ਜਵਾਨੀ ਦੇ 21ਵੇਂ ਸਾਲ ''ਚ ਪੈਰ ਧਰਦਿਆਂ ਉੱਜੜੀਆਂ ਖੁਸ਼ੀਆਂ, ਸਿਰਫਿਰੇ ਨੇ ਤੇਜ਼ਾਬ ਸੁੱਟ ਕੇ ਸਾੜੇ ਕੁੜੀ ਦੇ ਚਾਅ (ਤਸਵੀਰਾਂ)

06/27/2017 6:19:19 PM

ਲੰਡਨ— ਜਵਾਨੀ ਦੇ 21ਵੇਂ ਸਾਲ ਵਿਚ ਪੈਰ ਧਰਨ ਦੇ ਜਸ਼ਨ ਮਨਾ ਰਹੀ ਕੁੜੀ ਦੀਆਂ ਖੁਸ਼ੀਆਂ ਉਸ ਸਮੇਂ ਸੜ ਕੇ ਸੁਆਹ ਹੋ ਗਈਆਂ, ਜਦੋਂ ਇਕ ਸਿਰਫਿਰੇ ਨੇ ਉਸ 'ਤੇ ਤੇਜ਼ਾਬ ਸੁੱਟ ਦਿੱਤਾ। ਬੀਤੇ ਹਫਤੇ ਲੰਡਨ ਵਿਚ 21 ਜੂਨ ਨੂੰ ਇਕ ਸਿਰਫਿਰੇ ਨੇ ਟਰੈਫਿਕ ਲਾਈਟ 'ਤੇ ਖੜ੍ਹੀ ਕਾਰ ਦੀ ਖਿੜਕੀ ਤੋਂ ਰੇਸ਼ਮ ਖਾਨ ਅਤੇ ਉਸ ਦੀ ਚਚੇਰੇ ਭਰਾ 37 ਸਾਲਾ ਜ਼ਮੀਲ ਮੁਖਤਾਰ 'ਤੇ ਤੇਜ਼ਾਬ ਸੁੱਟ ਦਿੱਤਾ। ਮੁਖਤਾਰ ਕਾਰ ਚਲਾ ਰਿਹਾ ਸੀ ਅਤੇ ਤੇਜ਼ਾਬ ਸੁੱਟੇ ਜਾਣ ਤੋਂ ਬਾਅਦ ਮੁਖਤਾਰ ਨੇ ਕਾਰ ਦੌੜਾਉਣ ਦੀ ਕੋਸ਼ਿਸ਼ ਕੀਤੀ ਅਤੇ ਪਰ ਅੱਖਾਂ 'ਚ ਤੇਜ਼ਾਬ ਪੈਣ ਕਾਰਨ ਉਸ ਦੀ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਘਟਨਾ ਵਿਚ ਮੁਖਤਾਰ ਕੌਮਾ ਵਿਚ ਚਲਾ ਗਿਆ ਜਦੋਂ ਰੇਸ਼ਮ ਖਾਨ ਦਾ ਚਿਹਰਾ ਪੂਰੀ ਤਰ੍ਹਾਂ ਝੁਲਸ ਗਿਆ। ਉਨ੍ਹਾਂ ਦੇ ਕੱਪੜੇ ਦੇਖਦੇ ਹੀ ਦੇਖਦੇ ਸੜ ਗਏ, ਉਹ ਪੂਰੀ ਤਰ੍ਹਾਂ ਨਗਨ ਹੋ ਚੁੱਕੇ ਸਨ। 45 ਮਿੰਟਾਂ ਤੱਕ ਉਹ ਸੜਕ 'ਤੇ ਉਸੇ ਹਾਲਤ ਵਿਚ ਰਹੇ ਅਤੇ ਆਸ-ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਨੂੰ ਬਰਨਜ਼ ਯੂਨਿਟ ਵਿਚ ਦਾਖਲ ਕੀਤਾ ਗਿਆ। ਮੈਟਰੋਪਾਲੀਟਿਨ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਅਜੇ ਤੱਕ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। 
ਰੇਸ਼ਮ ਆਪਣਾ ਜਨਮ ਦਿਨ ਮਨਾਉਣ ਲਈ ਲੰਡਨ ਤੋਂ ਮੈਨਚੈਸਟਰ ਆਈ ਸੀ। ਇਸ ਹਮਲੇ ਵਿਚ ਰੇਸ਼ਮ ਦੇ ਸਾਰੇ ਸੁਪਨੇ ਸੜ ਕੇ ਤਬਾਹ ਹੋ ਗਏ। ਰੇਸ਼ਮ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਉਸ ਦੀ ਮਦਦ ਲਈ 'ਗੋ ਫੰਡ ਮੀ' ਪੇਜ ਬਣਾਇਆ ਹੈ। ਇਸ ਘਟਨਾ ਵਿਚ ਰੇਸ਼ਮ ਦੀ ਖੱਬੀ ਅੱਖ ਦੀ ਰੌਸ਼ਨੀ ਚਲੀ ਗਈ ਉਸ ਦਾ ਚਿਹਰਾ ਅਤੇ ਜਿਸਮ ਝੁਲਸ ਗਿਆ ਅਤੇ ਉਸ ਨੂੰ ਪਲਾਸਟਿਕ ਸਰਜਰੀ ਦੀ ਲੋੜ ਹੈ। ਦੂਜੇ ਪਾਸੇ ਮੁਖਤਾਰ ਕੋਮਾ ਵਿਚ ਹੈ। 


Kulvinder Mahi

News Editor

Related News