ਇਸ ਕੁੜੀ ਨੂੰ ਆਨਲਾਈਨ ਤਸਵੀਰ ਪੋਸਟ ਕਰਨੀ ਪਈ ਭਾਰੀ, ਇੰਝ ਬਰਬਾਦ ਹੋ ਗਈ ਜ਼ਿੰਦਗੀ

07/23/2017 3:21:06 PM

ਵਾਸ਼ਿੰਗਟਨ— ਇਕ ਔਰਤ ਨੂੰ ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰ ਸਾਂਝੀ ਕਰਨ ਦੀ ਅਜਿਹੀ ਕੀਮਤ ਚੁਕਾਉਣੀ ਪਈ ਕਿ ਉਸ ਨੇ ਕਦੇ ਅਜਿਹਾ ਸੋਚਿਆ ਵੀ ਨਾ ਹੋਵੇਗਾ। ਉਸ ਦੀ ਤਸਵੀਰ ਨੂੰ ਚੁੱਕ ਕੇ ਗਲਤ ਤਰੀਕੇ ਨਾਲ ਵਰਤਿਆ ਗਿਆ। 17 ਜੁਲਾਈ ਨੂੰ ਇਸ ਔਰਤ ਨੂੰ ਇਸ ਬਾਰੇ ਜਾਣਕਾਰੀ ਮਿਲੀ ਅਤੇ ਉਸ ਨੇ ਐਕਸ਼ਨ ਲਿਆ। ਇਸ ਤਸਵੀਰ 'ਤੇ ਲਿਖਿਆ ਸੀ ਕਿ ''ਇਸ ਨੇ ਇਕ ਮਹੀਨੇ ਤੋਂ ਡਰਗਜ਼, ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਹੱਥ ਵੀ ਨਹੀਂ ਲਗਾਇਆ।''

PunjabKesari

ਇਸ ਦੀ ਤਸਵੀਰ ਦਿਖਾ ਕੇ ਉਸ ਨੂੰ ਪੁਰਾਣੀ ਨਸ਼ੇੜੀ ਦੱਸਣ ਦੀ ਕੋਸ਼ਿਸ਼ ਕੀਤੀ ਗਈ। ਜਦ ਕਿ ਅਸਲ 'ਚ ਇਸ ਕੁੜੀ ਨੇ ਕਦੇ ਕੋਈ ਨਸ਼ਾ ਵੀ ਨਹੀਂ ਕੀਤਾ। ਉਸ ਦੀ ਤਸਵੀਰ ਨੂੰ ਕੋਈ ਨਸ਼ਾ ਛੁਡਾਉਣ ਦੇ ਦਾਅਵੇ ਨਾਲ ਇਸਤੇਮਾਲ ਕਰ ਰਿਹਾ ਸੀ। ਇਸ ਤਰ੍ਹਾਂ ਹੀ ਕਈ ਕੁੜੀਆਂ ਦੀਆਂ ਤਸਵੀਰਾਂ ਚੁੱਕ ਕੇ ਗਲਤ ਲੋਕ ਵਰਤਦੇ ਹਨ ਅਤੇ ਕੁੜੀਆਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਨ੍ਹਾਂ ਦੀਆਂ ਤਸਵੀਰਾਂ 'ਤੇ ਕੀ-ਕੀ ਲਿਖ ਕੇ ਲੋਕ ਪੈਸੇ ਵੱਟ ਰਹੇ ਹਨ। ਉਸ ਨੇ ਕਿਹਾ ਕਿ ਲੋਕ ਉਸ ਨੂੰ ਨਸ਼ੇੜੀ ਸਮਝਣਗੇ ਕਿਉਂਕਿ ਇਹ ਤਸਵੀਰ ਲੱਖਾਂ ਲੋਕਾਂ ਨੇ ਦੇਖ ਲਈ ਹੈ। ਇਸ ਲਈ ਉਸ ਨੇ ਆਪਣੇ ਅਕਾਊਂਟ 'ਤੇ ਲਿਖ ਕੇ ਸ਼ੇਅਰ ਕੀਤਾ ਤੇ ਦੱਸਿਆ ਕਿ ਇਹ ਸਭ ਝੂਠ ਹੈ।


Related News