ਹੁਣ ਯੂ. ਐਸ ਨੇ ਫਿਲੀਸਤੀਨ ਨੂੰ ਦਿੱਤੀ ਜਾਣ ਵਾਲੀ ਅਰਬਾਂ ਡਾਲਰ ਦੀ ਮਦਦ ਰੋਕੀ

01/17/2018 5:21:53 PM

ਵਾਸ਼ਿੰਗਟਨ(ਬਿਊਰੋ)—ਅਮਰੀਕਾ ਨੇ ਮੰਗਲਵਾਰ ਨੂੰ ਫਿਲੀਸਤੀਨ ਲਈ ਯੂ. ਐਨ ਰਿਲੀਫ ਐਂਡ ਵਰਕ ਏਜੰਸੀ (UNRWA) ਨੂੰ ਦਿੱਤੀ ਜਾਣ ਵਾਲੀ 125 ਮਿਲੀਅਨ ਡਾਲਰ ਦੀ ਮਦਦ ਵਿਚੋਂ ਲੱਗਭਗ ਅੱਧੀ ਰਾਸ਼ੀ (65 ਮਿਲੀਅਨ ਡਾਲਰ) 'ਤੇ ਰੋਕ ਲਗਾ ਦਿੱਤੀ ਹੈ। ਅਮਰੀਕਾ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਟਵੀਟ ਵਿਚ ਧਮਕੀ ਦਿੱਤੀ ਸੀ ਕਿ ਜੇਕਰ ਫਿਲੀਸਤੀਨ ਇਜ਼ਰਾਇਲ ਨਾਲ ਸ਼ਾਂਤੀ ਸਮਝੌਤਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਕਾਰਦਾ ਹੈ ਤਾਂ ਅਮਰੀਕਾ ਦਿੱਤੀ ਜਾਣ ਵਾਲੀ ਮਦਦ ਰੋਕ ਸਕਦਾ ਹੈ। ਡੋਨਾਲਡ ਟਰੰਪ ਨੇ ਟਵੀਟ ਕਰ ਕੇ ਕਿਹਾ ਕਿ ਪਾਕਿਸਤਾਨ ਅਜਿਹਾ ਇਕੱਲਾ ਦੇਸ਼ ਨਹੀਂ ਹੈ, ਜਿਸ ਨੂੰ ਅਸੀਂ ਅਰਬਾਂ ਡਾਲਰ ਦੀ ਮਦਦ ਦਿੰਦੇ ਹਾਂ। ਅਜਿਹੇ ਹੋਰ ਵੀ ਬਹੁਤ ਸਾਰੇ ਦੇਸ਼ ਹਨ, ਜਿਵੇਂ ਅਸੀਂ ਫਿਲੀਸਤੀਨੀਆਂ ਨੂੰ ਹਰ ਸਾਲ ਕਈ 100 ਅਰਬ ਡਾਲਰ ਦਿੰਦੇ ਹਾਂ ਅਤੇ ਉਸ ਦੇ ਬਦਲੇ ਕੋਈ ਸਨਮਾਨ ਅਤੇ ਪ੍ਰਸ਼ੰਸਾ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਉਹ ਇਜ਼ਰਾਇਲ ਨਾਲ ਲੰਬੇ ਸਮੇਂ ਤੋਂ ਰੁੱਕੀ ਹੋਈ ਸ਼ਾਂਤੀ ਵਾਰਤਾ ਨੂੰ ਵੀ ਅੱਗੇ ਨਹੀਂ ਵਧਾਉਣਾ ਚਾਹੁੰਦੇ।'
ਉਥੇ ਹੀ ਐਤਵਾਰ ਨੂੰ ਫਿਲੀਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਟਰੰਪ ਦੇ ਮਿਡਲ ਈਸਟ ਸ਼ਾਂਤੀ ਕੋਸ਼ਿਸ਼ਾਂ 'ਤੇ ਸ਼ਬਦੀ ਹਮਲਾ ਕੀਤਾ ਸੀ, ਉਨ੍ਹਾਂ ਕਿਹਾ ਸੀ ਕਿ ਉਹ ਅਮਰੀਕਾ ਤੋਂ ਆਏ ਕਿਸੇ ਵੀ ਸ਼ਾਂਤੀ ਪ੍ਰਸਤਾਵ ਨੂੰ ਸਵੀਕਾਰ ਨਹੀਂ ਕਰਨਗੇ। ਕਿਉਂਕਿ ਪਿਛਲੇ ਸਾਲ ਅਮਰੀਕਾ ਨੇ ਯੇਰੁਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਤੌਰ 'ਤੇ ਮਾਨਤਾ ਦਿੱਤੀ ਸੀ।


Related News