ਇਸ ਦੇਸ਼ ਵਿਚ ਹੈ ਇਕ ਅਜਿਹਾ ਫਾਊਂਟੇਨ, ਜਿਥੇ 24 ਘੰਟੇ ਮਿਲਦੀ ਹੈ ਸ਼ਰਾਬ

08/04/2017 3:22:24 PM

ਅਬਰੁੱਜਾ — ਅਸੀਂ ਬਚਪਨ ਵਿਚ ਦਾਦੀ ਜਾਂ ਨਾਨੀ ਤੋਂ ਕਹਾਣੀ ਵਿਚ ਸੁਣਿਆ ਹੋਵੇਗਾ ਕਿ ਇਕ ਦੇਸ਼ ਅਜਿਹਾ ਹੈ ਜਿੱਥੇ ਕੁਝ ਵੀ ਖਾਓ ਜਾਂ ਪੀਓ ਪੈਸੇ ਨਹੀਂ ਦੇਣ ਪੈਂਦੇ ਪਰ ਵੱਡੇ ਹੋਣ ਉੱਤੇ ਸਮਝ ਜਾਂਦੇ ਸੀ ਕਿ ਅਜਿਹਾ ਸਿਰਫ ਕਹਾਣੀਆਂ ਵਿਚ ਹੀ ਹੁੰਦਾ ਹੈ ਪਰ ਬਚਪਨ ਦੀ ਕਹਾਣੀ ਨੂੰ ਕੁਝ ਹੱਦ ਤੱਕ ਇਟਲੀ ਦਾ ਇਕ ਸ਼ਹਿਰ ਪੂਰਾ ਕਰਦਾ ਹੈ ।  
ਇਟਲੀ ਦੇ ਇਸ ਸ਼ਹਿਰ ਦਾ ਨਾਂ ਅਬਰੁੱਜਾ ਹੈ । ਇਸ ਸ਼ਹਿਰ ਵਿਚ ਇਕ ਅਜਿਹੀ ਜਗ੍ਹਾ ਹੈ ਜਿੱਥੇ 24 ਘੰਟੇ ਸ਼ਰਾਬ ਮੁਫਤ ਵਿਚ ਮਿਲਦੀ ਹੈ। ਉਸ ਜਗ੍ਹਾ ਇਕ ਅਜਿਹਾ ਫਾਊਂਟੇਨ ਬਣਾਇਆ ਗਿਆ ਹੈ ਜਿਸ ਵਿਚ 24 ਘੰਟੇ ਸ਼ਰਾਬ ਵਗਦੀ ਰਹਿੰਦੀ ਹੈ ਅਤੇ ਇਸ ਸ਼ਰਾਬ ਨੂੰ ਪੀਣ ਦੇ ਕਿਸੇ ਤੋਂ ਪੈਸੇ ਵੀ ਨਹੀਂ ਲਈ ਜਾਂਦੇ ਹਨ ।  
ਇਸ ਵਿਸ਼ੇਸ਼ਤਾ ਕਾਰਨ ਇਹ ਫਾਊਂਟੇਨ ਕਾਫੀ ਲੋਕਾਂ ਨੂੰ ਪਿਆਰਾ ਹੋ ਰਿਹਾ ਹਨ । ਕੋਲ ਹੀ ਇਕ ਝਰਨਾ ਵੱਗ ਰਿਹਾ ਹੈ। ਜਿਸ ਵਿਚੋਂ ਵੀ ਵਾਇਨ ਡਿੱਗਦੀ ਹੈ। ਇਹ ਵਾਇਨ 24 ਘੰਟੇ ਉੱਥੇ ਰਹਿਣ ਵਾਲਿਆਂ ਲਈ ਮੁਫਤ ਹੈ।


Related News