ਬ੍ਰਿਟੇਨ ਤੇ ਯੂਰੋਪੀ ਸੰਘ ਬਰੈਕਜਿਟ ''ਤੇ ਚੰਗੇ ਨਤੀਜੇ ਹਾਸਲ ਕਰੇਗਾ: ਮਰਕੇਲ

10/20/2017 2:03:28 PM

ਬਰਸੇਲਸ (ਬਿਊਰੋ)— ਜਰਮਨੀ ਦੀ ਚਾਂਸਲਰ ਅੰਜੇਲਾ ਮਰਕੇਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਹੈ ਕਿ ਬ੍ਰਿਟੇਨ ਅਤੇ ਯੂਰੋਪੀ ਸੰਘ ਬਰੈਕਜਿਟ ਉੱਤੇ ਚੰਗੇ ਨਤੀਜੇ ਹਾਸਲ ਕਰੇਗਾ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਵੱਲੋਂ ਨੇਤਾਵਾਂ ਨਾਲ ਗੱਲਬਾਤ ਨੂੰ ਅੱਗੇ ਵਧਾਉਣ ਦੀ ਅਪੀਲ ਤੋਂ ਬਾਅਦ ਮਰਕੇਲ ਦੇ ਇਸ ਬਿਆਨ ਨੂੰ ਕਾਫ਼ੀ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ। ਮਰਕੇਲ ਨੇ ਇੱਥੇ ਆਯੋਜਿਤ ਯੂਰੋਪੀ ਸੰਘ ਦੀ ਬੈਠਕ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ, ਮੈਨੂੰ ਬਿਲਕੁੱਲ ਸ਼ੱਕ ਨਹੀਂ ਹੈ ਕਿ ਜੇਕਰ ਅਸੀਂ ਸਾਰੇ ਮੁੱਦਿਆਂ ਉੱਤੇ ਧਿਆਨ ਕੇਂਦਰਿਤ ਕਰੀਏ ਤਾਂ ਅਸੀਂ ਚੰਗੇ ਨਤੀਜੇ ਹਾਸਲ ਕਰ ਸਕਦੇ ਹਾਂ। ਉਨ੍ਹਾਂ ਕਿਹਾ ਸਾਡੇ ਵੱਲੋਂ ਸਫਲਤਾ ਦੇ ਪੂਰੇ ਸੰਕੇਤ ਹਨ।


Related News