ਇਸ ਫਿਟਨੇਸ ਟ੍ਰੇਨਰ ਨੇ ਖੁਦ ਨਾਲ ਹੀ ਕੀਤਾ ਵਿਆਹ, ਦੇਖੋ ਤਸਵੀਰਾਂ

12/14/2017 9:54:50 PM

ਇਟਲੀ— ਵਿਆਹ ਹਰੇਕ ਕਿਸੇ ਦੀ ਜ਼ਿੰਦਗੀ ਦਾ ਇਕ ਖੂਬਸੂਰਤ ਤੇ ਅਹਿਮ ਹਿੱਸਾ ਹੁੰਦਾ ਹੈ, ਜਿਸ 'ਚ ਦੋ ਲੋਕ ਇਕ ਰਿਸ਼ਤੇ 'ਚ ਬੱਝ ਜਾਂਦੇ ਹਨ ਪਰ ਜੇਕਰ ਇਹ ਵਿਆਹ ਆਪਣੇ ਆਪ ਨਾਲ ਹੋਵੇ ਤਾਂ? ਇਹ ਥੋੜ੍ਹਾ ਸੁਣਨ 'ਚ ਅਜ਼ੀਬ ਲੱਗ ਰਿਹਾ ਹੈ ਨਾ? ਪਰ ਇਟਲੀ ਦੀ ਇਕ ਖੂਬਸੂਰਤ ਫਿਟਨੇਸ ਟ੍ਰੇਨਰ ਨੇ ਅਜਿਹਾ ਹੀ ਕੀਤਾ ਹੈ।
PunjabKesari
ਇਟਲੀ ਦੀ ਖੂਬਸੂਰਤ ਔਰਤ ਲਾਰਾ ਮੇਸੀ ਨੇ ਖੁਦ ਨਾਲ ਹੀ ਵਿਆਹ ਕਰ ਲਿਆ ਤੇ ਉਹ ਵੀ ਸ਼ਾਨਦਾਰ ਤਰੀਕੇ ਨਾਲ। ਆਪਣੇ ਵਿਆਹ 'ਚ ਲਾਰਾ ਨੇ ਸਫੇਦ ਗਾਊਨ ਪਾਇਆ ਸੀ ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ। ਲਾਰਾ ਦੀ ਉਮਰ 40 ਸਾਲ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਆਪ ਨਾਲ ਹੀ ਵਿਆਹ ਕਰਨ ਦਾ ਫੈਸਲਾ ਉਸ ਸਮੇਂ ਕੀਤਾ ਸੀ ਜਦੋਂ 2 ਸਾਲ ਪਹਿਲਾਂ ਉਨ੍ਹਾਂ ਦਾ 12 ਸਾਲ ਪੁਰਾਣਾ ਰਿਸ਼ਤਾ ਟੁੱਟ ਗਿਆ ਸੀ।
PunjabKesari
ਲਾਰਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਕਿਹਾ ਸੀ ਕਿ ਜੇਕਰ ਉਨ੍ਹਾਂ ਦੇ 40ਵੇਂ ਜਨਮ ਦਿਨ ਤਕ ਆਪਣੇ ਲਈ ਪਾਰਟਨਰ ਨਹੀਂ ਮਿਲਿਆ ਤਾਂ ਉਹ ਆਪਣੇ ਆਪ ਨਾਲ ਹੀ ਵਿਆਹ ਕਰ ਲੈਣਗੀ। ਜਦੋਂ ਲਾਰਾ ਨੂੰ ਆਪਣੇ ਲਈ ਕੋਈ ਲਾਇਫ ਪਾਰਟਨਰ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਖੁਦ ਨਾਲ ਵਿਆਹ ਕਰਨ ਦਾ ਅਰੇਂਜਮੈਂਟ ਕੀਤਾ। ਉਨ੍ਹਾਂ ਦੇ ਵਿਆਹ 'ਚ 70 ਪਰਿਵਾਰ ਦੇ ਲੋਕ ਤੇ ਦੋਸਤ ਸ਼ਾਮਲ ਹੋਏ। ਉਨ੍ਹਾਂ ਦੇ ਵਿਆਹ 'ਚ 3 ਲੇਅਰ ਵਾਲਾ ਕੇਕ ਵੀ ਬਣਾਇਆ ਗਿਆ ਸੀ।
PunjabKesari
ਜਾਣਕਾਰੀ ਮੁਤਾਬਕ ਲਾਰਾ ਦੇ ਵਿਆਹ 'ਚ ਉਹ ਸਭ ਕੁਝ ਸੀ ਜੋ ਕਿ ਇਕ ਟ੍ਰੈਡੀਸ਼ਨਲ ਵਿਆਹ 'ਚ ਹੁੰਦਾ ਹੈ, ਸਿਰਫ ਇਕ ਲਾੜੇ ਨੂੰ ਛੱਡ ਕੇ। ਇਕ ਵੈੱਬਸਾਈਟ ਮੁਤਾਬਕ ਆਪਣੇ ਵਿਆਹ ਦੇ ਮੌਕੇ 'ਤੇ ਲਾਰਾ ਨੇ ਕਿਹਾ ਕਿ, 'ਮੈਂ ਇਹ ਮੰਨਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਪਹਿਲਾਂ ਆਪਣੇ ਆਪ ਨਾਲ ਪਿਆਰ ਕਰਨਾ ਚਾਹੀਦਾ ਹੈ।
PunjabKesari
ਲਾਰਾ ਨੇ ਕਿਹਾ ਕਿ ਜੇਕਰ ਮੈਨੂੰ ਕਦੀਂ ਅਜਿਹਾ ਕੋਈ ਸ਼ਖਸ ਮਿਲਦਾ ਹੈ ਜਿਸ ਨਾਲ ਮੈਂ ਆਪਣਾ ਭਵਿੱਖ ਸੋਚ ਸਕਦੀ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ ਪਰ ਮੇਰੀ ਖੁਸ਼ੀ ਸਿਰਫ ਉਸ 'ਤੇ ਨਿਰਭਰ ਨਹੀਂ ਕਰਦੀ। ਲਾਰਾ ਆਪਣੇ ਆਪ ਨਾਲ ਵਿਆਹ ਕਰਨ ਵਾਲੀ ਇਟਲੀ ਦੀ ਪਹਿਲੀ ਔਰਤ ਬਣ ਗਈ ਹੈ। ਹਾਲਾਂਕਿ ਇਸ ਵਿਆਹ ਨੂੰ ਕਾਨੂੰਨੀ ਤੌਰ 'ਤੇ ਕੋਈ ਮਾਨਤਾ ਪ੍ਰਾਪਤ ਨਹੀਂ ਹੈ।
PunjabKesari


Related News