ਅਮਰੀਕਾ ਦੇ ਨਸਲੀ ਹਿੰਸਾ ਨਾਲ ਸਦਮੇ ''ਚ ਹਨ ਕੈਨੇਡਾ ''ਚ ਰਹਿ ਰਹੇ ਭਾਰਤੀ

08/15/2017 2:39:56 AM

ਟੋਰਾਂਟੋ/ਵਾਸ਼ਿੰਗਟਨ — ਅਮਰੀਕਾ ਦੇ ਵਰਜੀਨੀਆ ਸੂਬੇ 'ਚ ਚਿੱਟੇ ਲੋਕਾਂ ਦੇ ਸ਼ਾਂਤਮਈ ਵਿਰੋਧ ਕਰਨ ਵਾਲਿਆਂ 'ਤੇ ਕਾਰ ਚੜ੍ਹਾਏ ਜਾਣ ਦੀ ਘਟਨਾ ਨਾਲ ਇਲਾਕੇ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਨ੍ਹਾਂ ਡਰੇ ਹੋਏ ਲੋਕਾਂ ਦੀ ਵੱਡੀ ਗਿਣਤੀ 'ਚ ਭਾਰਤੀ ਸ਼ਾਮਿਲ ਹਨ। ਇਹ ਘਟਨਾ ਚਾਰਲੋਟੇਸਵਿਲੇ 'ਚ ਚਿੱਟੇ ਲੋਕਾਂ ਦੀ ਰੈਲੀ ਦੇ ਵਿਰੋਧ ਦੌਰਾਨ ਹੋਈ। ਵਿਰੋਧੀਆਂ 'ਤੇ ਜੇਮਸ ਐਲੇਕਸ ਫੀਲਡਸ ਨਾਂ ਦੇ ਨੌਜਵਾਨ ਨੇ ਕਾਰ ਚੜ੍ਹਾ ਦਿੱਤੀ ਸੀ, ਜਿਸ ਨਾਲ ਇਕ ਔਰਤ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖ਼ਮੀ ਹੋ ਗਏ ਸਨ।
ਐਤਵਾਰ ਨੂੰ ਹੋਈ ਘਟਨਾ ਤੋਂ ਬਾਅਦ ਰੈਲੀ ਤੋਂ ਪਰਤੇ ਲੋਕ ਸ਼ਾਂਤ ਹਨ ਪਰ ਤਣਾਅ ਬਣਿਆ ਹੋਇਆ ਹੈ। ਅਜਿਹੇ ਲੋਕਾਂ 'ਚ ਵੱਡੀ ਗਿਣਤੀ 'ਚ ਭਾਰਤੀ ਮੂਲ ਦੇ ਲੋਕ ਹਨ ਜੋ ਇੱਥੇ ਨੌਕਰੀ ਜਾਂ ਕਾਰੋਬਾਰ ਦੇ ਸਿਲਸਿਲੇ 'ਚ ਰਹਿ ਰਹੇ ਹਨ। ਇਹੀ ਨਹੀਂ ਪੂਰੇ ਵਰਜੀਨੀਆ ਸੂਬੇ 'ਚ ਭਾਰਤੀਆਂ ਦੀ ਗਿਣਤੀ ਕਾਫ਼ੀ ਹੈ ਅਤੇ ਸਿਆਸਤ 'ਚ ਉਨ੍ਹਾਂ ਦਾ ਖ਼ਾਸ ਦਖ਼ਲ ਹੈ। ਸ਼ਨੀਵਾਰ ਨੂੰ ਹੋਈ ਘਟਨਾ ਦੌਰਾਨ ਹਾਲਾਤ 'ਤੇ ਨਜ਼ਰ ਰੱਖ ਰਹੇ 2 ਪੁਲਸ ਅਧਿਕਾਰੀਆਂ ਦੀ ਹੈਲੀਕਾਪਟਰ ਕ੍ਰੈਸ਼ ਹੋ ਜਾਣ ਕਾਰਨ ਮੌਤ ਹੋ ਗਈ ਸੀ, 19 ਜ਼ਖ਼ਮੀ ਹੋਏ ਹਨ।
ਵਰਜੀਨੀਆ ਯੂਨੀਵਰਸਿਟੀ 'ਚ ਸੀਨੀਅਰ ਐਸੋਸੀਏਟ ਡੀਨ ਸ਼ੰਕਰਨ ਵੈਂਕਟਰਮਨ ਮੁਤਾਬਿਕ ਜਿਸ ਤਰ੍ਹਾਂ ਨਾਲ ਘਟਨਾ ਹੋਈ ਹੈ, ਉਸ 'ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੈ। ਵੈਂਕਟਰਮਨ ਵਾਸ਼ਿੰਗਟਨ ਡੀ. ਸੀ. ਤੋਂ 190 ਕਿਲੋਮੀਟਰ ਦੂਰ ਚਾਰਲੋਟੇਸਵਿਲੇ ਸ਼ਹਿਰ 'ਚ ਪਿਛਲੇ 20 ਸਾਲ ਤੋਂ ਰਹਿ ਰਹੇ ਹਨ।
ਭੀੜ 'ਤੇ ਕਾਰ ਚੜ੍ਹਾਉਣ ਵਾਲਾ ਦੋਸ਼ੀ ਜੇਮਸ ਐਲੇਕਸ ਫੀਲਡਸ ਹਿਟਲਰ ਅਤੇ ਨਾਜ਼ੀਵਾਦ ਤੋਂ ਪ੍ਰਭਾਵਿਤ ਹੈ। ਦੋਸ਼ੀ ਦੇ ਸਾਬਕਾ ਅਧਿਆਪਕ ਡੇਰੇਕ ਵੀਮਰ ਨੇ ਦੱਸਿਆ ਕਿ ਦੋਸ਼ੀ ਜਦੋਂ 9ਵੀਂ ਜਮਾਤ 'ਚ ਸੀ ਉਦੋਂ ਉਸ ਦੀ ਕੱਟੜ ਤੇ ਜਾਤੀਵਾਦੀ ਵਿਚਾਰਧਾਰਾ ਬਾਰੇ ਜਾਣਕਾਰੀ ਮਿਲੀ ਸੀ। ਵੀਮਰ ਮੁਤਾਬਿਕ ਦੋਸ਼ੀ ਜੇਮਸ (ਦਿਮਾਗ਼ੀ ਬਿਮਾਰੀ) ਤੋਂ ਪੀੜਤ ਸੀ ਅਤੇ ਉਸ ਦਾ ਇਲਾਜ ਵੀ ਕਰਵਾਇਆ ਗਿਆ ਸੀ। ਜੇਮਸ ਲਈ ਹਿਟਲਰ ਭਗਵਾਨ ਦੇ ਸਮਾਨ ਸੀ।
ਦੂਜੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਕ ਬਿਆਨ 'ਚ ਕਿਹਾ ਕਿ ਕੈਨੇਡਾ 'ਚ ਵੀ ਨਸਲਵਾਦ ਤੋਂ ਮੁਕਤ ਨਹੀਂ ਹੈ। ਜਿਸ ਕਾਰਨ ਇਥੇ ਰਹਿ ਰਹੇ ਭਾਰਤੀਆਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਕ ਪਾਸੇ ਜਿਸ ਤਰ੍ਹਾਂ ਅਮਰੀਕਾ 'ਚ ਲਗਾਤਾਰ ਨਸਲਵਾਦ ਵਧਦਾ ਜਾ ਰਿਹਾ ਹੈ ਉਸੇਂ ਤਰ੍ਹਾਂ ਹੁਣ ਕੈਨੇਡਾ 'ਚ ਰਹਿ ਰਹੇ ਭਾਰਤੀਆਂ ਨੂੰ ਡਰ ਹੈ ਕਿ ਕਿਤੇ ਇਥੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣੀਆਂ ਸ਼ੁਰੂ ਨਾ ਹੋਣ ਜਾਣ।


Related News