ਟਾਈਮ ਮੈਗਜੀਨ ਨੇ ਕੰਸਾਸ ਗੋਲੀਬਾਰੀ ਦੋ ''ਹੀਰੋ'' ਇਆਨ ਗ੍ਰਿਲੋਟ ਨੂੰ ਕੀਤਾ ਸਨਮਾਨਿਤ

12/11/2017 10:14:05 AM

ਹਿਊਸਟਨ (ਭਾਸ਼ਾ)— ਅਮਰੀਕਾ ਦੇ ਕੰਸਾਸ ਵਿਚ ਇਸ ਸਾਲ ਦੀ ਸ਼ੁਰੂਆਤ ਵਿਚ ਨਸਲ ਤੋਂ ਪ੍ਰਭਾਵਿਤ ਹੋ ਕੇ ਕੀਤੀ ਗਈ ਗੋਲੀਬਾਰੀ ਕੀਤੀ ਗਈ ਸੀ। ਇਸ ਦੌਰਾਨ ਭਾਰਤੀ ਨਾਗਰਿਕ ਨੂੰ ਬਚਾਉਣ ਲਈ ਗੋਲੀ ਖਾਣ ਵਾਲੇ ਅਮਰੀਕੀ ਨਾਗਰਿਕ ਇਆਨ ਗ੍ਰਿਲੋਟ ਨੂੰ ਟਾਈਮ ਮੈਗਜੀਨ ਨੇ ਸਨਮਾਨਿਤ ਕੀਤਾ ਹੈ। ਗ੍ਰਿਲੋਟ ਦਾ ਨਾਂ ਟਾਈਮ ਮੈਗਜੀਨ ਦੇ 'ਫਾਈਵ ਹੀਰੋਜ਼ ਹੁ ਗੇਵ ਅਸ ਹੋਪ ਇਨ 2017' ਦੀ ਸੂਚੀ ਵਿਚ ਆਇਆ ਹੈ। ਇਸ ਸਾਲ ਫਰਵਰੀ ਵਿਚ ਸਾਬਕਾ ਜਲ ਸੈਨਾ ਕਰਮਚਾਰੀ ਵੱਲੋਂ ਭਾਰਤੀਆਂ ਨੂੰ ਓਲੇਥ ਦੇ ਇਕ ਬਾਰ ਵਿਚ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ। ਇਸ ਗੋਲੀਬਾਰੀ ਦੌਰਾਨ 24 ਸਾਲਾ ਗ੍ਰਿਲੋਟ ਉਨ੍ਹਾਂ ਭਾਰਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਕਾਰਨ ਉਹ ਖੁਦ ਜ਼ਖਮੀ ਹੋ ਗਏ ਸਨ। ਇਸ ਘਟਨਾ ਵਿਚ ਇਕ ਭਾਰਤੀ ਨਾਗਰਿਕ ਸ਼੍ਰੀਨਿਵਾਸ ਕੁਚਿਭੋਟਲਾ (32) ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦਾ ਸਾਥੀ ਆਲੋਕ ਮਦਸਾਨੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ। ਟਾਈਮ ਮੈਗਜੀਨ ਵੱਲੋਂ ਵੀਰਵਾਰ ਨੂੰ ਪ੍ਰਕਾਸ਼ਿਤ ਕੀਤੇ ਗਏ ਇਕ ਲੇਖ ਵਿਚ ਗ੍ਰਿਲੋਟ ਨੇ ਕਿਹਾ ਹੈ ਕਿ ਜੇ ਉਹ ਘਟਨਾ ਦੇ ਸਮੇਂ ਕੁਝ ਨਹੀਂ ਕਰਦੇ ਤਾਂ ਉਹ ਖੁਦ ਨੂੰ ਕਦੇ ਮਾਫ ਨਹੀਂ ਕਰ ਪਾਉਂਦੇ। ਦੂਜੇ ਲੋਕਾਂ ਨੂੰ ਬਚਾਉਣ ਦੌਰਾਨ ਗ੍ਰਿਲੋਟ ਦੀ ਛਾਤੀ ਵਿਚ ਗੋਲੀ ਲੱਗੀ ਸੀ। ਗ੍ਰਿਲੋਟ ਰੈਸਟੋਰੈਂਟ ਵਿਚ ਬਾਸਕੇਟ ਬਾਲ ਮੈਚ ਦੇਖ ਰਹੇ ਸਨ, ਉਦੋਂ ਇਕ ਬੰਦੂਕਧਾਰੀ ਨੇ ਸ਼੍ਰੀਨਿਵਾਸ ਅਤੇ ਆਲੋਕ 'ਤੇ 'ਮੇਰੇ ਦੇਸ਼ ਤੋਂ ਬਾਹਰ ਜਾਓ' ਕਹਿੰਦੇ ਹੋਏ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ।


Related News