...ਜਦੋਂ ਇਟਲੀ ''ਚ ਹੋਟਲ ਦੇ ਟਾਇਲਟ ਦੇ ਬਾਹਰ ਲੱਗੇ “ਗੇ'''' ਆਈਕਨ ਨੇ ਕਮਿਊਨਿਟੀ ਨੂੰ ਪਾਇਆ ਚੱਕਰਾਂ ''ਚ

08/16/2017 10:09:21 AM

ਰੋਮ/ਇਟਲੀ (ਕੈਂਥ)— ਸਮਲਿੰਗੀ ਜਾਂ ਗੇ ਜਿੱਥੇ ਪੂਰੀ ਦੁਨੀਆਂ ਲਈ ਅਨੇਕਾਂ ਤਰ੍ਹਾਂ ਦੀਆਂ ਧਾਰਨਾਵਾਂ ਪੈਦਾ ਕਰਦੇ ਹਨ, ਉੱਥੇ ਹੀ ਇਹ ਕਈ ਵਾਰ ਜਨਤਕ ਥਾਂਵਾਂ ਉਪਰ ਅਣਸੁਖਾਵਾ ਮਾਹੌਲ ਬਣਨ ਦਾ ਸਬੱਬ ਬਣ ਜਾਂਦੇ ਹਨ। ਅਜਿਹਾ ਹੀ ਦੱਖਣੀ ਇਟਲੀ ਦੇ ਇਕ ਹੋਟਲ ਵਿਚ ਉਦੋਂ ਹੋਇਆ ਜਦੋਂ  ਟਾਇਲਟ ਉੱਤੇ ਲੱਗੇ ਆਈਕਨ ਨੇ ਐਲ.ਜੀ.ਬੀ.ਟੀ ਕਮਿਊਨਿਟੀ ਨੂੰ ਪ੍ਰੇਸ਼ਾਨੀ ਵਿਚ ਪਾ ਦਿੱਤਾ। 
ਪ੍ਰਾਪਤ ਜਾਣਕਾਰੀ ਅਨੁਸਾਰ ਦੱਖਣੀ ਇਟਲੀ ਦੇ ਸ਼ਹਿਰ ਕੈਵਲਿਨ ਦੇ ਇਕ ਹੋਟਲ ਨੇ ਆਪਣੇ ਟਾਇਲਟਸ ਉੱਤੇ ਇਕ ਅਜੀਬ ਆਈਕਨ ਲਗਾਇਆ ਹੈ, ਜਿਸ ਨੇ ਮਹਿਲਾ, ਪੁਰਸ਼ ਅਤੇ ਸਮਲਿੰਗੀ ਦੀ ਪੇਸ਼ਕਸ਼ ਕਰ ਕੇ ਇਕ ਨਵੀਂ ਬਹਿਸ ਨੂੰ ਜਨਮ ਦੇ ਦਿੱਤਾ ਹੈ । ਇਸ ਤੀਜੇ ਆਈਕਨ ਨੂੰ ਪਹਿਲਾਂ ਢੱਕ ਦਿੱਤਾ ਗਿਆ ਸੀ ਪਰ ਮੰਗ ਦੇ ਅਧਾਰ 'ਤੇ ਇਸ ਨੂੰ ਦੁਬਾਰਾ ਉਜਾਗਰ ਕਰਨ ਦਾ ਫੈਸਲਾ ਲਿਆ ਗਿਆ ਸੀ। ਹੋਟਲ ਦੇ ਮਾਲਕ ਦਾ ਕਹਿਣਾ ਹੈ ਕਿ ਇਸ ਨੂੰ ਕਵਰ ਕਰ ਦਿੱਤਾ ਜਾਵੇਗਾ।
ਉਥੇ ਹੀ ਹੋਟਲ ਦੇ ਮੌਜੂਦਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਆਈਕਨ ਉਨ੍ਹਾਂ ਤੋਂ ਪਹਿਲਾਂ ਦੇ ਪ੍ਰਸ਼ਾਸਨ ਦੇ ਸਮੇਂ ਦਾ ਹੈ, ਜੋ ਕਿ ਕਿਸੇ ਭੇਦ-ਭਾਵ ਜਾਂ ਬਹਿਸ ਛੇੜਨ ਦੇ ਇਰਾਦੇ ਨਾਲ ਨਹੀਂ, ਸਗੋਂ ਮੰਗ ਦੇ ਅਧਾਰ ਉੱਤੇ ਹੀ ਬਣਾਇਆ ਗਿਆ ਸੀ। ਐਸੋਸੀਏਸ਼ਨ ਲੇਆ, ਇਤਾਲਵੀ ਐਲ.ਜੀ.ਬੀ.ਟੀ ਲਾਬੀ ਨੇ ਇਕ ਬਿਆਨ ਜਾਰੀ ਕਰਦੇ ਹੋਏ ਇਸ ਦੀ ਨਿੰਦਾ ਕੀਤੀ ਹੈ। ਲਾਬੀ ਦਾ ਕਹਿਣਾ ਹੈ ਕਿ ਹੈਰਾਨੀ ਹੁੰਦੀ ਹੈ ਕਿ ਅੱਜ ਦੇ ਸਮੇਂ ਵਿਚ ਵੀ ਲਿੰਗ ਦੇ ਅਧਾਰ 'ਤੇ ਸਮਾਜ ਵਿਚ ਵਿਤਕਰਾ ਕੀਤਾ ਜਾਂਦਾ ਹੈ, ਜੋ ਕਿ ਬਹੁਤ ਹੀ ਨਿਦਣਯੋਗ ਹੈ।


Related News