ਟਰੰਪ ''ਅਮਰੀਕੀ ਰਾਸ਼ਟਰਪਤੀ'' ਦੇ ਅਹੁੱਦੇ ਲਈ ਮਾਨਸਿਕ ਰੂਪ ਤੋਂ ''ਅਨਫਿੱਟ''

12/15/2017 5:24:55 AM

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਦਾ ਅਹੁੱਦਾ ਸੰਭਾਲਣ ਤੋਂ ਬਾਅਦ ਡੋਨਾਲਡ ਟਰੰਪ ਵਿਵਾਦਾਂ 'ਚ ਘਿਰੇ ਹੋਏ ਹਨ। ਉਥੇ ਹੀ ਹੁਣ ਅਭਿਨੇਤਾ, ਫਿਲਮ ਨਿਰਮਾਤਾ ਅਤੇ ਸਮਾਜਿਕ ਵਰਕਰ ਰਾਬ ਰੇਨਰ ਦਾ ਮੰਨਣਾ ਹੈ ਕਿ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਅਹੁੱਦੇ ਲਈ 'ਮਾਨਸਿਕ ਰੂਪ' ਤੋਂ ਅਯੋਗ ਹਨ।
ਰੇਨਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ 'ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਲੋਕਾਂ 'ਚ ਇਕੱਲੇ ਅਤੇ ਸਭ ਤੋਂ ਅਯੋਗ ਇਨਸਾਨ ਹਨ। ਉਹ ਮਾਨਸਿਕ ਰੂਪ 'ਤੋਂ ਅਯੋਗ ਹਨ।' ਉਨ੍ਹਾਂ ਕਿਹਾ ਕਿ , ''ਉਨ੍ਹਾਂ ਨੂੰ ਨਾ ਹੀ ਇਸ ਦੀ ਸਮਝ ਹੈ ਕਿ ਸਰਕਾਰ ਕਿਵੇਂ ਕੰਮ ਕਰਦੀ ਹੈ, ਬਲਕਿ ਉਨ੍ਹਾਂ ਨੂੰ ਇਸ ਗੱਲ ਨੂੰ ਸਮਝਣ 'ਚ ਵੀ ਕੋਈ ਦਿਲਚਸਪੀ ਨਹੀਂ ਹੈ ਕਿ ਇਹ ਕਿਵੇਂ ਕੰਮ ਕਰਦੀ ਹੈ।''
ਫਿਲਮੀ ਦੁਨੀਆ 'ਚ ਆਪਣੀ ਪਛਾਣ ਬਣਾਉਣ ਵਾਲੇ ਰੇਨਰ ਹੁਣ ਆਪਣੀ ਆਉਣ ਵਾਲੀ ਫਿਲਮ ਦੇ ਪ੍ਰਮੋਸ਼ਨ ਨੂੰ ਲੈ ਕੇ ਰੁਝਾਨ 'ਚ ਹਨ। ਇਹ ਫਿਲਮ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਲਿੰਡਨ ਜਾਨਸਨ ਦੀ ਜ਼ਿੰਦਗੀ 'ਤੇ ਆਧਰਿਤ ਬਾਇਓਪਿਕ ਹੈ। 
ਰੇਨਰ ਨੇ ਕਿਹਾ, ''ਉਨ੍ਹਾਂ ਦੇ ਕਾਰਜਕਾਲ ਦੇ ਬਦਨੁਮਾ ਦਾਗ ਵਿਅਤਨਾਮ ਯੁੱਧ ਨੂੰ ਛੱੜੇ ਦੇਣ ਤਾਂ ਜਿੱਥੇ ਤੱਕ ਘਰੇਲੂ ਨੀਤੀ ਦੀ ਗੱਲ ਹੈ, ਉਹ ਹੁਣ ਤੱਕ ਦੇ ਸਭ ਤੋਂ ਸਫਲ ਰਾਸ਼ਟਰਪਤੀ ਰਹੇ ਹਨ। ਇਸ ਮੋਰਚੇ 'ਤੇ ਦੂਜੇ ਸਭ ਤੋਂ ਸਫਲ ਰਾਸ਼ਟਰਪਤੀ ਸ਼ਾਇਦ ਫ੍ਰੇਂਕਲਿਨ ਰੂਜਵੇਲਟ ਹਨ। 
ਉਥੇ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲੇਂ ਅਜਿਹਾ ਕੋਈ ਕੰਮ ਨਹੀਂ ਕੀਤਾ ਜਿਹੜਾ ਕਿ ਉਨ੍ਹਾਂ ਨੂੰ ਇਨ੍ਹਾਂ ਸਾਬਕਾ ਰਾਸ਼ਟਰਪਤੀਆਂ ਦੇ ਸਮਾਨ ਸਮਝਿਆ ਜਾ ਸਕੇ। ਜਿਸ ਕਾਰਨ ਮੈਨੂੰ ਲੱਗਦਾ ਹੈ ਕਿ ਡੋਨਾਲਡ ਟਰੰਪ ਮਾਨਸਿਕ ਰੂਪ ਤੋਂ ਅਯੋਗ ਹਨ।


Related News