ਇਸ ਜਗ੍ਹਾ ਖੁਦ ਨੂੰ ''ਮਰਦ'' ਸਾਬਤ ਕਰਨ ਲਈ ਦੇਣੇ ਪੈਂਦੇ ਹਨ ਅਜਿਹੇ ਜ਼ਖਮ, ਦੇਖੋ ਤਸਵੀਰਾਂ

07/23/2017 3:31:06 PM

ਡਕਾਰ— ਅਫਰੀਕੀ ਦੇਸ਼ ਸੇਨੇਗਲ ਵਿਚ ਕਈ ਸੌ ਸਾਲਾਂ ਤੋਂ 'ਬੁਕਾਉ' ਨਾਂ ਦੀ ਇਕ ਜ਼ਾਲਮ ਪਰੰਪਰਾ ਚੱਲੀ ਆ ਰਹੀ ਹੈ। ਅਫਰੀਕਾ ਦੇ 'ਡਿਅੋਲਾ' ਕਬੀਲੇ ਵਿਚ ਇਸ ਪਰੰਪਰਾ ਦੇ ਜ਼ਰੀਏ ਮੁੰਡਿਆਂ ਨੂੰ ਪਰਖਿਆ ਜਾਂਦਾ ਹੈ। ਉਨ੍ਹਾਂ ਦੀ ਤਾਕਤ ਅਤੇ ਮਜ਼ਬੂਤੀ ਦੇਖਣ ਮਗਰੋਂ ਹੀ ਉਨ੍ਹਾਂ ਨੂੰ ਸਮਾਜ ਵਿਚ ਮਰਦ ਦਾ ਦਰਜਾ ਦਿੱਤਾ ਜਾਂਦਾ ਹੈ।
ਇਕ ਮਹੀਨੇ ਰਹਿੰਦੇ ਹਨ ਜੰਗਲ ਵਿਚ
ਮੁੰਡਿਆਂ ਨੂੰ ਪਰੰਪਰਾ ਮੁਤਾਬਕ, ਇਕ ਮਹੀਨੇ ਤੱਕ ਸੰਘਣੇ ਜੰਗਲਾਂ ਵਿਚ ਭੇਜ ਦਿੱਤਾ ਜਾਂਦਾ ਹੈ। ਜੰਗਲ ਭੇਜਣ ਤੋਂ ਪਹਿਲਾਂ ਇਨ੍ਹਾਂ ਨੌਜਵਾਨਾਂ ਦੇ ਮੁੰਡਨ ਕਰਵਾਏ ਜਾਂਦੇ ਹਨ, ਇਸ ਮਗਰੋਂ ਕਿਸੇ ਔਰਤ ਨੂੰ ਦੇਖਣ ਜਾਂ ਛੂਹਣ ਦੀ ਮਨਾਹੀ ਹੁੰਦੀ ਹੈ। ਸਿਰਫ ਛੋਟੀਆਂ ਬੱਚੀਆਂ ਹੀ ਕੁਝ ਖਾਣ-ਪੀਣ ਦਾ ਸਾਮਾਨ ਤੋਹਫੇ ਦੇ ਤੌਰ 'ਤੇ ਉਨ੍ਹਾਂ ਨੂੰ ਦੇ ਸਕਦੀਆਂ ਹਨ। ਇਸ ਦੌਰਾਨ ਇਨ੍ਹਾਂ ਨੌਜਵਾਨਾਂ ਦੇ ਪਰਿਵਾਰ ਵਾਲੇ ਇੱਕਠੇ ਰਹਿੰਦੇ ਹਨ। ਜੰਗਲ ਵਿਚੋਂ ਸੁਰੱਖਿਅਤ ਵਾਪਸ ਆਉਣ ਵਾਲੇ ਨੂੰ ਸਫਲ ਮੰਨਿਆ ਜਾਂਦਾ ਹੈ। ਵਾਪਸ ਆਉਣ 'ਤੇ ਇਨ੍ਹਾਂ ਨੂੰ ਜੜੀ-ਬੂਟਿਆਂ ਨਾਲ ਨਵਾਇਆ ਜਾਂਦਾ ਹੈ। ਇਸ ਮਗਰੋਂ ਉਹ ਖੁਦ ਨੂੰ ਜ਼ਖਮੀ ਕਰ ਆਪਣੀ ਮਜ਼ਬੂਤੀ ਸਾਬਤ ਕਰਦੇ ਹਨ। ਫਿਰ ਕਿਤੇ ਉਨ੍ਹਾਂ ਨੂੰ ਮਰਦ ਹੋਣ ਦਾ ਅਧਿਕਾਰ ਮਿਲਦਾ ਹੈ।
ਖੁਦ ਨੂੰ ਇਸ ਤਰਾਂ ਸਾਬਤ ਕਰਦੇ ਹਨ ਮਰਦ
ਕਬੀਲੇ ਦੇ ਵੱਡੇ-ਬਜ਼ੁਰਗ ਇਸ ਲਈ ਇਕ ਵੱਡੇ ਸਮਾਰੋਹ ਦਾ ਆਯੋਜਨ ਕਰਵਾਉਂਦੇ ਹਨ। ਇਸ ਸਮਾਰੋਹ ਵਿਚ ਆਲੇ-ਦੁਆਲੇ ਦੇ ਲੱਖਾਂ ਲੋਕ ਸ਼ਾਮਲ ਹੁੰਦੇ ਹਨ। ਤੈਅ ਸਮੇਂ 'ਤੇ ਹੋਣ ਵਾਲੇ ਇਸ ਸਮਾਰੋਹ ਲਈ ਹਰ ਵਾਰੀ ਨਵੀਂ ਜਗ੍ਹਾ ਚੁਣੀ ਜਾਂਦੀ ਹੈ।
12ਵੀਂ ਸਦੀ ਦੇ ਕੋਲ ਸ਼ੁਰੂ ਹੋਏ ਇਸ ਸਮਾਰੋਹ ਵਿਚ ਮੁੰਡੇ ਟ੍ਰੈਡੀਸ਼ਨਲ ਕੱਪੜਿਆਂ ਵਿਚ ਖੁਦ ਨੂੰ ਜ਼ਖਮ ਦਿੰਦੇ ਹਨ। ਆਪਣੀ ਤਾਕਤ ਅਤੇ ਤੇਜ਼ ਦਿਮਾਗ ਦਾ ਸਬੂਤ ਦੇਣ ਲਈ ਨੌਜਵਾਨ ਖੁਦ ਨੂੰ ਚਾਕੂ ਨਾਲ ਕੱਟ ਲੈਂਦੇ ਹਨ। ਜੋ ਮੁੰਡਾ ਖੁਦ ਨੂੰ ਜਿੰਨਾ ਜ਼ਿਆਦਾ ਜ਼ਖਮ ਦਿੰਦਾ ਹੈ, ਉਸ ਨੂੰ ਉਨ੍ਹਾਂ ਹੀ ਤਾਕਤਵਰ ਮੰਨਿਆ ਜਾਂਦਾ ਹੈ। ਇਸ ਦੌਰਾਨ ਕਈ ਵਾਰੀ ਇਨ੍ਹਾਂ ਮੁੰਡਿਆਂ ਦੀ ਮੌਤ ਵੀ ਹੋ ਜਾਂਦੀ ਹੈ। ਹਾਲਾਂਕਿ, ਮੌਤ ਤੋਂ ਬਚਣ ਲਈ ਇਹ ਲੋਕ ਖਾਸ ਤਰ੍ਹਾਂ ਦੇ ਤਵੀਤ ਪਾਉਂਦੇ ਹਨ। ਇਸ ਦੇ ਨਾਲ ਹੀ ਕੱਪੜਿਆਂ ਨਾਲ ਲੱਕ ਵਿਚ ਰੁੱਖ ਦੀਆਂ ਜੜਾਂ ਬੰਨਦੇ ਹਨ, ਜਿਸ ਨਾਲ ਇਨ੍ਹਾਂ ਦੀ ਸਕਿਨ ਮਜ਼ਬੂਤ ਰਹਿੰਦੀ ਹੈ ਅਤੇ ਚਾਕੂ ਦੇ ਡੂੰਘੇ ਜ਼ਖਮ ਵੀ ਛੇਤੀ ਭਰ ਜਾਂਦੇ ਹਨ। 
ਵਿਆਹ ਦੀ ਵੀ ਨਹੀਂ ਹੁੰਦੀ ਇਜਾਜਤ
ਡਿਅੋਲਾ ਕਬੀਲੇ ਵਿਚ ਇਸ ਪਰੰਪਰਾ ਨੂੰ ਨਿਭਾਏ ਬਿਨਾਂ ਮੁੰਡਿਆਂ ਨੂੰ ਕਿਸੇ ਤਰ੍ਹਾਂ ਦੀ ਆਜ਼ਾਦੀ  ਨਹੀਂ ਹੁੰਦੀ। ਉਹ ਨਾ ਤਾਂ ਵਿਆਹ ਕਰ ਸਕਦੇ ਹਨ ਅਤੇ ਨਾ ਹੀ ਜ਼ਮੀਨ-ਜਾਇਦਾਦ ਵਿਚ ਕੋਈ ਹਿੱਸਾ ਲੈ ਸਕਦੇ ਹਨ।


Related News