ਸਰਕਾਰ ਵਿਰੋਧੀ ਪ੍ਰਦਰਸ਼ਨ ''ਚ ਵੈਨੇਜ਼ੁਏਲਾ ਦੇ 2 ਵਿਰੋਧੀ ਨੇਤਾਂ ਜ਼ਖਮੀ

05/30/2017 1:20:13 PM

ਕਰਾਕਸ— ਵੈਨੇਜ਼ੁਏਲਾ ਦੀ ਰਾਜਧਾਨੀ ਕਰਾਕਸ 'ਚ ਮੰਗਲਵਾਰ (30 ਮਈ) ਨੂੰ ਰਾਸ਼ਟਰਪਤੀ ਨਿਕੋਲਸ ਮਾਦੁਰੋ ਵਿਰੁੱਧ ਪ੍ਰਦਰਸ਼ਨ ਦੌਰਾਨ 2 ਵਿਰੋਧੀ ਧਿਰ ਦੇ ਨੇਤਾ ਜ਼ਖਮੀ ਹੋ ਗਏ। 2 ਵਾਰੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਹਿ ਚੁੱਕੇ ਹੈਨਰਿਕ ਕੈਪਰੀਲਸ ਨੇ ਦੱਸਿਆ ਕਿ ਸਰਕਾਰ ਦੇ ਇਕ ਅਧਿਕਾਰੀ ਦੇ ਦਫ਼ਤਰ ਵੱਲ ਮਾਰਚ ਦੌਰਾਨ ਸੁਰੱਖਿਆ ਬਲਾਂ ਵੱਲੋਂ ਰਾਹ ਬੰਦ ਕਰ ਕੇ ਸਾਡੇ ਉੱਤੇ ਹਮਲਾ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਪ੍ਰਦਰਸ਼ਨ ਦੌਰਾਨ 2 ਵਿਰੋਧੀ ਨੇਤਾਵਾਂ ਸਮੇਤ 16 ਹੋਰ ਪ੍ਰਦਰਸ਼ਨਕਾਰੀ ਵੀ ਜ਼ਖਮੀ ਹੋਏ ਹਨ। ਇਸ ਤੋਂ ਪਹਿਲਾਂ ਸੋਮਵਾਰ (29 ਮਈ) ਨੂੰ ਉਨ੍ਹਾਂ ਨੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਸੀ ਕਿ ਇਹ ਸਰਕਾਰ ਕਿਸੇ ਨੂੰ ਵੀ ਮਰਵਾਉਣ ਅਤੇ ਅੱਗ ਲਗਵਾਉਣ 'ਚ ਸਮਰੱਥ ਹੈ। ਉੱਥੇ ਹੀ ਇਸ ਘਟਨਾ 'ਤੇ ਟਿੱਪਣੀ ਲਈ ਹੁਣ ਤੱਕ ਦੇਸ਼ ਦੇ ਸੂਚਨਾ ਮੰਤਰੀ ਨਾਲ ਸੰਪਰਕ ਨਹੀਂ ਕੀਤਾ ਜਾ ਸਕਿਆ ਹੈ। ਜ਼ਿਕਰੋਯਗ ਹੈ ਕਿ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਮਾਦੁਰੋ ਤੋਂ ਵਿਗੜਦੀ ਅਰਥ ਵਿਵਸਥਾ ਵਿਚਕਾਰ ਛੇਤੀ ਹੀ ਚੋਣਾਂ ਕਰਵਾਉਣਾ ਚਾਹੁੰਦੇ ਹਨ। ਇਸ ਦੌਰਾਨ ਭੜਕੀ ਹਿੰਸਾ 'ਚ ਹੁਣ ਤੱਕ ਘੱਟੋ-ਘੱਟ 59 ਲੋਕਾਂ ਦੀ ਮੌਤ ਹੋ ਗਈ ਹੈ।


Related News