ਇਹ ਹੈ ਦੁਨੀਆਂ ਦੀ ਸਭ ਤੋਂ ਖਤਰਨਾਕ ਲਿਫਟ

10/16/2017 2:12:08 PM

ਵੁਲਿੰਗਯੂਆਨ,ਬਿਊਰੋ— ਅਕਸਰ ਲੋਕਾਂ ਨੂੰ ਉੱਚਾਈ ਤੋਂ ਡਰ ਲੱਗਦਾ ਹੈ ਪਰ ਅੱਜ ਅਸੀਂ ਤੁਹਾਨੂੰ ਅਜਿਹੀ ਲਿਫਟ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਲੋਕਾਂ ਦੇ ਪਸੀਨੇ ਛੁੱਟ ਜਾਂਦੇ ਹਨ। ਇਹ ਲਿਫਟ ਇੰਨੀ ਉੱਚੀ ਹੈ ਕਿ ਇਸ ਨੂੰ ਦੇਖਣਾ ਵੀ ਭਾਰੀ ਪੈ ਸਕਦਾ ਹੈ। ਇਸ ਲਿਫਟ ਨੂੰ ਲੋਕ 'ਹੈਂਡ ਡਰੈਗਨਸ ਸਕਾਈ ਲਿਫਟ' ਦੇ ਨਾਮ ਨਾਲ ਜਾਣਦੇ ਹਨ। ਇਸ ਦਾ ਨਾਮ ਦੁਨੀਆ ਦੀ ਸਭ ਤੋਂ ਉੱਚੀ ਲਿਫਟ 'ਚ ਸ਼ਾਮਿਲ ਹੈ। ਉੱਥੇ ਹੀ ਇਸ ਲਿਫਟ ਦੀ ਸਵਾਰੀ ਉਨ੍ਹੀ ਹੀ ਦਿਲਚਸਪ ਹੈ। ਇਹ ਲਿਫਟ 1070 ਫੁੱਟ ਮਤਲਬ 326 ਮੀਟਰ ਉੱਚੀ ਹੈ। ਜਿਸ 'ਚ ਕਰੀਬ 50 ਲੋਕ ਬੈਠ ਸਕਦੇ ਹਨ। ਚਾਰੇ ਪਾਸੇ ਖਾਈਆਂ ਵਿਚਕਾਰ ਬਣੀ ਇਹ ਲਿਫਟ ਦੇਖਣ 'ਚ ਕਾਫੀ ਆਕਰਸ਼ਕ ਹੈ। ਹਾਲਾਂਕਿ ਜਿਵੇਂ-ਜਿਵੇਂ ਇਹ ਲਿਫਟ ਥੱਲਿਓ ਦੀ ਉੱਪਰ ਅਤੇ ਉਪਰੋ ਦੀ ਥੱਲੇ ਜਾਂਦੀ ਹੈ ਤਾਂ ਲੋਕ ਗਜ਼ਬ ਦੇ ਨਜ਼ਾਰੇ ਦੇਖਦੇ ਹਨ। ਇਹ ਦੁਨੀਆ ਦੀ ਸਭ ਤੋਂ ਲੰਬੀ ਆਊਟਡੋਰ ਲਿਫਟ ਹੈ। ਇਸ 'ਚ 2 ਮਿੰਟ ਦਾ ਸਮਾ ਲੱਗਦਾ ਹੈ। ਲਿਫਟ ਚੀਨ ਦੇ ਝਾਂਗਜਿਯਾਜੀ ਫਾਰੈਸਟ ਪਾਰਕ ਦੇ ਵੁਲਿੰਗਯੂਆਨ ਸਕੇਨਿਕ ਇਲਾਕੇ 'ਚ ਹੈ। ਇਹ ਲਿਫਟ ਪੂਰੀ ਤਰ੍ਹਾਂ ਕੱਚ ਦੀ ਬਣੀ ਹੋਈ ਹੈ। ਇੱਥੇ ਲਿਫਟ ਹੈ ਉੱਥੇ ਪੈਦਲ ਚੜ ਕੇ ਉੱਪਰ ਜਾਣ 'ਚ 2 ਤੋਂ ਢਾਈ ਘੰਟੇ ਦਾ ਸਮਾਂ ਲੱਗਦਾ ਹੈ ਪਰ ਲਿਫਟ 'ਚ ਇਹ ਕੰਮ 2 ਮਿੰਟ 'ਚ ਹੋ ਜਾਂਦਾ ਹੈ।
 


Related News