ਬਰਤਾਨੀਆ ''ਚ ਪਾਕਿਸਤਾਨੀਆਂ ਦੇ ਅਸ਼ਲੀਲ ਕਾਰਿਆਂ ਤੋਂ ਗੋਰੀਆਂ ਪ੍ਰੇਸ਼ਾਨ

12/11/2017 9:58:14 PM

ਲੰਡਨ— ਬ੍ਰਿਟੇਨ ਦੇ ਇਕ ਥਿੰਕ ਟੈਂਕ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਪਾਕਿਸਤਾਨ ਮੂਲ ਦੇ ਅਪਰਾਧੀ ਇਥੇ ਦੀਆਂ ਗੋਰੀਆਂ ਔਰਤਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਹ ਡਰੱਗਜ਼ ਅਤੇ ਸ਼ਰਾਬ ਦੇ ਜ਼ਰੀਏ ਬਰਤਾਨੀਆ ਦੀ ਔਰਤਾਂ ਨਾਲ ਦੋਸਤੀ ਕਰਦੇ ਹਨ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਨਾਲ ਬਲਾਤਕਾਰ ਜਾਂ ਫੇਰ ਯੌਨ ਸ਼ੋਸ਼ਣ ਕਰਦੇ ਹਨ।
ਬਰਤਾਨੀਆ 'ਚ ਸਥਾਪਤ ਕਾਲਿਅਮ ਗਰੁੱਪ ਦਾ ਮੰਨਣਾ ਹੈ ਕਿ ਪਾਕਿਸਤਾਨ ਦੇ ਲੋਕ ਖੁਦ ਨੂੰ ਬਰਤਾਨਵੀ ਭਾਈਚਾਰੇ ਨਾਲ ਨਹੀਂ ਜੋੜ ਪਾਉਂਦੇ ਹਨ, ਜਿਸ ਕਾਰਨ ਉਹ ਯੌਨ ਅਪਰਾਧਾਂ 'ਚ ਸ਼ਾਮਲ ਹੋ ਰਹੇ ਹਨ। ਏਸ਼ੀਆ ਮੂਲ ਦੀ ਔਰਤਾਂ 'ਤੇ ਇਸ ਤਰ੍ਹਾਂ ਦੇ ਹਮਲੇ ਬਹੁਤ ਘੱਟ ਹਨ, ਕਿਉਂਕਿ ਪਾਕਿਸਤਾਨੀ ਮੂਲ ਦੇ ਅਪਰਾਧਕ ਗੈਂਗ ਉਨ੍ਹਾਂ ਨੂੰ ਅਪਣਾ ਮੰਨਦੇ ਹਨ। ਗਰੁੱਪ ਨੇ 2015 ਤੋਂ ਲੈ ਕੇ 2017 ਤੱਕ ਹੋਏ ਇਸ ਤਰ੍ਹਾਂ ਦੇ 58 ਮਾਮਲਿਆਂ ਨੂੰ ਦੇਖਿਆ। ਇਨ੍ਹਾਂ 'ਚ 264 ਨੂੰ ਸਜ਼ਾ ਹੋਈ ਜਿਨ੍ਹਾਂ 'ਚੋਂ 222 ਏਸ਼ੀਅਨ ਮੂਲ ਦੇ ਸੀ। ਇਨ੍ਹਾਂ 'ਚ ਸਭ ਤੋਂ ਵੱਡੀ ਗਿਣਤੀ ਪਾਕਿ ਮੂਲ ਦੇ ਅਪਰਾਧੀਆਂ ਦੀ ਹੈ। ਇਹ ਹਾਲਾਤ ਤਦ ਹਨ, ਜਦ ਏਸ਼ੀਆ ਮੂਲ ਦੇ ਲੋਕ ਬਰਤਾਨੀਆ 'ਚ ਕੁੱਲ ਜਨਸੰਖਿਆ ਦਾ ਸਿਰਫ 7 ਫ਼ੀਸਦੀ ਹਨ। 
ਰਿਪੋਰਟ ਦਾ ਮੰਨਣਾ ਹੈ ਕਿ ਗੋਰੀਆਂ ਔਰਤਾਂ ਆਸਾਨੀ ਨਾਲ ਨਿਸ਼ਾਨਾ ਇਸ ਕਰਕੇ ਬਣ ਜਾਂਦੀਆਂ ਹਨ ਕਿਉਂਕਿ ਉਹ ਇਸ ਤਰ੍ਹਾਂ ਦੇ ਸਬੰਧ ਬਣਾਉਣ ਲਈ ਛੇਤੀ ਰਾਜ਼ੀ ਹੋ ਜਾਂਦੀਆਂ ਹਨ। ਉਨ੍ਹਾਂ ਸ਼ਰਾਬ ਅਤੇ ਡਰੱਗਜ਼ ਤੋਂ ਵੀ ਗਰੇਜ਼ ਨਹੀਂ ਹੁੰਦਾ, ਪਰ ਇਹੀ ਗੱਲ ਉਨ੍ਹਾਂ ਆਸਾਨੀ ਨਾਲ ਅਪਰਾਧੀਆਂ ਦੇ ਜਾਲ 'ਚ ਫਸਾ ਰਹੀ ਹੈ।


Related News