ਕਿਰਾਏ ਤੋਂ ਪਰੇਸ਼ਾਨ ਮਾਂ ਆਪਣੇ ਬੱਚਿਆਂ ਨਾਲ ਰਹਿ ਰਹੀ ਹੈ ਬੱਸ 'ਚ (ਤਸਵੀਰਾਂ)

10/20/2017 10:48:46 AM

ਐਡੀਲੇਡ,(ਬਿਊਰੋ)— ਮਕਾਨਾਂ ਦੇ ਵਧਦੇ ਕਿਰਾਏ ਤੋਂ ਪਰੇਸ਼ਾਨ ਇਕ ਆਸਟਰੇਲੀਅਨ ਔਰਤ ਨੇ ਆਪਣੇ ਦੋ ਬੱਚਿਆਂ ਅਤੇ ਆਪਣੇ ਰਹਿਣ ਲਈ ਇਕ ਬੱਸ ਹੀ ਖਰੀਦ ਲਈ। ਐਡੀਲੇਡ 'ਚ ਰਹਿਣ ਵਾਲੀ ਟੇਗਨ ਲੈਥਮ ਨੇ ਦੱਸਿਆ ਕਿ ਉਹ ਮਕਾਨਾਂ ਦੇ ਵਧਦੇ ਕਿਰਾਏ ਕਾਰਨ ਬਹੁਤ ਪਰੇਸ਼ਾਨ ਸੀ। ਉਸ ਦੇ ਪਿਤਾ ਨੇ ਉਸ ਨੂੰ ਇਕ ਵੱਖਰੀ ਹੀ ਯੋਜਨਾ ਦੱਸੀ। ਇਸ ਮਗਰੋਂ ਉਸ ਨੇ 28 ਹਜ਼ਾਰ ਡਾਲਰ ਖਰਚ ਕਰਕੇ ਇਕ ਬੱਸ ਖਰੀਦੀ ਅਤੇ ਇਸ ਨੂੰ ਘਰ ਦੀ ਤਰ੍ਹਾਂ ਬਣਾਉਣ ਲਈ 7 ਹਜ਼ਾਰ ਡਾਲਰ ਖਰਚੇ।

PunjabKesariਇਹ ਬੱਸ ਹਾਊਸ 'ਚ ਹਰ ਸੁਵਿਧਾ ਹੈ। ਬੱਸ 'ਚ ਫਰਿੱਜ, ਬੈੱਡਰੂਮ, ਵਾਸ਼ਿੰਗ ਮਸ਼ੀਨ ਅਤੇ ਫਰਨੀਚਰ ਹੈ। ਇੱਥੇ ਲੈਥਮ ਆਪਣੇ ਦੋ ਬੱਚਿਆਂ ਨਾਲ ਰਹਿੰਦੀ ਹੈ। ਉਸ ਨੇ ਇਕ ਟੀ.ਵੀ. ਚੈਨਲ 'ਚ ਆਪਣੇ ਇਸ ਘਰ ਬਾਰੇ ਸਭ ਨੂੰ ਦੱਸਿਆ। ਉਸ ਨੇ ਕਿਹਾ ਕਿ ਇਕ ਵਾਰ ਪੈਸੇ ਖਰਚ ਕਰਨ ਮਗਰੋਂ ਹੁਣ ਉਹ ਆਰਾਮ ਨਾਲ ਰਹਿ ਰਹੀ ਹੈ ਤੇ ਉਸ ਦੇ ਬੱਚੇ ਵੀ ਖੁਸ਼ ਹਨ। ਉਸ ਨੇ ਬੱਸ ਦੀ ਸਜਾਵਟ ਵੀ ਵਧੀਆ ਢੰਗ ਨਾਲ ਕੀਤੀ ਹੈ ਅਤੇ ਉਹ ਹਰ ਚੀਜ਼ ਠੀਕ ਥਾਂ 'ਤੇ ਰੱਖਦੇ ਹਨ। ਇਸ ਕਾਰਨ ਉਹ ਥੋੜੀ ਥਾਂ 'ਚ ਵੀ ਇਕ ਵੱਡੇ ਘਰ ਵਰਗੀਆਂ ਸੁਵਿਧਾਵਾਂ ਨੂੰ ਮਾਣ ਰਹੇ ਹਨ।


Related News