ਅੱਗ ਦੀਆਂ ਲਪਟਾਂ ''ਚ ਘਿਰਿਆ ਸੀ ਪਰਿਵਾਰ, ਬੁੱਢੇ ਮਾਂ-ਬਾਪ ਨੂੰ ਛੱਡਣ ਦੀ ਥਾਂ ਇਕੱਠਿਆਂ ਨੇ ਗਲ ਲਾਈ ਮੌਤ (ਤਸਵੀਰਾਂ)

06/23/2017 7:16:18 PM

ਲੰਡਨ— ਇੰਗਲੈਂਡ ਦੇ ਲੰਡਨ ਦੀ 27 ਮੰਜ਼ਿਲਾਂ ਰਿਹਾਇਸ਼ੀ ਇਮਾਰਤ ਗ੍ਰੇਨਫੇਲ ਟਾਵਰ ਵਿਚ 14 ਜੂਨ ਨੂੰ ਲੱਗੀ ਅੱਗ ਵਿਚ ਹੁਣ ਤੱਕ 79 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਅੱਗ ਵਿਚ ਇਕ ਹੀ ਪਰਿਵਾਰ ਦੇ 3 ਭੈਣ-ਭਰਾ ਅਤੇ ਮਾਤਾ-ਪਿਤਾ ਦੀ ਵੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕਾਂ ਇਨ੍ਹਾਂ ਭੈਣਾਂ-ਭਰਾਵਾਂ ਨੇ ਆਪਣੇ ਬੁੱਢੇ ਮਾਤਾ-ਪਿਤਾ ਨੂੰ ਇਕੱਲੇ ਮਰਨ ਛੱਡਣ ਦੀ ਥਾਂ 'ਤੇ ਉਨ੍ਹਾਂ ਦੇ ਨਾਲ ਹੀ ਮਰਨ ਦਾ ਫੈਸਲਾ ਕੀਤਾ। 22 ਸਾਲਾ ਦੀ ਹੁਸਨਾ ਬੇਗਮ ਨੇ ਆਪਣੇ ਭਰਾਵਾਂ 26 ਸਾਲਾ ਹਨੀਫ ਅਤੇ 29 ਸਾਲਾ ਹਾਮਿਦ ਦੇ ਨਾਲ ਹੀ ਅੱਗ ਵਿਚ ਆਪਣੇ ਮਾਤਾ-ਪਿਤਾ ਨਾਲ ਰਹਿਣ ਦਾ ਫੈਸਲਾ ਕੀਤਾ ਸੀ। ਉਹ ਚਾਹੁੰਦੇ ਤਾਂ ਇਸ ਅੱਗ 'ਚੋਂ ਨਿਕਲ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪਲ-ਪਲ ਦੀ ਖ਼ਬਰ ਦੇ ਰਹੇ ਇਸ ਪਰਿਵਾਰ ਨੇ ਕਿਹਾ ਸੀ ਕਿ ਉਹ ਇਕੱਠੇ ਇਸ ਅੱਗ ਤੋਂ ਬਾਹਰ ਨਿਕਲਣਗੇ ਨਹੀਂ ਤਾਂ ਇੱਥੇ ਹੀ ਇਕੱਠੇ ਮਾਰੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਆਪਣੀ ਮਾਂ ਰਾਬੀਆ ਅਤੇ 82 ਸਾਲਾ ਪਿਤਾ ਕਮਰੂ ਨੂੰ ਇਕੱਲੇ ਨਹੀਂ ਛੱਡ ਸਕਦੇ, ਇਸ ਲਈ ਉਨ੍ਹਾਂ ਦੇ ਮਰਨ 'ਤੇ ਸੋਗ ਨਾ ਕੀਤਾ ਜਾਵੇ ਕਿਉਂਕਿ ਇਥੋਂ ਉਹ ਇਕ ਬਿਹਤਰ ਥਾਂ ਜਾ ਰਹੇ ਹਨ। 
ਬ੍ਰਿਟਿਸ਼-ਬੰਗਲਾਦੇਸ਼ੀ ਇਸ ਪਰਿਵਾਰ ਦੇ ਰਿਸ਼ਤੇਦਾਰ ਅਤੇ ਉਨ੍ਹਾਂ ਦੇ ਚਚੇਰੇ ਭਰਾ ਸਮੀਰ ਅਹਿਮਦ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਮੁਸ਼ਕਿਲ ਨਾਲ ਚੱਲ ਪਾਉਂਦੇ ਸਨ, ਉਨ੍ਹਾਂ ਨੂੰ ਉਥੋਂ ਬਾਹਰ ਕੱਢਣਾ ਮੁਸ਼ਕਿਲ ਸੀ। ਅਹਿਮਦ ਨੇ ਦੱਸਿਆ ਕਿ ਇਮਾਰਤ ਵਿਚ ਅੱਗ 12.30 ਵਜੇ ਦੇ ਕਰੀਬ ਲੱਗੀ ਅਤੇ 1 ਵੱਜ ਕੇ 45 ਮਿੰਟਾਂ ਤੱਕ ਉਹ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਜਾ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਅਹਿਮਦ ਨੇ ਕਿਹਾ ਇਸ ਪਰਿਵਾਰ ਵਿਚ ਬਹੁਤ ਪਿਆਰ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਉਹ ਅਜਿਹਾ ਨਾ ਕਰਦੇ ਤਾਂ ਸਾਰੀ ਉਮਰ ਸਕੂਨ ਨਾਲ ਜਿਉਂ ਨਹੀਂ ਪਾਉਂਦੇ। ਹੁਸਨਾ ਦਾ ਵਿਆਹ ਅਗਲੇ ਮਹੀਨੇ ਹੋਣ ਵਾਲਾ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਉਸ ਦੇ ਮੰਗੇਤਰ ਦੇ ਪਰਿਵਾਰ ਨਾਲ ਇਕ ਪ੍ਰਾਰਥਨਾ ਸਭਾ ਦਾ ਆਯੋਜਨ ਕਰਨਗੇ। ਹਾਲਾਂਕਿ ਹੁਸਨਾ ਦਾ ਇਕ ਹੋਰ ਭਰਾ ਮੁਹੰਮਦ ਹਕੀਮ ਇਸ ਘਟਨਾ ਤੋਂ ਬਚ ਗਿਆ ਕਿਉਂਕਿ ਉਸ ਤੋਂ ਇਕ ਦਿਨ ਪਹਿਲਾਂ ਹੀ ਉਹ ਘਰ ਤੋਂ ਬਾਹਰ ਚਲਾ ਗਿਆ ਸੀ।


Kulvinder Mahi

News Editor

Related News