ਰੂਸ ਦੀ ਟੀ. ਵੀ. ਸਟਾਰ ਕਸੇਨੀਆ ਸਬਚਕ ਰਾਸ਼ਟਰਪਤੀ ਚੋਣਾਂ ''ਚ ਵਲਾਦਿਮੀਰ ਪੁਤਿਨ ਨੂੰ ਦੇਵੇਗੀ ਟੱਕਰ

10/20/2017 10:03:27 AM

ਮਾਸਕੋ (ਬਿਊਰੋ)— ਦੋ ਦਹਾਕੇ ਤੋਂ ਰੂਸ ਦੀ ਰਾਜਨੀਤੀ 'ਤੇ ਰਾਜ ਕਰ ਰਹੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਇਸ ਵਾਰ ਰੂਸ ਦੀ ਪੇਰਿਸ ਹਿਲਟਨ ਤੋਂ ਚੁਣੌਤੀ ਮਿਲ ਸਕਦੀ ਹੈ। ਰੂਸ ਦੀ ਟੀ. ਵੀ. ਸਟਾਰ ਕਸੇਨੀਆ ਸਬਚਕ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਅਗਲੀ ਰਾਸ਼ਟਰਪਤੀ ਚੋਣ ਲੜਨ ਦੀ ਤਿਆਰੀ ਵਿਚ ਹੈ। ਚਾਹੇ ਹੀ ਸਬਚਕ ਦੇ ਜਿੱਤਣ ਦੀ ਉਮੀਦ ਘੱਟ ਹੋਵੇ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਉਦਾਰਵਾਦੀ ਵੋਟ ਜੋ ਪੁਤਿਨ ਨਾਲ ਨਰਾਜ਼ ਹਨ, ਉਨ੍ਹਾਂ ਨੂੰ ਆਪਣੇ ਪਾਲੇ ਵਿਚ ਲਿਆ ਸਕਦੀ ਹੈ। ਓਪੀਨੀਅਨ ਪੋਲਸ ਦੀ ਮੰਨੋਂ ਤਾਂ ਪੁਤਿਨ ਨੂੰ ਮਾਰਚ ਵਿਚ ਰਾਸ਼ਟਰਪਤੀ ਦੇ ਰੂਪ ਵਿਚ ਆਪਣਾ ਚੌਥਾ ਕਾਰਜਕਾਲ ਆਸਾਨੀ ਨਾਲ ਮਿਲ ਸਕਦਾ ਹੈ।
ਟੀਵੀ ਸਟਾਰ ਸਬਚਕ ਨੂੰ ਵੋਗ ਮੈਗਜੀਨ ਪੇਰੀਸ ਹਿਲਟਨ ਦਾ ਰੂਸੀ ਵਰਜਨ ਕਹਿ ਚੁੱਕੀ ਹੈ। ਪੁਤਿਨ ਦੇ ਸਾਬਕਾ ਰਾਜਨੀਤਕ ਗੁਰੂ ਦੀ ਬੇਟੀ ਸਬਚਕ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਲੜਨ ਦਾ ਫੈਸਲਾ ਇਸ ਲਈ ਕੀਤਾ ਹੈ ਕਿਉਂਕਿ ਉਹ ਵਾਰ-ਵਾਰ ਕੁੱਝ ਹੀ ਨੇਤਾਵਾਂ (ਜਿਨ੍ਹਾਂ ਵਿਚ ਪੁਤਿਨ ਵੀ ਸ਼ਾਮਲ) ਦੇ ਚੋਣ ਲੜਨ ਅਤੇ ਜਿੱਤਣ ਤੋਂ ਥੱਕ ਚੁੱਕੀ ਹੈ। ਇਕ ਵੀਡੀਓ ਕਲਿੱਪ ਆਨਲਾਈਨ ਰਿਲੀਜ ਕਰਦੇ ਹੋਏ 35 ਸਾਲਾ ਸਬਚਕ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਮੁਤਾਬਕ ਉਨ੍ਹਾਂ ਨੂੰ ਰੂਸ ਦੀ ਟਾਪ ਪੋਜੀਸ਼ਨ ਲਈ ਚੋਣ ਲੜਨ ਦਾ ਅਧਿਕਾਰ ਹੈ। ਰੂਸ ਦੇ ਸੰਵਿਧਾਨ ਅਨੁਸਾਰ 35 ਸਾਲ ਜਾਂ ਉਸ ਤੋਂ ਜਿਆਦਾ ਉਮਰ ਦਾ ਕੋਈ ਵੀ ਨਾਗਰਿਕ ਚੋਣ ਲੜ ਸਕਦਾ ਹੈ। ਸਬਚਕ ਨੇ ਕਿਹਾ 'ਮੈਂ ਚੋਣ ਲੜਨ ਦੇ ਅਧਿਕਾਰ ਦਾ ਇਸਤੇਮਾਲ ਕਰਨ ਦਾ ਇਸ ਲਈ ਸੋਚਿਆ ਹੈ ਕਿਉਂਕਿ ਮੈਂ ਉਨ੍ਹਾਂ ਸਭ ਦੇ ਖਿਲਾਫ ਹਾਂ ਜੋ ਅਜੇ ਤੱਕ ਚੋਣ ਲੜਦੇ ਆ ਰਹੇ ਹਨ। ਜਦੋਂ ਮੈਂ 18 ਸਾਲ ਦੀ ਸੀ ਅਤੇ ਕਾਲਜ ਵਿਚ ਪੜ੍ਹਦੀ ਸੀ ਉਦੋਂ ਪੁਤਿਨ ਰੂਸ ਦੇ ਰਾਸ਼ਟਰਪਤੀ ਬਣੇ ਸਨ। ਉਸ ਸਾਲ ਜੰਮੇ ਬੱਚੇ ਇਸ ਵਾਰ ਵੋਟ ਕਰਨਗੇ। ਜਰਾ ਇਸ ਬਾਰੇ ਵਿਚ ਸੋਚ ਕੇ ਦੇਖੋ।' ਇਸ ਦੇ ਨਾਲ ਹੀ ਕੁਝ ਉਦਾਰਵਾਦੀਆਂ ਦਾ ਮੰਨਣਾ ਹੈ ਕਿ ਸਬਚਕ ਦੇ ਚੋਣ ਲੜਨ ਨਾਲ ਪੁਤਿਨ ਦਾ ਹੀ ਫਾਇਦਾ ਹੋਵੇਗਾ ਕਿਉਂਕਿ ਵਿਰੋਧੀ ਵੋਟਾਂ ਵੰਡੀਆਂ ਜਾਣਗੀਆਂ।


Related News