ਇਹ ਹੈ ਦੁਨੀਆ ਦਾ ਵਿਲੱਖਣ ਪਾਸਪੋਰਟ, ਜਾਰੀ ਕੀਤਾ ਗਿਆ ਸਿਰਫ ਤਿੰਨ ਲੋਕਾਂ ਨੂੰ

06/27/2017 5:22:01 PM

ਬਰਲਿਨ— ਕਿਸੇ ਵਿਅਕਤੀ ਦੀ ਪਹਿਚਾਣ ਅਤੇ ਰਾਸ਼ਟਰੀਅਤਾ ਨੂੰ ਪ੍ਰਮਾਣਿਤ ਕਰਨ ਲਈ ਪਾਸਪੋਰਟ ਇਕ ਪ੍ਰਭਾਵਸ਼ਾਲੀ ਪਹਿਚਾਣ ਪੱਤਰ ਹੁੰਦਾ ਹੈ। ਇਹ ਇਕ ਛੋਟੀ ਜਿਹੀ ਬੁੱਕ ਤੁਹਾਨੂੰ ਵਿਦੇਸ਼ਾਂ ਦੀ ਸੈਰ ਕਰਨ 'ਚ ਸਹਾਈ ਹੁੰਦੀ ਹੈ।
ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਜਰਮਨ ਪਾਸਪੋਰਟ ਹੈ, ਜੋ ਆਪਣੇ ਨਾਗਰਿਕਾਂ ਨੂੰ ਬਿਨਾ ਵੀਜ਼ਾ 218 ਦੇਸ਼ਾਂ 'ਚੋਂ 176 ਦੇਸ਼ਾਂ 'ਚ ਯਾਤਰਾ ਕਰਨ ਦੀ ਸਹੂਲਤ ਦਿੰਦਾ ਹੈ। ਹਾਲਾਂਕਿ ਅਸੀਂ ਜਿਸ ਪਾਸਪੋਰਟ ਦੀ ਗੱਲ ਕਰ ਰਹੇ ਹਾਂ ਉਹ ਦੁਨੀਆ ਦਾ ਵਿਲੱਖਣ ਪਾਸਪੋਰਟ ਹੈ, ਜੋ ਦੁਨੀਆ 'ਚ ਸਿਰਫ ਤਿੰੰਨ ਲੋਕਾਂ ਨੂੰ ਹੀ ਜਾਰੀ ਕੀਤਾ ਗਿਆ ਹੈ।
ਸੋਵੇਰਿਯਨ ਮਿਲਟ੍ਰੀ ਆਰਡਰ ਆਫ ਮਾਲਟਾ(SMOM) ਦਾ ਪਾਸਪੋਰਟ ਇੰਨਾ ਖਾਸ ਹੈ ਕਿ ਇਸ ਨੂੰ ਕੈਥੋਲਿਕ ਕ੍ਰਮਵਾਰ ਦੁਨੀਆ 'ਚ ਸਿਰਫ ਤਿੰਨ ਲੋਕਾਂ ਨੂੰ ਹੀ ਦਿੱਤਾ ਗਿਆ ਹੈ। ਇਨ੍ਹਾਂ ਚੁਣੇ ਗਏ ਤਿੰਨ ਲੋਕਾਂ 'ਚ ਗ੍ਰੈਂਡ ਮਾਸਟਰ, ਡਿਪਟੀ ਗ੍ਰੈਂਡ ਮਾਸਟਰ ਅਤੇ ਕੁਲਪਤੀ ਸ਼ਾਮਲ ਹਨ।
SMOM ਇਕ ਚੈਰੀਟੇਬਲ ਸੰਸਥਾ ਹੈ, ਜੋ ਪੂਰੀ ਦੁਨੀਆ 'ਚ ਚਿਕਿਤਸਕ ਮਦਦ ਪ੍ਰਦਾਨ ਕਰਦੀ ਹੈ। ਇਸ ਦਾ ਆਪਣਾ ਕੋਈ ਖੇਤਰ ਨਹੀਂ ਹੈ। ਹਾਲਾਂਕਿ ਇਸ ਦੇ 100 ਤੋਂ ਵੱਧ ਦੇਸ਼ਾਂ ਨਾਲ ਰਾਜਨੀਤਕ ਸੰਬੰਧ ਹਨ। ਇਹ ਈਸਾਈ ਸੱਭਿਅਤਾ ਦੀ ਸਭ ਤੋਂ ਪੁਰਾਣੀ ਸੰੰਸੰਥਾਵਾਂ 'ਚੋਂ ਇਕ ਹੈ।


Related News