ਬੇਟੀ ਦੀ ਯਾਦ ''ਚ ਭਾਰਤੀ ਜੋੜੇ ਦੀ ਅਨੋਖੀ ਮੁਹਿੰਮ

10/22/2017 7:45:55 PM

ਲੰਡਨ— ਬਲੈਕਬੇਰੀ ਅਤੇ ਦੁੱਧ ਉਤਪਾਦਾਂ ਦੇ ਗੰਭੀਰ ਪ੍ਰਤੀਕਿਰਿਆ ਕਾਰਨ ਆਪਣੀ 9 ਸਾਲਾਂ ਬੇਟੀ ਨੂੰ ਖੋ ਚੁੱਕੇ ਭਾਰਤੀ ਮੂਲ ਦੇ ਇਕ ਜੋੜੇ ਨੇ ਐਲਰਜ਼ੀ ਨੂੰ ਲੈ ਕੇ ਇਕ ਅਨੋਖੀ ਮੁਹਿੰਮ ਸ਼ੁਰੂ ਕੀਤਾ ਹੈ। ਇਸ ਜੋੜਾ ਪੂਰੀ ਦੁਨਿਆ 'ਚ ਐਲਰਜ਼ੀ ਦੇ ਖਤਰਿਆਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਗੇ।
ਇਨ੍ਹਾਂ ਦੀ ਬੇਟੀ ਨਯਮਿਕਾ ਦੇ ਨਾਂ 'ਤੇ ਬਕਾਇਦਾ ਨਯਮਿਕਾ ਟਿੱਕੂ ਮੈਮੋਰੀਅਲ ਟ੍ਰਸਟ (ਐੱਮ. ਟੀ. ਐੱਮ. ਟੀ.) ਫਾਰ ਐਲਰਜ਼ੀ ਕੇਅਰ ਐਂਡ ਬ੍ਰੇਨ ਰਿਸਰਚ ਨਾਮਕ ਗੈਰ-ਲਾਭਕਾਰੀ ਚੈਰੀਟੇਬਲ ਦੀ ਸਥਾਪਨਾ ਕੀਤੀ ਗਈ ਹੈ।
ਇਸ ਦਾ ਮਕਸਦ ਐਲਰਜ਼ੀ ਤੋਂ ਬਚਣ ਦੀ ਟ੍ਰੇਨਿੰਗ ਅਤੇ ਉਸ ਦੇ ਇਲਾਜ਼ 'ਚ ਅਨੁਸੰਧਾਨ ਨੂੰ ਵਾਧਾ ਦੇਣਾ ਹੈ। ਇਹ ਟ੍ਰਸਟ ਬ੍ਰੇਟਨ 'ਚ ਕੰਮ ਸ਼ੁਰੂ ਕਰੇਗਾ ਪਰ ਇਸ ਨੂੰ ਭਾਰਤ ਸਮੇਤ ਪੂਰੀ ਦੁਨਿਆ 'ਚ ਲੈ ਕੇ ਜਾਣ ਦੀ ਯੋਜਨਾ ਹੈ।
ਆਪਣੀ ਬੇਟੀ ਨੂੰ ਖੋ ਚੁੱਕੀ ਲਕਸ਼ਮੀ ਕੌਲ ਨੇ ਇਸ ਟ੍ਰਸਟ ਦੀ ਸਥਾਪਨਾ ਦੇ ਲਈ ਲਗਾਤਾਰ ਮਿਹਨਤ ਕੀਤੀ ਹੈ। ਉਸ ਨੇ ਕਿਹਾ ਕਿ ਅਨੁਸੰਧਾਨ ਨੂੰ ਵਾਧਾ ਦੇਣ ਦੀ ਕੋਸ਼ਿਸ਼ ਦੇ ਤਹਿਤ ਅਸੀਂ ਦੁਨਿਆ ਦੇ ਅਲੱਗ-ਅਲੱਗ ਦੇਸ਼ਾਂ ਦੀਆਂ ਘਟਨਾਵਾਂ ਨੂੰ ਵੀ ਦਰਜ਼ ਕਰਨਾ ਚਾਹੁੰਦੇ ਹਾਂ।
ਲਕਸ਼ਮੀ ਨੇ ਕਿਹਾ ਕਿ ਪ੍ਰਾਥਮਿਕ ਤੌਰ 'ਤੇ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਇਹ ਪੱਛਮੀ ਸਮੱਸਿਆ ਹੈ ਅਤੇ ਭਾਰਤ ਸਮੇਤ ਪੂਰਵੀ ਦੇਸ਼ਾਂ 'ਚ ਇਸ ਦੀ ਮੌਜੂਦਗੀ ਨਹੀਂ ਹੈ। ਪਰ ਅਸੀ ਵੱਖ-ਵੱਖ ਦੇਸ਼ਾਂ 'ਚ ਇਸ ਸਮੱਸਿਆ ਦੇ ਪ੍ਰਕਾਰ ਅਤੇ ਉਸ ਦੇ ਆਕਾਰ ਦੀ ਤੁਲਨਾ ਕਰਨਾ ਚਾਹੁੰਦੇ ਹਾਂ।


Related News