ਲੰਡਨ ''ਚ ਉਬੇਰ ਦਾ ਕੈਬ ਸਰਵਿਸ ਲਾਈਸੰਸ ਹੋਇਆ ਰੱਦ

09/22/2017 7:06:13 PM

ਲੰਡਨ—ਕੈਬ ਸਰਵਿਸ ਚੱਲਾਉਣ ਵਾਲੀ ਕੰਪਨੀ ਉਬੇਰ ਦਾ ਲਾਈਸੰਸ ਲੰਡਨ 'ਚ ਰੱਦ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਟਸ ਮੁਤਾਬਕ ਉਬੇਰ ਦੁਆਰਾ ਲੰਡਨ 'ਚ ਕੈਬ ਸੇਵਾ ਦੇ ਸੰਚਾਲਨ ਲਈ ਦਿੱਤੀ ਗਈ ਐਪਲੀਕੇਸ਼ਨ ਖਾਰਿਜ ਕਰਨ ਦੀ ਵਜ੍ਹਾ ਨਾਲ ਕੰਪਨੀ ਆਪਰੇਟਰ ਦੇ ਨਜ਼ਰੀਏ ਅਤੇ ਆਚਰਣ 'ਚ ਗੰਭੀਰ ਜ਼ਿੰਮੇਵਾਰੀਆਂ ਦੀ ਗੈਰਹਾਜ਼ਰੀ ਦੱਸੀ ਗਈ ਹੈ। ਦੱਸਣਯੋਗ ਹੈ ਕਿ ਉਬੇਰ ਦਾ ਵਰਤਮਾਨ ਲਾਈਸੰਸ 30 ਸਤੰਬਰ ਨੂੰ ਖਤਮ ਹੋ ਰਿਹਾ ਹੈ, ਪਰ ਉਬੇਰ ਨੂੰ ਅਪੀਲ ਕਰਨ ਲਈ 21 ਦਿਨਾਂ ਦਾ ਸਮਾਂ ਮਿਲਿਆ ਹੈ। ਜਦੋਂ ਤਕ ਪ੍ਰਕਿਰਿਆ ਦੀ ਸਮੇਂ ਸੀਮਾ ਖਤਮ ਨਹੀਂ ਹੋ ਜਾਂਦੀ ਉਦੋਂ ਤਕ ਸੇਵਾ ਜਾਰੀ ਰੱਖੀ ਗਈ ਹੈ। 
ਇਸ 'ਤੇ ਲੰਡਨ ਟ੍ਰਾਂਸਪੋਰਟ ਨੇ ਕਿਹਾ ਕਿ ਉਬੇਰ ਦਾ ਪਿਛਲਾ ਰਿਕਾਰਡ ਗੈਰਜ਼ਿੰਮੇਵਾਰ ਰਿਹਾ ਹੈ। ਨਾਲ ਹੀ ਕਿਹਾ ਗਿਆ ਹੈ ਕਿ ਉਬੇਰ ਪ੍ਰਾਈਵੇਟ ਹਾਇਰ ਆਪਰੇਟਰ ਲਾਈਸੰਸ ਹੋਲਡ ਕਰਨ ਲਈ ਫਿੱਟ ਅਤੇ ਪ੍ਰਾਪਰ ਨਹੀਂ ਹੈ। ਹਾਲਾਂਕਿ ਮਾਮਲੇ 'ਚ ਉਬੇਰ ਦੁਆਰਾ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਉਹ ਲੰਡਨ 'ਚ ਟ੍ਰਾਂਸਪੋਰਟ ਸੇਵਾ ਜਾਰੀ ਰੱਖਣ ਲਈ ਲਾਈਸੰਸ ਰੀਨੀਊ ਕਰਨ ਦੀ ਅਪਲੀ ਕਰਨਗੇ। 


Related News