ਕਈ ਦਹਾਕੇ ਬੀਤ ਜਾਣ ਦੇ ਬਾਵਜੂਦ ਅਜੇ ਵੀ ਇਸ ਦਰਖਤ ਨਾਲ ਜੁੜਿਆ ਹੋਇਆ ਹੈ ਇਹ ਹੱਥ (ਦੇਖੋ ਤਸਵੀਰਾਂ)

08/12/2017 5:16:56 PM

ਇਟਲੀ— ਬੀਤੇ ਦਿਨੀਂ ਇਕ ਜੰਗਲ ਦੀਆਂ ਤਸਵੀਰਾਂ ਨੇ ਲੋਕਾਂ ਨੂੰ ਹੈਰਾਨੀ ਵਿਚ ਪਾ ਦਿੱਤਾ ਸੀ। ਇਹ ਖਬਰ ਸੋਸ਼ਲ ਮੀਡੀਆ 'ਤੇ ਇਸ ਹੱਦ ਤੱਕ ਵਾਇਰਲ ਹੋਈ ਕਿ ਹਰ ਕੋਈ ਸਿਰਫ ਇਸ ਮਾਮਲੇ ਦੇ ਬਾਰੇ ਵਿਚ ਗੱਲ ਕਰਦਾ ਹੋਇਆ ਨਜ਼ਰ ਆ ਰਿਹਾ ਸੀ। 
ਦਰਅਸਲ ਬੀਤੇ ਕੁਝ ਦਿਨ ਪਹਿਲਾਂ ਇਕ ਦਰਖਤ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਸਨ। ਇਨ੍ਹਾਂ ਵਾਇਰਲ ਤਸਵੀਰਾਂ ਦੀ ਵਜ੍ਹਾ ਉਹ ਦਰਖਤ ਖੁਦ ਨਹੀਂ ਹੈ ਸਗੋਂ ਉਹ ਹੱਥ ਹੈ, ਜਿਹੜਾ ਪਿਛਲੇ 49 ਸਾਲਾਂ ਤੋਂ ਦਰਖਤ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹੱਥ ਸਾਲ 1968 ਵਿਚ ਇਸ ਦਰਖਤ ਨਾਲ ਜੋੜਿਆ ਗਿਆ ਸੀ। ਜੋ ਉਸ ਤੋਂ ਬਾਅਦ ਅਜੇ ਤੱਕ ਲੱਗਭਗ 49 ਸਾਲ ਬਾਅਦ ਵੀ ਉਸ ਤਰ੍ਹਾਂ ਹੀ ਹੈ। ਹਾਲਾਂਕਿ ਹੱਥ ਉਸ ਦਰਖਤ ਦੇ ਜਿਸ ਹਿੱਸੇ ਨਾਲ ਜੁੜਿਆ ਹੋਇਆ ਹੈ, ਉਥੋਂ ਉਸ ਦਰਖਤ ਦਾ ਆਕਾਰ ਜ਼ਰੂਰ ਬਦਲ ਗਿਆ ਹੈ। 
ਖਬਰਾਂ ਦੀ ਮੰਨੋਂ ਤਾਂ ਇਸ ਹੱਥ ਨੂੰ ਇਕ ਇਟਾਲੀਅਨ ਕਾਲਾਕਾਰ ਡਲਾਸ ਨੇ ਸਾਲ 1968 ਵਿਚ ਇਕ ਮੂਰਤੀਕਲਾ ਕੇਂਦਰ ਦੇ ਇਕ ਦਰਖਤ 'ਤੇ ਲਗਾਇਆ ਸੀ। ਦਰਅਸਲ ਇਹ ਹੱਥ ਪੀਤਲ ਦਾ ਹੈ, ਜਿਸ ਨੂੰ ਇਕ ਪ੍ਰਯੋਗ ਲਈ ਇਥੇ ਲਗਾਇਆ ਗਿਆ ਸੀ। ਇਸ ਨੂੰ ਉਥੇ ਸਥਾਪਤ ਕੀਤੇ ਹੁਣ ਤੱਕ 4 ਦਹਾਕੇ ਬੀਤ ਚੁੱਕੇ ਹਨ ਅਤੇ ਪੰਜਵਾਂ ਦਹਾਕਾ ਵੀ ਜਲਦੀ ਹੀ ਬੀਤ ਜਾਵੇਗਾ ਪਰ ਇਹ ਹੱਥ ਦਰਖਤ ਤੋਂ ਵੱਖ ਨਹੀਂ ਹੋਇਆ। ਇਸ ਪੀਤਲ ਦੇ ਹੱਥ ਨੂੰ ਇਕ ਅਸਲੀ ਹੱਥ ਦੀ ਤਰ੍ਹਾਂ ਬਣਾਇਆ ਗਿਆ ਸੀ ਜੋ ਦਿਸਣ ਵਿਚ ਕਿਸੇ ਆਦਮੀ ਦੇ ਹੱਥ ਦੀ ਤਰ੍ਹਾਂ ਹੀ ਹੈ।


Related News