ਅਮਰੀਕਾ ਦਾ ਮਰਦਮਸ਼ੁਮਾਰੀ ਮਹਿਕਮਾ ਹੁਣ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲਿਆਂ ਦੀ ਕਰੇਗਾ ਗਿਣਤੀ

12/12/2017 3:13:48 AM

ਵਾਸ਼ਿੰਗਟਨ— ਅਮਰੀਕੀ ਮਰਦਮਸ਼ੁਮਾਰੀ ਮਹਿਕਮੇ ਨੇ ਆਖਿਰਕਾਰ ਇਹ ਪਤਾ ਲਗਾਉਣ ਲਈ ਗਿਣਤੀ ਸ਼ੁਰੂ ਕਰ ਦਿੱਤੀ ਹੈ ਕਿ ਅਮਰੀਕਾ 'ਚ ਕਿੰਨੇ ਲੋਕ ਪੰਜਾਬੀ, ਤੇਲਗੂ ਤੇ ਬੰਗਾਲੀ ਭਾਸ਼ਾ ਬੋਲਦੇ ਹਨ। ਅਮਰੀਕਾ 'ਚ ਰਹਿੰਦੇ ਬਹੁਤੇ ਲੋਕ ਅਜਿਹੇ ਹਨ ਜੋ ਵੱਖ-ਵੱਖ ਤਰ੍ਹਾਂ ਦੀਆਂ ਭਾਸ਼ਾਵਾਂ ਬੋਲਦੇ ਹਨ ਤੇ ਉਹ ਭਾਰਤ ਨੂੰ ਸੰਬੰਧ ਰੱਖਦੇ ਹਨ। ਜਿਵੇਂ ਕਿ ਸੰਯੁਕਤ ਰਾਸ਼ਟਰ ਦੀ ਅਮਰੀਕੀ ਰਾਜਦੂਤ ਨਿੱਕੀ ਹੇਲੀ ਦਾ ਜਨਮ ਪੰਜਾਬ 'ਚ ਹੋਇਆ ਸੀ। ਅਡੋਬ ਦੇ ਸੀ.ਈ.ਓ. (ਸ਼ੰਤਨੁ ਨਰਾਇਣ) ਤੇ ਮਾਇਕਰੋਸਾਫਟ ਦੇ ਸੀ.ਈ.ਓ. (ਸਤਯ ਨਡੇਲਾ) ਦੋਵੇਂ ਹੀ ਹੈਦਰਾਬਾਦ ਦੇ ਹਨ, ਜਿਥੇ ਤੇਲਗੂ ਭਾਸ਼ਾ ਬੋਲੀ ਜਾਂਦੀ ਹੈ। ਇਥੇ ਤੱਕ ਕੀ ਗੁਗਲ ਦਾ ਸੀ.ਈ.ਓ. ਸੁੰਦਰ ਪਿਚਾਈ ਦਾ ਜਨਮ ਵੀ ਚੇਨਈ 'ਚ ਹੀ ਹੋਇਆ ਸੀ ਜਿਥੇ ਤਾਮਿਲ ਭਾਸ਼ਾ ਬੋਲੀ ਜਾਂਦੀ ਹੈ। 2001 ਦੀ ਭਾਰਤੀ ਜਨਗਣਨਾ ਮੁਤਾਬਕ ਤਾਮਿਲਨਾਡੂ 'ਚ ਰਹਿ ਰਹੇ 90 ਫੀਸਦੀ ਲੋਕ ਇਸ ਭਾਸ਼ਾ ਨੂੰ ਚੰਗੀ ਤਰ੍ਹਾਂ ਬੋਲਦੇ ਹਨ, ਹਿੰਦੀ ਸਣੇ ਬੰਗਾਲੀ ਭਾਸ਼ਾ ਭਾਰਤ 'ਚ ਸਭ ਤੋਂ ਵਧ ਬੋਲੀ ਜਾਣ ਵਾਲੀ ਭਾਸ਼ਾ ਹੈ। ਭਾਰਤ ਦੇ ਦੱਖਣੀ ਹਿੱਸੇ 'ਚ ਤਾਮਿਲ ਤੇ ਤੇਲਗੂ ਭਾਸ਼ਾ ਸਭ ਤੋਂ ਵਧ ਬੋਲੀ ਜਾਂਦੀ ਹੈ। ਵਿਸ਼ਵ ਪੱਧਰ 'ਤੇ 70 ਮਿਲੀਅਨ ਲੋਕਾਂ ਵੱਲੋਂ ਤਾਮਿਲ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਜਦਕਿ ਅਮਰੀਕਾ 'ਚ ਸਿਰਫ 250,000 ਜਾਂ ਇਸ ਤੋਂ ਵਧ ਲੋਕ ਇਸ ਭਾਸ਼ਾ ਦੀ ਵਰਤੋਂ ਕਰਦੇ ਹਨ। ਗੁਜਰਾਤੀ ਤੇ ਬੰਗਾਲੀ ਹੋਰ ਏਸ਼ੀਆਈ ਭਾਸ਼ਾਵਾਂ ਜਿਵੇਂ ਕਿ ਚੀਨੀ ਤੇ ਕੋਰੀਅਨ ਵਰਗੀਆਂ ਭਾਸ਼ਾਵਾਂ ਅਮਰੀਕਾ 'ਚ ਤਾਮਿਲ ਭਾਸ਼ਾ ਨਾਲੋਂ ਵਧੇਰੇ ਪ੍ਰਸਿੱਧ ਹਨ। ਇਸ ਤੋਂ ਇਲਾਵਾ ਕਰੀਬ 48 ਫੀਸਦੀ ਬੰਗਾਲੀ ਭਾਸ਼ਾ ਬੋਲਣ ਵਾਲੇ ਲੋਕ ਅਮਰੀਕਾ ਦੇ ਕੈਲੇਫੋਰਨੀਆ ਅਤੇ ਇਕ ਤਿਹਾਈ ਤੋਂ ਵਧੇਰੇ ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕ ਅਮਰੀਕਾ ਦੇ ਨਿਊਯਾਰਕ 'ਚ ਰਹਿੰਦੇ ਹਨ।


Related News