ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਇਹ ਸਲਾਹ

12/09/2017 10:44:35 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀਆਂ ਸਾਰੀਆਂ ਗੈਰ-ਜ਼ਰੂਰੀ ਯਾਤਰਾਵਾਂ ਟਾਲਣ ਦੀ ਸਲਾਹ ਦਿੱਤੀ ਹੈ। ਅਮਰੀਕਾ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਚ ਵਿਦੇਸ਼ੀ ਅਤੇ ਘਰੇਲੂ ਅੱਤਵਾਦੀ ਸਮੂਹ ਅਮਰੀਕੀ ਨਾਗਰਿਕਾਂ ਲਈ ਖਤਰਾ ਬਣੇ ਹੋਏ ਹਨ। ਵਿਦੇਸ਼ ਮੰਤਰਾਲੇ ਵਲੋਂ 7 ਮਹੀਨੇ ਦੇ ਅੰਤਰਾਲ ਤੋਂ ਬਾਅਦ ਜਾਰੀ ਕੀਤੀ ਗਈ ਯਾਤਰਾ ਚਿਤਾਵਨੀ 'ਚ ਅਮਰੀਕੀ ਨਾਗਰਿਕਾਂ ਨੂੰ ਦੱਖਣੀ ਏਸ਼ੀਆਈ ਦੇਸ਼ ਦੀਆਂ ਸਾਰੀਆਂ ਗੈਰ-ਜ਼ਰੂਰੀ ਯਾਤਰਾ ਟਾਲਣ ਦੀ ਸਲਾਹ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਬੀਤੀ 22 ਮਈ ਨੂੰ ਯਾਤਰਾ ਚਿਤਾਵਨੀ ਜਾਰੀ ਕੀਤੀ ਗਈ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪਾਕਿਸਤਾਨ 'ਚ ਅੱਤਵਾਦੀਆਂ ਵਲੋਂ ਸਰਕਾਰੀ ਅਧਿਕਾਰੀਆਂ, ਮਨੁੱਖੀ ਮਦਦ ਕਰਨ ਵਾਲਿਆਂ ਅਤੇ ਗੈਰ-ਸਰਕਾਰੀ ਸੰਗਠਨ (ਐੱਨ. ਜੀ. ਓ.) ਦੇ ਕਰਮਚਾਰੀਆਂ, ਜਨਜਾਤੀ ਨੇਤਾਵਾਂ ਅਤੇ ਕਾਨੂੰਨ ਇਨਫੋਰਸਮੈਂਟ ਅਧਿਕਾਰੀਆਂ 'ਤੇ ਹਮਲੇ ਆਮ ਗੱਲ ਹੈ। ਇਸ ਚਿਤਾਵਨੀ 'ਚ ਕਿਹਾ ਗਿਆ ਹੈ ਕਿ ਵਿਦੇਸ਼ੀ ਅਤੇ ਘਰੇਲੂ ਅੱਤਵਾਦੀ ਸਮੂਹ ਅਮਰੀਕੀ ਨਾਗਰਿਕਾਂ ਲਈ ਪੂਰੇ ਪਾਕਿਸਤਾਨ 'ਚ ਖਤਰਾ ਬਣੇ ਹੋਏ ਹਨ। ਅੱਤਵਾਦੀ ਅਤੇ ਅਪਰਾਧਕ ਸਮੂਹ ਫਿਰੌਤੀ ਲਈ ਅਗਵਾ ਵੀ ਕਰ ਰਹੇ ਹਨ। ਵਿਦੇਸ਼ੀ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਭਰ 'ਚ ਹਿੰਸਾ ਵੀ ਖਤਰਾ ਬਣੀ ਹੋਈ ਹੈ ਅਤੇ ਪਾਕਿਸਤਾਨ ਸਰਕਾਰ ਈਸ਼ਨਿੰਦਾ ਕਾਨੂੰਨਾਂ ਨੂੰ ਲਾਗੂ ਕਰਦੀ ਜਾ ਰਹੀ ਹੈ।


Related News