ਟਰੰਪ ਸਾਬਕਾ ਰਾਸ਼ਟਰਪਤੀ ਦੀ ਹੱਤਿਆ ਦੀਆਂ ਫਾਈਲਾਂ ਨੂੰ ਕਰਨਗੇ ਜਨਤਕ

10/23/2017 4:37:41 AM

ਵਾਸ਼ਿੰਗਟਨ - ਡੋਨਾਲਡ ਟਰੰਪ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਨ ਐੱਫ. ਕੇਨੇਡੀ ਦੀ ਹੱਤਿਆ ਨਾਲ ਜੁੜੀਆਂ ਫਾਈਲਾਂ ਨੂੰ ਜਨਤਕ ਕਰਨ ਦੀ ਇਜਾਜ਼ਤ ਦੇਣ ਦਾ ਐਲਾਨ ਕੀਤਾ ਹੈ। 22 ਨਵੰਬਰ 1963 ਨੂੰ ਕੇਨੇਡੀ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਹੱਤਿਆ ਨੂੰ ਲੈ ਕੇ ਕਈ ਰਾਜ ਫਾਈਲਾਂ 'ਚ ਬੰਦ ਹੋ ਗਏ। ਟਰੰਪ ਦੇ ਐਲਾਨ 'ਚ ਸਭ ਤੋਂ ਮਹੱਤਵਪੂਰਣ ਗੱਲ ਇਸ ਦੀ ਟਾਈਮਿੰਗ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਸ਼ਟਰਪਤੀ ਆਪਣੇ ਖਿਲਾਫ ਚੱਲ ਰਹੀਆਂ ਕਈ ਨੈਗੇਟਿਵ ਖਬਰਾਂ ਤੋਂ ਜਨਤਾ ਦਾ ਧਿਆਨ ਹਟਾਉਣਾ ਚਾਹੁੰਦੇ ਹਨ। ਇਹੀਂ ਨਹੀਂ ਰਾਸ਼ਟਰੀ ਸੁਰੱਖਿਆ ਪਰੀਸ਼ਦ ਨੇ ਵੀ ਉਨ੍ਹਾਂ ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਸੀ। 
ਟਰੰਪ ਨੇ ਟਵਿੱਟਰ 'ਤੇ ਐਲਾਨ ਕਰਦੇ ਹੋਏ ਲਿੱਖਿਆ, ''ਰਾਸ਼ਟਰਪਤੀ ਦੇ ਤੌਰ 'ਤੇ ਮੈਂ ਅੱਗੇ ਦੀ ਜਾਣਕਾਰੀ ਲਈ ਲੰਬੇ ਸਮੇਂ ਤੋਂ ਬੰਦ ਅਤੇ ਖੁਫੀਆ JFK Files ਨੂੰ ਜਨਤਕ ਕਰਨ ਦੀ ਇਜਾਜ਼ਤ ਦਵਾਂਗਾ।'' ਜ਼ਿਕਰਯੋਗ ਹੈ ਕਿ ਕੇਨੇਡੀ ਦੀ ਹੱਤਿਆ 'ਤੇ ਕਈ ਤਰ੍ਹਾਂ ਦੀਆਂ ਧਾਰਣਾਵਾਂ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਘਟਨਾ ਵਾਲੀ ਥਾਂ 'ਤੇ ਕੋਈ ਦੂਜਾ ਹਮਲਾਵਰ ਵੀ ਸੀ। ਹਾਲਾਂਕਿ ਅਧਿਕਾਰਕ ਰੂਪ 'ਚ ਕਿਹਾ ਗਿਆ ਕਿ ਬੰਦੂਕਧਾਰੀ ਲੀ ਹਰਵੀ ਆਸਵਲਡ ਨੇ ਉਨ੍ਹਾਂ ਦੀ ਹੱਤਿਆ ਕੀਤੀ ਸੀ। ਉਥੇ ਇਸ ਸਮੇਂ ਟਰੰਪ ਆਪਣੇ ਵਿਵਾਦਤ ਟਵੀਟ ਅਤੇ ਰੂਸ ਨਾਲ ਸਬੰਧਾਂ ਨੂੰ ਲੈ ਕੇ ਜਾਂਚ 'ਚ ਘਿਰੇ ਹੋਏ ਹਨ। ਦੇਸ਼ 'ਚ ਉਨ੍ਹਾਂ ਨੂੰ ਸਕਾਰਾਤਮਕ ਘੱਟ ਨਕਾਰਾਤਮਕ ਗੱਲਾਂ ਜ਼ਿਆਦਾ ਹੋ ਰਹੀਆਂ ਹਨ। ਅਜਿਹਾ 'ਚ ਇਸ ਫੈਸਲੇ ਦੀ ਟਾਈਮਿੰਗ 'ਤੇ ਸਵਾਲ ਉੱਠ ਰਹੇ ਹਨ।


Related News