ਵ੍ਹਾਈਟ ਹਾਊਸ ਬਾਹਰ ਪ੍ਰਦਰਸ਼ਨ ਦੌਰਾਨ ਮੁਸਲਮਾਨਾਂ ਨੇ ਕਿਹਾ ਟਰੰਪ ਸਿਰਫ ''ਟਰੰਪ ਟਾਵਰ'' ਦੇ ਮਾਲਕ ''ਯੇਰੂਸ਼ਲਮ'' ਦੇ ਨਹੀਂ

12/10/2017 4:39:13 AM

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਜ਼ਰਾਇਲ ਦੀ ਰਾਜਧਾਨੀ ਦੇ ਰੂਪ 'ਚ ਯੇਰੂਸ਼ਲਮ ਨੂੰ ਮੰਨਣ ਦੇ ਫੈਸਲੇ ਦਾ ਵਿਰੋਧ ਕਰਨ ਲਈ ਸੈਕੜੇ ਮੁਸਲਿਮਾਂ ਨੇ ਵ੍ਹਾਈਟ ਹਾਊਸ ਦੇ ਸਾਹਮਣੇ ਜੁਮੇ ਦੀ ਨਮਾਜ਼ ਅਦਾ ਕੀਤੀ। ਅਮਰੀਕਨ ਮੁਸਲਿਮ ਸੰਗਠਨਾਂ ਨੂੰ ਜਵਾਬ ਦਿੰਦੇ ਹੋਏ ਲੋਕਾਂ ਨੇ ਰਾਸ਼ਟਰਪਤੀ ਦੇ ਨਿਵਾਸ ਸਾਹਮਣੇ ਇਕ ਪਾਰਕ 'ਚ ਵਿਰੋਧ ਪ੍ਰਦਰਸ਼ਨ ਕੀਤਾ। ਫਿਲੀਸਤੀਨੀ ਰੰਗ ਦੇ ਝੰਡੇ ਦੇ ਨਾਲ ਰਿਵਾਇਤੀ ਫਿਲੀਸਤੀਨੀ ਕੇਫੀਏਹ ਸਕਾਰਫ ਪਾਏ ਹੋਏ, ਪ੍ਰਦਰਸ਼ਨਕਾਰੀਆਂ ਨੇ ਪੂਰਬੀ ਯੇਰੂਸ਼ਲਮ ਅਤੇ ਪੱਛਮੀ ਬੈਂਕ ਦੇ ਇਜ਼ਰਾਇਲ ਕਬਜ਼ੇ ਦੀ ਨਿੰਦਾ ਕਰਨਾ ਵਾਲੇ ਪਲੇਅਕਾਰਡ ਵੀ ਦਿਖਾਏ। 
ਬੁੱਧਵਾਰ ਨੂੰ ਟਰੰਪ ਨੇ ਐਲਾਨ ਕੀਤੀ ਸੀ ਕਿ ਅਮਰੀਕਾ ਨੇ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਰੂਪ 'ਚ ਮਾਨਤਾ ਦਿੱਤੀ ਅਤੇ ਤੇਲ ਅਵੀਵ ਤੋਂ ਯੇਰੂਸ਼ਲਮ ਦੇ ਅਮਰੀਕੀ ਦੂਤਘਰ ਦੀ ਸਥਾਪਨਾ ਕਰਨ ਦਾ ਵੀ ਐਲਾਨ ਕੀਤਾ ਅਤੇ ਕਈ ਦਹਾਕਿਆਂ ਨਾਲ ਅਮਰੀਕੀ ਅਤੇ ਅੰਤਰ-ਰਾਸ਼ਟਰੀ ਕੂਟਨੀਤੀ 'ਤੇ ਉਨ੍ਹਾਂ ਦੀ ਵਾਪਸੀ ਕੀਤੀ। 

PunjabKesari


ਅਮਰੀਕੀ-ਇਸਲਾਮੀ ਸਬੰਧ ਪਰੀਸ਼ਦ (ਸੀ. ਏ. ਆਈ. ਆਰ.) ਦੇ ਕਾਰਜਕਾਰੀ ਅਧਿਕਾਰੀ ਨਿਹਾਦ ਅਵਾਦ ਨੇ ਕਿਹਾ, ''ਟਰੰਪ ਯੇਰੂਸ਼ਲਮ ਅਤੇ ਫਿਲੀਸਤੀਨ ਦੀ ਮਿੱਟੀ ਦੇ ਟੁਕੜੇ ਦਾ ਮਾਲਕ ਨਹੀਂ ਹੈ। ਉਹ ਟਰੰਪ ਟਾਵਰ ਦਾ ਮਾਲਕ ਹੈ। ਉਹ ਇਸ ਨੂੰ ਇਸਲਾਮੀ ਨਾਗਰਿਕਾਂ ਨੂੰ ਦੇ ਸਕਦਾ ਹੈ।'' 
ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਟਰੰਪ ਦਾ ਫੈਸਲਾ ਸ਼ਾਂਤੀ ਲਈ ਨਹੀਂ ਹੈ ਅਤੇ ਪਰ ਹਿੰਸਾ ਪੈਦਾ ਕਰ ਰਿਹਾ ਹੈ। ਟਰੰਪ ਦੇ ਐਲਾਨ ਨੇ ਦੁਨੀਆ ਭਰ ਦੇ ਮੁਸਲਮਾਨਾਂ 'ਚ ਨਫਰਤ ਪੈਦਾ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਪੱਛਮੀ ਤੱਟ 'ਚ ਹਜ਼ਾਰਾਂ ਫਿਲੀਸਤੀਨੀਆਂ ਅਤੇ ਇਜ਼ਰਾਇਲੀ ਸੁਰੱਖਿਆ ਬਲਾਂ ਵਿਚਾਲੇ ਹੋਏ ਸੰਘਰਸ਼ ਅਤੇ ਗਾਜਾ ਪੱਟੀ 'ਤੇ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋਏ। 

PunjabKesari


ਇਜ਼ਰਾਇਲ ਨੇ 1967 'ਚ ਜਾਰਡਨ ਤੋਂ ਫਿਲੀਸਤੀਨੀ ਪੂਰਬੀ ਯੇਰੂਸ਼ਲਮ 'ਤੇ ਕਬਜ਼ਾ ਕਰ ਲਿਆ ਅਤੇ ਬਾਅਦ 'ਚ ਇਸ ਨੂੰ ਇਕਜੁੱਟ ਕਰ ਦਿੱਤਾ, ਇਕ ਅਜਿਹਾ ਕਦਮ ਜਿਸ ਨੂੰ ਅੰਤਰ-ਰਾਸ਼ਟਰੀ ਭਾਈਚਾਰੇ ਨੇ ਸਵੀਕਾਰ ਨਹੀਂ ਕੀਤਾ ਸੀ। ਯਹੂਦੀ ਰਾਜ ਯੇਰੂਸ਼ਲਮ ਨੂੰ ਆਪਣੀ ਪਵਿੱਤਰ ਰਾਜਧਾਨੀ ਮੰਨਦੇ ਹਨ ਪਰ ਫਿਲੀਸਤੀਨੀਆਂ ਦਾ ਵਿਸ਼ਵਾਸ ਹੈ ਕਿ ਪੂਰਬੀ ਯੇਰੂਸ਼ਲਮ ਗੈਰ-ਕਾਨੂੰਨੀ ਰੂਪ ਨਾਲ ਕਬਜ਼ਾ ਕਰ ਲਿਆ ਗਿਆ ਹੈ ਅਤੇ ਇਸ ਨੂੰ ਆਪਣੇ ਭਵਿੱਖ ਦੀ ਰਾਜਧਾਨੀ ਦੇ ਰੂਪ 'ਚ ਦੇਖ ਰਹੇ ਹਨ।


Related News