ਕੈਨਬਰਾ ''ਚ ਮਨਾਇਆ ਗਿਆ ''ਦਸਤਾਰ ਜਾਗਰੂਕਤਾ ਦਿਵਸ'', ਨੌਜਵਾਨਾਂ ਨੇ ਸਜਾਈਆਂ ਦਸਤਾਰਾਂ

10/15/2017 11:56:37 AM

ਕੈਨਬਰਾ (ਬਿਊਰੋ)— ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ 'ਚ 'ਦਸਤਾਰ ਜਾਗਰੂਕਤਾ ਦਿਵਸ' ਮਨਾਇਆ ਗਿਆ। ਇਸ ਪ੍ਰੋਗਰਾਮ 'ਚ ਸ਼ਾਮਲ ਲੋਕਾਂ ਨੂੰ ਦਸਤਾਰ ਦੀ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਦਸਤਾਰ ਸਜਾਉਣੀ ਦੱਸੀ ਗਈ। ਪ੍ਰੋਗਰਾਮ 'ਚ ਸ਼ਾਮਲ ਹੋਏ ਵੱਡੀ ਗਿਣਤੀ 'ਚ ਨੌਜਵਾਨ, ਬੱਚਿਆਂ ਅਤੇ ਬਜ਼ੁਰਗਾਂ ਨੇ ਦਸਤਾਰਾਂ ਬੰਨ੍ਹੀਆਂ। ਨੌਜਵਾਨਾਂ ਨੂੰ ਪੱਗ ਕਿਵੇਂ ਬੰਨ੍ਹੀ ਜਾਂਦੀ ਹੈ, ਇਸ ਲਈ ਬਕਾਇਦਾ ਪੂਣੀਆਂ ਵੀ ਕਰਨੀਆਂ ਸਿਖਾਈਆਂ ਗਈਆਂ।
ਦੱਸਣਯੋਗ ਹੈ ਕਿ ਹਰ ਇਕ ਸਿੱਖ ਲਈ ਦਸਤਾਰ ਦੀ ਬਹੁਤ ਮਹੱਤਤਾ ਹੈ। ਅੰਮ੍ਰਿਤਧਾਰੀ ਸਿੱਖ ਜੋ ਕਿ 5 ਕਕਾਰ ਧਾਰਨ ਕਰਦਾ ਹੈ, ਉਨ੍ਹਾਂ 'ਚੋਂ ਦਸਤਾਰ ਇਕ ਹੈ। ਸਿੱਖ ਧਰਮ 'ਚ ਦਸਤਾਰ ਦੀ ਆਪਣੀ ਵੱਖਰੀ ਪਛਾਣ ਹੈ। ਸਾਡੇ ਗੁਰੂ ਸਾਹਿਬਾਨਾਂ ਵਲੋਂ ਕਿਹਾ ਗਿਆ ਹੈ ਕਿ ਕੇਸ ਰੱਖਣ ਦੇ ਨਾਲ-ਨਾਲ ਹਰ ਸਿੱਖ ਨੂੰ ਮਰਿਆਦਾ ਸਹਿਤ ਸਿਰ 'ਤੇ ਦਸਤਾਰ ਸਜਾਏ। ਵਿਦੇਸ਼ਾਂ 'ਚ ਰਹਿੰਦੇ ਸਿੱਖ ਆਪਣੇ ਧਰਮ ਅਤੇ ਭਾਈਚਾਰੇ ਨਾਲ ਜੁੜੇ ਹਨ ਅਤੇ ਹੋਰਨਾਂ ਲੋਕਾਂ ਨੂੰ ਵੀ ਸਿੱਖੀ ਦੀ ਮਹੱਤਤਾ ਤੋਂ ਜਾਣੂ ਕਰਵਾ ਰਹੇ ਹਨ, ਇਹ ਸਾਡੇ ਲਈ ਮਾਣ ਵਾਲੀ ਗੱਲ ਹੈ।


Related News