ਰੋਮ ਦੇ 800 ਸਾਲ ਪੁਰਾਣੇ ਸ਼ਾਹੀ ਹੋਟਲ 'ਚ ਹੋਇਆ ਵਿਰਾਟ ਕੋਹਲੀ ਤੇ ਅਨੁਸ਼ਕਾ ਦਾ ਵਿਆਹ

12/12/2017 3:48:28 PM

ਮਿਲਾਨ, (ਸਾਬੀ ਚੀਨੀਆ)— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਵਿਆਹ ਇਟਲੀ ਦੀ ਰਾਜਧਾਨੀ ਰੋਮ ਤੋਂ ਕੋਈ 150 ਕਿਲੋਮੀਟਰ ਦੂਰ ਤੁਸਕਾਨਾ ਸਟੇਟ ਦੇ ਜ਼ਿਲਾ ਸੈਨਾ ਦੇ ਸ਼ਾਹੀ ਹੋਟਲ 'ਚ ਭਾਰਤੀ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਹੋਇਆ। ਇਸ ਸ਼ਾਹੀ ਹੋਟਲ ਦੇ 22 ਦੇ ਕਰੀਬ ਕਮਰਿਆਂ 'ਚ 44 ਵਿਅਕਤੀ ਮੌਜੂਦ ਸਨ।

PunjabKesari

ਦੱਸਣਯੋਗ ਹੈ ਕਿ ਇਸੇ ਹੋਟਲ 'ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਆਪਣੀ ਪਤਨੀ ਨਾਲ ਛੁੱਟੀਆਂ ਕੱਟਣ ਵੀ ਆ ਚੁੱਕੇ ਹਨ। ਇਸ ਤੋਂ ਪਹਿਲਾਂ ਵਾਇਰਲ ਹੋਈਆਂ ਖਬਰਾਂ ਮੁਤਾਬਕ ਕੋਹਲੀ ਦਾ ਵਿਆਹ ਇਟਲੀ ਦੀ ਵਪਾਰਕ ਰਾਜਧਾਨੀ ਵਜੋਂ ਜਾਣੇ ਜਾਂਦੇ ਸ਼ਹਿਰ ਮਿਲਾਨ 'ਚ ਹੋਣ ਦੀਆ ਅਫਵਾਹਾਂ ਸਨ ਪਰ ਇਸ ਜੋੜੇ ਨੇ ਤੁਸਕਾਨਾ ਦੇ ਸ਼ਾਹੀ ਹੋਟਲ ਬੋਰਗੋ ਫਨਤੀਕੀ 1 'ਚ ਵਿਆਹ ਕਰਵਾਇਆ। ਰੋਮ ਦਾ ਇਹ ਸ਼ਾਹੀ ਹੋਟਲ 800 ਸਾਲ ਪੁਰਾਣਾ ਹੈ।

PunjabKesari
ਇਸ ਵਿਆਹ ਦੇ ਵੱਡੇ ਬਜਟ ਦੀਆਂ ਖਬਰਾਂ ਭਾਰਤ ਵਾਸੀਆਂ ਲਈ ਮਾਣ ਵਾਲੀ ਗੱਲ ਸਾਬਤ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਇਟਲੀ ਦੇ ਵੱਖ-ਵੱਖ ਸ਼ਹਿਰਾਂ 'ਚ ਹੋਏ ਮਹਿੰਗੇ ਭਾਰਤੀ ਵਿਆਹ ਚਰਚਾ ਦੇ ਵਿਸ਼ੇ ਰਹੇ ਹਨ ਪਰ ਅਨੁਸ਼ਕਾ ਤੇ ਵਿਰਾਟ ਦਾ ਵਿਆਹ ਸਭ ਤੋਂ ਵਧ ਚਰਚਾ 'ਚ ਰਿਹਾ ਹੈ।


Related News