ਕੁਈਨ ਪਾਰਕ ''ਚ ਮਨਾਈ ਗਈ ਵਿਸਾਖੀ, ਪੀ. ਸੀ. ਪਾਰਟੀ ਨੇਤਾ ਨੇ ਸਿੱਖਾਂ ਲਈ ਕੀਤਾ ਵੱਡਾ ਐਲਾਨ

04/27/2017 11:36:40 AM

ਓਨਟਾਰੀਓ— ਕੈਨੇਡਾ ਦੇ ਓਨਟਾਰੀਓ ਸੂਬੇ ਦੀ ਪਾਰਲੀਮੈਂਟ ਕੁਈਨ ਪਾਰਕ, ਟੋਰਾਂਟੋ ਵਿਖੇ ਪ੍ਰੋਗੈਸਿਵ ਕੰਜ਼ਰਵੇਟਿਵ ਪਾਰਟੀ ਵੱਲੋਂ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਮੌਕੇ ਪੀ. ਸੀ. ਪਾਰਟੀ ਦੇ ਆਗੂ ਪੈਟਰਿਕ ਬਰਾਊਨ, ਵਿਧਾਇਕ ਟੌਡ ਸਮਿਥ ਸਮੇਤ ਕਈ ਮੈਂਬਰਾਂ ਨੇ ਹਿੱਸਾ ਲਿਆ। ਟੌਡ ਸਮਿਥ ਨੇ ਲਗਭਗ 100 ਤੋਂ ਵਧੇਰੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਮੌਜੂਦ ਸਾਰੇ ਲੋਕਾਂ ਨੂੰ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ। 
ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਅੱਜ ਸਿੱਖ ਧਰਮ ਦੀਆਂ ਕਦਰਾਂ-ਕੀਮਤਾਂ ਦੀ ਪੂਰੀ ਦੁਨੀਆ ਵਿਚ ਚਰਚਾ ਹੈ। ਇਸ ਦੌਰਾਨ ਉਨ੍ਹਾਂ ਨੇ ਸਿੱਖਾਂ ਲਈ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜੇਕਰ ਉਹ ਪ੍ਰੀਮੀਅਰ ਬਣਦੇ ਹਨ ਤਾਂ ਸਿੱਖਾਂ ਦੇ ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਣ ''ਤੇ ਲੱਗੀ ਪਾਬੰਦੀ ਹਟਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਦਸਤਾਰ ਸਜਾ ਕੇ ਸਿੱਖ ਸੰਸਾਰ ਜੰਗ ਵਿਚ ਲੜ ਸਕਦੇ ਹਨ ਤਾਂ ਮੋਟਰਸਾਈਕਲ ਚਲਾਉਣ ''ਤੇ ਪਾਬੰਦੀ ਕਿਉਂ ਹੈ। ਇਸ ਮੌਕੇ ਪੀ. ਸੀ. ਪਾਰਟੀ ਦੇ ਸਰਗਰਮ ਮੈਂਬਰ ਮਨਜੀਤ ਗਰੇਵਾਲ, ਓਨਟਾਰੀਓ ਗੁਰਦੁਆਰਾ ਕਮੇਟੀ ਦੇ ਮੈਂਬਰ, ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰ ਹਾਜ਼ਰ ਸਨ।

Kulvinder Mahi

News Editor

Related News