ਪਾਕਿਸਤਾਨ 'ਚ ਹੋਏ ਦੋ ਬੰਬ ਧਮਾਕੇ, 26 ਲੋਕ ਜ਼ਖਮੀ

10/20/2017 2:44:09 PM

ਕਰਾਚੀ,(ਬਿਊਰੋ)—ਪਾਕਿਸਤਾਨ ਦੇ ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ 'ਚ ਵੀਰਵਾਰ ਨੂੰ ਵੱਖ-ਵੱਖ ਗ੍ਰੇਨੇਡ ਹਮਲਿਆਂ 'ਚ 26 ਲੋਕ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿਮਸਤੰਗ ਅਤੇ ਗਵਾਦਰ ਜ਼ਿਲੇ 'ਚ ਕੁੱਝ ਹੀ ਮਿੰਟਾਂ 'ਚ ਦੋ ਬੰਬ ਧਮਾਕੇ ਹੋਏ। ਦੂਜੇ ਹਮਲੇ 'ਚ ਇਕ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀਆਂ ਨੇ ਗਵਾਦਰ ਸ਼ਹਿਰ ਦੇ ਸਫਾਰ ਖਾਨ ਇਲਾਕੇ 'ਚ ਮੋਬਾਇਲਾਂ ਵਾਲੀ ਦੁਕਾਨ ਦੇ ਬਾਹਰ ਅਲ-ਜ਼ੁਬੈਰ ਹੋਟਲ 'ਤੇ ਇਕ ਗ੍ਰੇਨੇਡ ਸੁੱਟਿਆ। ਮਜ਼ਦੂਰ ਇੱਥੇ ਖਾਣਾ ਖਾ ਰਹੇ ਸਨ ਅਤੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਗਿਆ। ਸਥਾਨਕ ਪੁਲਸ ਅਧਿਕਾਰੀ ਅਇਆਜ਼ ਬਲੂਚ ਨੇ ਕਿਹਾ ਸੀ ਕਿ ਧਮਾਕੇ 'ਚ 26 ਲੋਕ ਜ਼ਖਮੀ ਹੋਏ ਹਨ। ਅਜੇ ਤਕ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।


Related News