ਟੀ.ਵੀ. ਇਸ਼ਤਿਹਾਰਾਂ ਕਾਰਨ ਜੰਕ ਫੂਡ ਵੱਲ ਆਕਰਸ਼ਿਤ ਹੋ ਰਹੇ ਨੇ ਨੌਜਵਾਨ: ਅਧਿਐਨ

01/17/2018 2:55:42 PM

ਲੰਡਨ(ਭਾਸ਼ਾ)— ਟੀ. ਵੀ. 'ਤੇ ਘੰਟਿਆਂ ਤੱਕ ਚਿਪਕੇ ਰਹਿਣ ਦੀ ਬਜਾਏ ਨੈੱਟਫਿਲਕਸ ਵਰਗੀਆਂ ਵੈਬਸਾਈਟਾਂ 'ਤੇ ਸ਼ੋਅ ਦੇਖਣਾ ਨੌਜਵਾਨਾਂ ਦੀ ਸਿਹਤ ਲਈ ਜ਼ਿਆਦਾ ਲਾਭਕਾਰੀ ਹੈ। ਵਿਗਿਆਨਕਾਂ ਨੇ ਇਕ ਨਵੇਂ ਅਧਿਐਨ ਵਿਚ ਪਾਇਆ ਕਿ ਟੀ. ਵੀ. 'ਤੇ ਦਿਖਾਏ ਜਾਣ ਵਾਲੇ ਜ਼ਿਆਦਾ ਇਸ਼ਤਿਹਾਰ ਨੌਜਵਾਨਾਂ ਦੀ ਖਰਾਬ ਸਿਹਤ ਲਈ ਜ਼ਿੰਮੇਦਾਰ ਹਨ। ਅਧਿਐਨ ਮੁਤਾਬਕ ਇਕ ਸਾਲ ਵਿਚ ਟੀ. ਵੀ. ਘੱਟ ਦੇਖਣ ਵਾਲਿਆਂ ਦੀ ਤੁਲਨਾ ਵਿਚ ਟੀ. ਵੀ. ਦੇਖਣ ਵਾਲੇ ਨੌਜਵਾਨ 500 ਤੋਂ ਜ਼ਿਆਦਾ ਚਿਪਸ, ਬਿਸਕੁੱਟ ਅਤੇ ਕੋਲਡਰਿੰਕ ਤਰ੍ਹਾਂ ਦੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ।
'ਕੈਂਸਰ ਰਿਸਰਚ ਯੂ.ਕੇ' ਨੇ 11 ਤੋਂ 19 ਸਾਲ ਦੀ ਉਮਰ ਵਾਲੇ 3,348 ਨੌਜਵਾਨਾਂ ਨੂੰ ਉਨ੍ਹਾਂ ਦੀ ਟੀ. ਵੀ. ਦੇਖਣ ਦੀਆਂ ਆਦਤਾਂ ਅਤੇ ਖਾਣਪਾਣ ਨਾਲ ਜੁੜੀਆਂ ਆਦਤਾਂ 'ਤੇ ਸਵਾਲ ਕੀਤੇ। ਟੀ. ਵੀ 'ਤੇ ਸੀਰੀਅਲਾਂ ਦੌਰਾਨ ਇਸ਼ਤਿਹਾਰ ਦੇਖਣ ਵਾਲੇ ਨੌਜਵਾਨ ਟੋਨਿਕ ਅਤੇ ਹੋਰ ਕੋਲਡਰਿੰਕ (ਜਿਨ੍ਹਾਂ ਵਿਚ ਸ਼ੂਗਰ ਜ਼ਿਆਦਾ ਹੁੰਦੀ ਹੈ) ਅਤੇ ਚਿਪਸ ਤਰ੍ਹਾਂ ਦੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਦੇ ਹਨ। 'ਕੈਂਸਰ ਰਿਸਰਚ ਯੂਕੇ' ਦੀ ਜਯੋਤਸਨਾ ਵੋਹਰਾ ਨੇ ਕਿਹਾ, 'ਅਸੀਂ ਇਹ ਦਾਅਵਾ ਨਹੀਂ ਕਰ ਰਹੇ ਕਿ ਟੀ. ਵੀ. ਦੇਖਣ ਵਾਲੇ ਨੌਜਵਾਨ ਪਾਗਲਾਂ ਦੀ ਤਰ੍ਹਾਂ ਜੰਕ ਫੂਡ ਖਾਂਦੇ ਹਨ ਪਰ ਅਧਿਐਨ ਵਿਚ ਪਾਇਆ ਗਿਆ ਕਿ ਇਸ਼ਤਿਹਾਰਾਂ ਅਤੇ ਖਾਣਪਾਣ ਦੀਆਂ ਆਦਤਾਂ ਵਿਚ ਇਕ ਡੂੰਘਾ ਸਬੰਧ ਹੈ'।


Related News