ਟਰੰਪ ਬੋਲੇ ਸੋਸ਼ਲ ਮੀਡੀਆ ਤੋਂ ਬਿਨਾਂ ਉਹ ਨਹੀਂ ਬਣ ਸਕਦੇ ਸੀ ਅਮਰੀਕੀ ਰਾਸ਼ਰਟਪਤੀ

10/23/2017 8:49:53 PM

ਵਾਸ਼ਿੰਗਟਨ—ਸੋਸ਼ਲ ਮੀਡੀਆ ਦੇ ਇਸਤੇਮਾਲ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲੀ ਵਾਰ ਖੁੱਲ ਕੇ ਗੱਲ ਕਰਦੇ ਹੋਏ ਕਿਹਾ ਕਿ ਜੇਕਰ ਉਹ ਸੋਸ਼ਲ ਮੀਡੀਆ ਦਾ ਇਸਤੇਮਾਲ ਨਾ ਕਰਦੇ ਤਾਂ ਰਾਸ਼ਟਰਪਤੀ ਨਹੀਂ ਬਣਾ ਸਕਦੇ ਸੀ। ਇਕ ਅਮਰੀਕੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਆਪਣੇ ਫਾਲੋਅਰਸ ਨਾਲ ਸਿੱਧੇ ਗੱਲ ਕਰ ਮੀਡੀਆ ਕਵਰੇਜ ਤੋਂ ਬੱਚ ਸਕਦੇ ਹਨ। 
ਟਵਿਟ ਕਰਨਾ ਟਾਇਪਰਾਇਟਰ ਦੇ ਵਾਂਗ
ਡੋਨਾਲਡ ਟਰੰਪ ਨੇ ਆਪਣੇ ਇੰਟਰਵਿਊ 'ਚ ਅੱਗੇ ਕਿਹਾ ਕਿ ਟਵੀਟ ਕਰਨਾ ਟਾਇਪਰਾਇਟਰ ਦੀ ਤਰ੍ਹਾਂ ਹੈ। ਜਦੋਂ ਵੀ ਮੈਂ ਲਿਖਦਾ ਹਾਂ ਤਾਂ ਇਹ ਤੁਰੰਤ ਇਸ ਨੂੰ ਆਪਣੇ ਸ਼ੋਅ 'ਚ ਦਿਖਾ ਦਿੰਦੇ ਹਨ। ਮੈਂ ਇਮਾਨਦਾਰੀ ਨਾਲ ਕਹਾ ਤਾਂ ਮੈਨੂੰ ਲੱਗਦਾ ਹੈ ਕਿ ਜੇਕਰ ਮੈਂ ਸੋਸ਼ਲ ਮੀਡੀਆ 'ਤੇ ਨਾ ਹੁੰਦਾ ਤਾਂ ਸ਼ਾਇਦ ਹੀ ਮੈਂ ਇੱਥੇ ਹੁੰਦਾ।
ਟਰੰਪ ਨੇ ਆਪਣੇ ਫੇਸਬੁੱਕ, ਟਵਿਟਰ ਅਤੇ ਇੰਸਟਾਗ੍ਰਾਮ ਅਕਾਊਂਟਸ ਨੂੰ ਇਕ ਬਿਹਤਰੀਨ ਮੰਚ ਦੱਸਦੇ ਹੋਏ ਕਿਹਾ ਕਿ ਜਦੋਂ ਵੀ ਕੋਈ ਮੇਰੇ ਬਾਰੇ 'ਚ ਕੁਝ ਵੀ ਕਹਿੰਦਾ ਹੈ ਤਾਂ ਮੈਂ ਉਸ 'ਤੇ ਆਪਣਾ ਪੱਖ ਰੱਖਦਾ ਹਾਂ। 
ਸੋਸ਼ਲ ਮੀਡੀਆ ਇਸਤੇਮਾਲ ਨਾ ਕਰਨ ਦਾ ਸੁਝਾਅ
ਵਿਵਾਦਾਂ ਤੋਂ ਬਾਅਦ ਕਈ ਨੇਤਾਵਾਂ ਨੇ ਵੀ ਡੋਨਾਲਡ ਟਰੰਪ ਤੋਂ ਟਵਿਟਰ ਇਸਤੇਮਾਲ ਤੋਂ ਬਚਣ ਅਤੇ ਇਸ ਦਾ ਘੱਟ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਟਰੰਪ ਨੇ ਖੁਦ ਇਸ ਗੱਲ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਦੋਸਤਾਂ ਨੇ ਮੈਨੂੰ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ ਦਾ ਸੁਝਾਅ ਦਿੱਤਾ ਹੈ। 
4 ਕਰੋੜ ਤੋਂ ਜ਼ਿਆਦਾ ਫਾਲੋਅਰਸ
ਡੋਨਾਲਡ ਟਰੰਪ ਟਵਿਟਰ 'ਤੇ ਬਹੁਤ ਐਕਟਿਵ ਰਹਿੰਦੇ ਹਨ। ਟਵਿਟਰ 'ਤੇ ਉਨ੍ਹਾਂ ਦੇ 4 ਕਰੋੜ ਤੋਂ ਜ਼ਿਆਦਾ ਫਾਲੋਅਰਸ ਹਨ। ਟਰੰਪ ਮੀਡੀਆ ਅਤੇ ਆਪਣੇ ਰਾਜਨੀਤਿਕ ਵਿਰੋਧੀਆਂ 'ਤੇ ਜਵਾਬੀ ਹਮਲੇ ਕਰਨ ਲਈ ਟਵਿਟਰ ਦਾ ਖੂਬ ਇਸਤੇਮਾਲ ਕਰਦੇ ਹਨ। ਜਿਸ ਨੂੰ ਲੈ ਕੇ ਉਨ੍ਹਾਂ ਦੀ ਅਲੋਚਨਾ ਵੀ ਹੁੰਦੀ ਰਹਿੰਦੀ ਹੈ।


Related News