿੰਘ ਹੀਰਵਾਲੀ , ਭਾਈ ਅਜੀਤ ਸਿੰਘ ਥਿੰਦ ਤੇ ਬਲਵਿੰਦਰ ਸਿੰਘ ਭਾਗੋਅਰਾਈਆ ਦੇ ਜੱਥਿਆਂ ਵਲੋਂ ਸੰਗਤਾਂ ਨੂੰ ਸਿੱਖ ਇਤਿਹਾਸ ਸਰਵਣ ਕਰਵਾਇਆ ਗਿਆ। ਭਾਈ ਪਰਮਜੀਤ ਸਿੰਘ ਅਤੇ ਜਸਵਿੰਦਰ ਸਿੰਘ ਢਿੱਲੋਂ ਵਲੋਂ ਸਟੇਜ ਸਕੱਤਰ ਦੀ ਸੇਵਾ ਬਾਖੂਬੀ ਨਿਭਾਈ ਗਈ ਜਦ ਕਿ ਬਾਬਾ ਜੋਗਾ ਸਿੰਘ, ਅਮਰਜੀਤ ਸਿੰਘ ਸੋਨੀ, ਹਰਭਜਨ ਸਿੰਘ, ਸੁਖਵਿੰਦਰ ਸਿੰਘ ਢਿੱਲੋ, ਸ੍ਰੀ ਜਸਵੀਰ ਪਾਲ, ਬਲਦੇਵ ਸਿੰਘ ਜੋਧਾ,ਪ੍ਰੀਤਮ ਸਿੰਘ ਦੁਆਰਾ ਆਏ ਹੋਏ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੇ ਜੱਥਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵਲੋਂ ਨਗਰ ਕੌਸਲ ਆਂਸੀ 1 ਵਲੋਂ ਕੀਤੇ ਸੁਚੱਜੇ ਪ੍ਰਬੰਧਾਂ ਦੀਸ਼ਲਾਘਾ ਕੀਤੀ ਗਈ ।


Related News