ਇਰਾਨ ''ਚ ਨਮਕ ਨਾਲ ਬਣਇਆ ਗਿਆ ਅਨੋਖਾ ਰੈਸਟੋਰੈਂਟ (ਤਸਵੀਰਾਂ)

01/17/2018 5:44:03 PM

ਤੇਹਰਾਨ (ਬਿਊਰੋ)— ਦੁਨੀਆ ਵਿਚ ਅਜੀਬੋ-ਗਰੀਬ ਚੀਜ਼ਾਂ ਦੀ ਕੋਈ ਕਮੀ ਨਹੀਂ। ਦੁਨੀਆ ਵਿਚ ਰੋਜ਼ਾਨਾ ਅਜਿਹੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਹਨ, ਜੋ ਸਾਡੇ ਦਿਮਾਗ ਨੂੰ ਪੂਰੀ ਤਰ੍ਹਾਂ ਘੁੰਮਾ ਦਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਜਿਸ ਅਜੀਬੋ-ਗਰੀਬ ਇਮਾਰਤ ਬਾਰੇ ਦੱਸ ਰਹੇ ਹਾਂ, ਉਹ ਪੂਰੀ ਤਰ੍ਹਾਂ ਨਮਕ ਨਾਲ ਬਣੀ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਕੀ ਨਮਕ ਨਾਲ ਵੀ ਕੋਈ ਇਮਾਰਤ ਬਣ ਸਕਦੀ ਹੈ ਕਿਉਂਕਿ ਨਮਕ ਤਾਂ ਘੁਲ ਜਾਂਦਾ ਹੈ? ਇਹ ਰੈਸਟੋਰੈਂਟ ਇਨਸਾਨੀ ਦਿਮਾਗ ਦੀ ਕਲਾਕਾਰੀ ਨੂੰ ਦਰਸਾਉਂਦਾ ਹੈ।
ਦੱਖਣੀ ਇਰਾਕ ਦੇ ਸਿਰਾਜ ਵਿਚ ਇਕ ਅਜਿਹਾ ਹੀ ਦੋ ਮੰਜ਼ਿਲਾ ਰੈਸਟੋਰੈਂਟ ਬਣ ਕੇ ਤਿਆਰ ਹੋਇਆ ਹੈ, ਜੋ ਸਾਰਿਆਂ ਦੇ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਇਹ ਪੂਰਾ ਰੈਸਟੋਰੈਂਟ ਨਮਕ ਨਾਲ ਬਣਿਆ ਹੈ ਅਤੇ ਸਿਰਫ ਰੈਸਟੋਰੈਂਟ ਹੀ ਨਹੀਂ ਬਲਕਿ ਇੱਥੇ ਦਾ ਫਰਨੀਚਰ ਅਤੇ ਕਿਚਨ ਦਾ ਸਾਮਾਨ ਵੀ ਨਮਕ ਨਾਲ ਬਣਾਇਆ ਗਿਆ ਹੈ। ਇਸ ਰੈਸਟੋਰੈਂਟ ਨੂੰ ਡਿਜ਼ਾਈਨ ਕਰਨ ਵਾਲੇ ਆਰਕੀਟੈਕਟ ਦਾ ਇਸ ਇਮਾਰਤ ਬਾਰੇ ਕਹਿਣਾ ਹੈ ਕਿ ਇਸ ਇਮਾਰਤ ਅਤੇ ਇੱਥੇ ਲੱਗੇ ਫਰਨੀਚਰ ਦੀ ਕੋਟਿੰਗ ਨਮਕ ਨਾਲ ਕੀਤੀ ਗਈ ਹੈ। ਇਸ ਤਰ੍ਹਾਂ ਦੀ ਇਮਾਰਤ ਬਣਾਉਣ ਦੀ ਪ੍ਰੇਰਣਾ ਉਨ੍ਹਾਂ ਨੂੰ ਨਮਕ ਦੀਆਂ ਗੁਫਾਫਾਂ ਤੋਂ ਮਿਲੀ। ਹਾਲਾਂਕਿ ਇਸ ਦੇ ਨਾਲ ਹੀ ਆਰਕੀਟੈਕਟ ਦਾ ਕਹਿਣਾ ਹੈ ਕਿ ਰੈਸਟੋਰੈਂਟ ਦੇ ਖਾਣੇ 'ਤੇ ਇਸ ਨਮਕ ਦਾ ਕੋਈ ਅਸਰ ਨਹੀਂ ਹੈ ਅਤੇ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇੱਥੇ ਲੋਕ ਖਾਣਾ ਖਾਣ ਘੱਟ ਅਤੇ ਇਸਦੇ ਇੰਟੀਰੀਅਰ ਨੂੰ ਦੇਖਣ ਜ਼ਿਆਦਾ ਆਉਂਦੇ ਹਨ।


Related News