ਮਾਂ ਨੇ ਬੱਚੇ ਨੂੰ ਦਿੱਤਾ ਸੀ ਖੇਡਣ ਲਈ ਖਿਡੌਣਾ ਪਰ ਡਰ ਨਾਲ ਬੱਚੇ ਦਾ ਹੋਇਆ ਬੁਰਾ ਹਾਲ (ਤਸਵੀਰਾਂ)

10/18/2017 1:01:08 PM

ਵਾਸ਼ਿੰਗਟਨ,ਬਿਊਰੋ— ਬੱਚਿਆਂ ਦਾ ਬਚਪਨ ਖੇਡ ਅਤੇ ਖਿਡੌਨਿਆਂ ਵਿਚਕਾਰ ਨਿਕਲਦਾ ਹੈ। ਹਰ ਮਾਤਾ-ਪਿਤਾ ਇਹੀ ਚਾਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸੋਫਟ ਅਤੇ ਪਿਆਰੇ-ਪਿਆਰੇ ਖਿਡੌਣੇ ਹੀ ਲੈ ਕੇ ਦੇਣ ਪਰ ਇਕ ਮਾਂ ਆਪਣੇ ਬੱਚੇ ਲਈ ਖਲਨਾਇਕ ਖਰੀਦ ਲਿਆਈ। ਜਦੋਂ ਇਸ ਮਾਂ ਨੇ ਇਹ ਖਿਡੌਣਾ ਆਪਣੇ ਬੱਚੇ ਨੂੰ ਦਿਖਾਇਆ ਤਾਂ ਪਹਿਲਾਂ ਬੱਚਾ ਬਹੁਤ ਖੁੱਸ਼ ਹੋਇਆ ਫਿਰ ਤੇਜ਼ੀ ਨਾਲ ਇਸ ਖਿਡੌਣੇ ਨੂੰ ਫੜ੍ਹਣ ਲਈ ਉਹ ਅੱਗੇ ਵਧਿਆ ਪਰ ਫਿਰ ਕੁਝ ਅਜਿਹਾ ਹੋਇਆ ਕਿ ਬੱਚਾ ਡਰ ਮਾਰੇ ਰੌਂਦੇ ਹੋਏ ਪਿੱਛੇ ਹੱਟ ਗਿਆ। ਦਰਅਸਲ ਦੋ ਵੀਡੀਓ ਵਾਇਰਲ ਹੋ ਰਹੀਆਂ ਹਨ ਜਿਸ 'ਚ ਇਕ ਮਾਂ ਆਪਣੇ ਬੱਚੇ ਦੇ ਲਈ ਇਕ ਅਜਿਹਾ ਖਤਰਨਾਕ ਖਿਡੌਣਾ ਖਰੀਦ ਕੇ ਲਿਆਉਂਦੀ ਹੈ ਜੋ ਬਹੁਤ ਕਿਊਟ ਲੱਗਦਾ ਹੈ ਪਰ ਇਸ 'ਚ ਇਕ ਅਜਿਹਾ ਸਵਿਚ ਹੈ ਜੋ ਅਚਾਨਕ ਖਲਨਾਇਕ ਬਣਾ ਦਿੰਦਾ ਹੈ। ਇਹ ਖਿਡੌਣਾ ਇਨ੍ਹਾਂ ਡਰਾਵਨਾਂ ਲੱਗਣ ਲੱਗਦਾ ਹੈ ਕਿ ਕੋਈ ਵੀ ਬੱਚਾ ਇਸ ਨੂੰ ਦੇਖ ਕੇ ਘਬਰਾ ਜਾਵੇ। ਅਮਰੀਕਾ 'ਚ ਰਹਿਣ ਵਾਲੇ ਇਕ ਯੂਜ਼ਰਸ ਨੇ ਇਹ ਵੀਡੀਓ ਪੋਸਟ ਕੀਤੀ ਹੈ। ਜਿਸ ਨੂੰ ਹੁਣ ਤੱਕ ਲੱਖਾ ਲੋਕ ਸ਼ੇਅਰ ਕਰ ਚੁੱਕੇ ਹਨ। ਸਾਰੇ ਇਸ ਵੀਡੀਓ ਨੂੰ ਦੇਖ ਕੇ ਇਹ ਬੋਲ ਰਹੇ ਹਨ ਕਿ ਆਖਿਰ ਇਕ ਮਾਂ ਨੇ ਆਪਣੇ ਬੱਚੇ ਨਾਲ ਅਜਿਹੀ ਹਰਕਤ ਕਿਉਂ ਕੀਤੀ। ਦਰਅਸਲ, ਕਈ ਬਾਰ ਮਾਤਾ-ਪਿਤਾ ਲਈ ਉਹ ਸਮਾਂ ਬੜਾ ਚੁਨੌਤੀਪੂਰਨ ਹੁੰਦਾ ਹੈ ਜਦੋਂ ਬੱਚਾ ਕਿਸੇ ਖਿਡੌਣੇ ਦੀ ਲਈ ਜਿਦ ਕਰਨ ਲੱਗਦਾ ਹੈ ਅਤੇ ਮਾਤਾ-ਪਿਤਾ ਚਾਹ ਕੇ ਵੀ ਉਸ ਦੀ ਇਹ ਜਿਦ ਪੂਰੀ ਨਹੀਂ ਕਰ ਪਾਉਂਦੇ। ਅਜਿਹੀ ਹਾਲਤ 'ਚ ਇਕ ਮਾਂ ਨੇ ਬਾਜ਼ਾਰ 'ਚੋਂ ਅਜਿਹਾ ਖਿਡੌਣਾ ਖਰੀਦਿਆ ਜਿਸ ਨੂੰ ਦੇਖ ਕੇ ਬੱਚੇ ਦੀ ਖਿਡੌਣਿਆਂ ਪ੍ਰਤੀ ਮਨੋਸਥਿਤੀ ਹੀ ਬਦਲ ਜਾਵੇ।


Related News