ਅੱਤਵਾਦ ਦੇ ਖਾਤਮੇ ਲਈ ਅਮਰੀਕਾ ਨੂੰ ਸਹਿਯੋਗ ਦੇਵੇਗਾ ਪਾਕਿ : ਅੱਬਾਸੀ

10/19/2017 12:06:29 PM

ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅੱਬਾਸੀ ਨੇ ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੇਨਜ਼ ਨੂੰ ਇਹ ਭਰੋਸਾ ਦਵਾਇਆ ਹੈ ਕਿ ਉਨ੍ਹਾਂ ਦਾ ਦੇਸ਼ ਅੱਤਵਾਦ ਦੇ ਸੰਬੰਧ ਵਿਚ ਅਮਰੀਕਾ ਵੱਲੋਂ ਉਪਲਬਧ ਕਰਵਾਈ ਗਈ ਹਰ ਖੁਫੀਆ ਜਾਣਕਾਰੀ ਨੂੰ ਗੰਭੀਰਤਾ ਨਾਲ ਲਵੇਗਾ ਅਤੇ ਅੱਤਵਾਦ ਦੇ ਖਾਤਮੇ ਲਈ ਹਰ ਸੰਭਵ ਕੋਸ਼ਿਸ ਕਰੇਗਾ। ਇਕ ਅੰਗਰੇਜੀ ਅਖਬਾਰ ਮੁਤਾਬਕ ਅਮਰੀਕੀ ਉਪ ਰਾਸ਼ਟਰਪਤੀ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਫੋਨ ਕਰ ਕੇ ਅਮਰੀਕੀ ਨਾਗਰਿਕ ਕੈਟਲੀਨ ਕੋਲਮੈਨ ਉਸ ਦੇ ਕੈਨੇਡਾਈ ਪਤੀ ਜੋਸ਼ੁਆ ਬੋਏਲ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਨੂੰ ਤਾਲੀਬਾਨ ਦੀ ਕੈਦ ਵਿਚੋਂ ਮੁਕਤ ਕਰਾਉਣ ਲਈ ਧੰਨਵਾਦ ਦਿੱਤਾ। ਸ਼੍ਰੀ ਪੇਨਜ਼ ਨੇ ਇਸ ਪੂਰੀ ਮੁਹਿੰਮ ਵਿਚ ਪਾਕਿਸਤਾਨੀ ਫੌਜ ਅਤੇ ਖੁਫੀਆ ਏਜੰਸੀਆਂ ਦੀ ਭੂਮਿਕਾ ਦੀ ਵੀ ਸਰਾਹਣਾ ਕੀਤੀ । ਦੋਹਾਂ ਨੇਤਾਵਾਂ ਵਿਚਕਾਰ ਦੋ-ਪੱਖੀ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਇਲਾਵਾ ਹੋਰ ਮਹੱਤਵਪੂਰਣ ਵਿਸ਼ਿਆਂ 'ਤੇ ਵੀ ਚਰਚਾ ਕੀਤੀ। ਬਿਆਨ ਮੁਤਾਬਕ ਅਮਰੀਕੀ ਉਪ ਰਾਸ਼ਟਰਪਤੀ ਜਲਦੀ ਹੀ ਪਾਕਿਸਤਾਨ ਦਾ ਦੌਰਾ ਕਰਨਗੇ।


Related News