ਇਸ ਕੁੜੀ ਦੇ ਵਾਲਾਂ ਨੇ ਸਭ ਨੂੰ ਪਾਇਆ ਚੱਕਰਾਂ ''ਚ, ਵੀਡੀਓ ਵਾਇਰਲ

10/12/2017 1:54:11 PM

ਬੀਜਿੰਗ(ਬਿਊਰੋ)— ਜੇਕਰ ਤੁਸੀਂ ਕੋਈ ਕ੍ਰਿਏਟਿਵ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਹਾਲ ਹੀ ਵਿਚ ਵਾਇਰਲ ਹੋਏ ਇਸ ਕੁੜੀ ਦੇ ਵੀਡੀਓ ਨੂੰ ਦੇਖੋ। ਇਹ ਵੀਡੀਓ ਤੁਹਾਨੂੰ ਹੈਰਾਨ ਕਰ ਦੇਵੇਗੀ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਵੀਡੀਓ ਨੂੰ ਦੇਖਣ ਤੋਂ ਬਾਅਦ ਖੁਦ ਵੀ ਘਰ ਵਿਚ ਇਸ ਨੂੰ ਟ੍ਰਾਈ ਕਰਨ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਇਹ ਵੀਡੀਓ ਚੀਨ ਦੀ ਹੈ।
ਯੂਟਿਊਬ 'ਤੇ ਸ਼ੇਅਰ ਕੀਤੀ ਗਈ ਇਸ ਵੀਡੀਓ ਵਿਚ ਇਕ ਕੁੜੀ ਖੁੱਲ੍ਹੇ ਵਾਲਾਂ ਵਿਚ ਬਿਸਤਰੇ 'ਤੇ ਬੈਠੀ ਹੋਈ ਹੈ ਅਤੇ ਆਪਣੇ ਵਾਲਾਂ ਨੂੰ ਲਹਿਰਾਉਂਦੇ ਹੋਏ ਪਿੱਠ ਦੇ ਭਾਰ ਲੰਮੇ ਪੈ ਜਾਂਦੀ ਹੈ। ਜਿਸ ਤਰ੍ਹਾਂ ਹੀ ਉਹ ਲੈਟਣ ਲੱਗਦੀ ਹੈ, ਉਸ ਦੇ ਵਾਲਾਂ ਦਾ ਇਕ ਸਪੈਸ਼ਲ ਪੈਟਰਨ ਬਣ ਜਾਂਦਾ ਹੈ। ਜਿਸ ਨੂੰ ਦੇਖ ਕੇ ਲੱਗੇਗਾ ਕਿ ਇਹ ਸੁਭਾਵਿਕ ਰੂਪ ਨਾਲ ਪੈਟਰਨ ਕ੍ਰਿਏਟ ਹੋਇਆ ਹੈ ਪਰ ਅਜਿਹਾ ਨਹੀਂ ਹੈ, ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਰਿਵਰਸ ਕੀਤਾ ਗਿਆ ਹੈ। ਭਾਵ ਬੈਡ 'ਤੇ ਲੰਮੇ ਪਈ ਹੋਈ ਇਸ ਕੁੜੀ ਦੇ ਵਾਲਾਂ ਦੇ ਪੈਟਰਨ ਪਹਿਲਾਂ ਹੀ ਬਣਾਏ ਗਏ ਹਨ ਅਤੇ ਬਾਅਦ ਵਿਚ ਉਹ ਉਠਦੀ ਹੈ। ਇਸ ਵੀਡੀਓ ਨੂੰ ਦੇਖ ਕੇ ਜਿੱਥੇ ਲੋਕਾਂ ਨੂੰ ਮਜ਼ਾ ਆ ਰਿਹਾ ਹੈ, ਉਥੇ ਲੋਕ ਕ੍ਰਿਏਟਿਵ ਦੀ ਵੀ ਤਾਰੀਫ ਕਰ ਰਹੇ ਹਨ।

 


Related News