ਐਕਸ-ਰੇਅ ਦਾ ਇਸਤੇਮਾਲ ਕਰਦੇ ਹੋਏ ਹੀਰੇ ਨੂੰ ਗਰੇਫਾਈਟ ''ਚ ਬਦਲਿਆ ਗਿਆ

12/11/2017 5:00:02 PM

ਵਾਸ਼ਿੰਗਟਨ(ਭਾਸ਼ਾ)— ਵਿਗਿਆਨੀਆਂ ਨੇ ਪਹਿਲੀ ਵਾਰ ਐਕਸ-ਰੇਅ ਲੇਜ਼ਰ ਦੇ ਅਲਟਰਾ ਸ਼ਾਰਟ ਫਲੈਸ਼ਜ ਦਾ ਇਸਤੇਮਾਲ ਕਰਦੇ ਹੋਏ ਹੀਰੇ ਨੂੰ ਗਰੇਫਾਈਟ ਵਿਚ ਬਦਲਨ ਵਿਚ ਕਾਮਯਾਬੀ ਪ੍ਰਾਪਤ ਕੀਤੀ ਹੈ। ਖੋਜਕਰਤਾਵਾਂ ਮੁਤਾਬਕ ਇਹ ਅਧਿਐਨ ਠੋਸ ਦੇ ਊਰਜਾ ਰੇਡੀਏਸ਼ਨ ਨੂੰ ਸੋਖ ਕੇ ਉਨ੍ਹਾਂ ਦੇ ਮੂਲ ਸੁਭਾਅ ਵਿਚ ਹੋਣ ਵਾਲੀ ਤਬਦੀਲੀ ਨੂੰ ਸਮਝਣ ਵਿਚ ਮਦਦਗਾਰ ਸਾਬਤ ਹੋ ਸਕਦਾ ਹੈ। ਅਮਰੀਕਾ ਦੇ ਐਸ. ਐਲ. ਏ. ਸੀ. ਨੈਸ਼ਨਲ ਐਕਸਲੇਰੇਟਰ ਲੈਬੋਰੇਟਰੀ ਦੇ ਖੋਜਕਾਰ ਫਰੇਂਜ ਤਾਵੇਲਾ ਸਮੇਤ ਹੋਰ ਖੋਜਕਾਰਾਂ ਨੇ ਪਹਿਲੀ ਵਾਰ ਇਸ ਪ੍ਰਕਿਰਿਆ ਨਾਲ ਹੀਰੇ ਨੂੰ ਗਰੇਫਾਈਟ ਵਿਚ ਬਦਲਨ ਵਿਚ ਸਫਲਤਾ ਹਾਸਲ ਕੀਤੀ।
'ਹਾਈ ਐਨਰਜੀ ਡੈਂਸਿਟੀ ਫਿਜ਼ੀਕਸ' ਜਰਨਲ ਵਿਚ ਇਹ ਅਧਿਐਨ ਪ੍ਰਕਾਸ਼ਿਤ ਹੋਇਆ ਹੈ। ਇਸ ਵਿਚ ਤਾਵੇਲਾ ਲਿਖਦੇ ਹਨ, ''ਇਸ ਬੁਨਿਆਦੀ ਪਹਿਲੂਆਂ ਤੋਂ ਇਲਾਵਾ ਹੀਰਿਆਂ ਸਬੰਧੀ ਤਕਨੀਕਾਂ ਲਈ ਇਸ ਦੇ ਗਰੇਫਾਈਟ ਵਿਚ ਬਦਲਨ ਦੀ ਪ੍ਰਕਿਰਿਆ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਹੀਰੇ ਦਾ ਵੱਡੇ ਪੈਮਾਨੇ ਉੱਤੇ ਵਿਹਾਰਕ ਇਸਤੇਮਾਲ ਹੁੰਦਾ ਹੈ।'' ਹੀਰਿਆਂ ਅਤੇ ਗਰੇਫਾਈਨ ਕਾਰਬਨ ਦੇ 2 ਵੱਖ-ਵੱਖ ਰੂਪ ਹਨ ਅਤੇ ਇਹ ਆਪਣੇ ਅੰਦਰੂਨੀ ਕ੍ਰਿਸਟਲ ਸੰਰਚਨਾ ਵਿਚ ਵੱਖ ਹੁੰਦੇ ਹਨ। ਧਰਤੀ ਦੇ ਹੇਠਾਂ ਡੂੰਘਾਈ ਵਿਚ ਉੱਚ ਦਬਾਅ ਵਾਲੇ ਪੜਾਵਾਂ ਵਿਚ ਹੀਰੇ ਦਾ ਨਿਰਮਾਣ ਹੁੰਦਾ ਹੈ।


Related News