ਇਸ ਬਿਲਡਰ ਦੀਆਂ 120 ਪਤਨੀਆਂ, ਜਿਥੇ ਬਣਾਉਂਦਾ ਹੈ ਘਰ ਉਥੇ ਹੀ ਕਰ ਲੈਂਦਾ ਹੈ ਵਿਆਹ!

09/22/2017 11:55:44 PM

ਬੈਂਕਾਕ — ਥਾਈਲੈਂਡ 'ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਥੇ ਰਹਿਣ ਵਾਲਾ ਇਕ ਸ਼ਖਸ 58 ਦੀ ਉਮਰ 'ਚ 120 ਵਿਆਹ ਕਰਾ ਚੁੱਕਿਆ ਹੈ। ਥਾਈਲੈਂਡ ਦੇ ਨਕੋਮ ਨਾਯੋਕ ਜ਼ਿਲੇ ਦੇ ਰਹਿਣ ਵਾਲੇ ਤੰਬਨ ਪ੍ਰੈਜਰਟ ਨੇ ਕੁਲ 120 ਵਿਆਹ ਕੀਤੇ ਹਨ। ਤੰਬਨ ਨਾਯੋਕ ਜ਼ਿਲੇ ਦੇ ਫ੍ਰਾਮਨੀ ਜ਼ਿਲੇ ਦਾ ਪ੍ਰਮੁੱਖ ਹੈ। ਥਾਈਲੈਂਡ 'ਚ ਵੀ ਇਕ ਤੋਂ ਜ਼ਿਆਦਾ ਵਿਆਹ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਤੰਬਨ ਨੇ ਗੈਰ-ਕਾਨੂੰਨੀ ਤਰੀਕੇ ਨਾਲ 100 ਤੋਂ ਜ਼ਿਆਦਾ ਵਿਆਹ ਕਰਾਏ ਹਨ। 
ਤੰਬਨ ਨੇ ਦੱਸਿਆ ਕਿ ਉਹ ਪਹਿਲਾਂ ਹੀ ਆਪਣੀਆਂ ਪਤਨੀਆਂ ਨੂੰ ਦੱਸ ਦਿੰਦਾ ਹੈ ਕਿ ਉਹ ਵਿਆਹ ਕਰਾਉਣ ਵਾਲਾ ਹੈ। ਉਹ ਜਿਸ ਵੀ ਕੁੜੀ ਨਾਲ ਵਿਆਹ ਕਰਦਾ ਸੀ ਤਾਂ ਪਹਿਲਾਂ ਉਹ ਉਸ ਕੁੜੀ ਦੇ ਘਰ ਵਾਲਿਆਂ ਨਾਲ ਗੱਲ ਕਰਦਾ ਹੈ। ਇਸ ਤੋਂ ਬਾਅਦ ਹੀ ਵਿਆਹ ਪੂਰੇ ਰੀਤੀ-ਰਿਵਾਜਾਂ ਨਾਲ ਕਰਦਾ ਹੈ। ਤੰਬਨ ਨੇ ਹਾਲ ਹੀ 'ਚ ਫੋਨ ਨਾਲ ਵਿਆਹ ਕੀਤਾ, ਜਿਸ ਦੀ ਉਮਰ 27 ਸਾਲ ਦੀ ਹੈ। 
ਤੰਬਨ ਦਾ ਪਹਿਲਾਂ ਵਿਆਹ 17 ਸਾਲ ਦੀ ਉਮਰ 'ਚ ਹੋਇਆ ਸੀ। ਉਨ੍ਹਾਂ ਦੀ ਪਤਨੀ ਉਸ ਤੋਂ 2 ਸਾਲ ਛੋਟੀ ਸੀ। ਪਹਿਲੀ ਪਤਨੀ ਤੋਂ ਉਨ੍ਹਾਂ ਦੇ 3 ਬੱਚੇ ਵੀ ਹਨ। ਤੰਬਨ ਤੋਂ ਜਦੋਂ ਇੰਨੇ ਵਿਆਹਾਂ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕੰਸਟ੍ਰਕਸ਼ਨ ਬਿਜਨੈੱਸ ਸ਼ੁਰੂ ਕਰਨ ਤੋਂ ਬਾਅਦ ਉਹ ਬਹੁਤ ਕੁੜੀਆਂ ਨੂੰ ਮਿਲਿਆ ਕਰਦੇ ਸਨ। ਉਨ੍ਹਾਂ 'ਚੋਂ ਜ਼ਿਆਦਾਤਰ ਜਵਾਨ ਅਤੇ ਖੂਬਸੂਰਤ ਹੁੰਦੀਆਂ ਸਨ। ਇਸ ਤੋਂ ਬਾਅਦ ਜਿਥੇ ਵੀ ਉਨ੍ਹਾਂ ਦੀ ਕੰਸਟ੍ਰਕਸ਼ਨ ਸਾਈਟ ਹੁੰਦੀ ਸੀ ਉਥੇ ਇਕ ਕੁੜੀ ਨਾਲ ਵਿਆਹ ਕਰ ਲੈਂਦਾ ਸੀ। ਤੰਬਨ ਨੇ ਦੱਸਿਆ ਕਿ ਮੇਰੀ ਪਤਨੀਆਂ ਨੂੰ ਮੇਰੇ ਇੰਨੇ ਵਿਆਹਾਂ ਤੋਂ ਕੋਈ ਪਰੇਸ਼ਾਨੀ ਨਹੀਂ ਹੈ। ਵਰਤਮਾਨ 'ਚ ਤੰਬਨ ਦੇ 120 ਪਤਨੀਆਂ ਅਤੇ 28 ਬੱਚੇ ਹਨ। ਤੰਬਨ ਕਹਿੰਦੇ ਹਨ ਕਿ ਉਹ ਆਪਣੇ ਪਰਿਵਾਰ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਉਨ੍ਹਾਂ ਨੇ ਆਪਣੀਆਂ ਪਤਨੀਆਂ ਨੂੰ ਘਰ ਬਣਾ ਕੇ ਦਿੱਤੇ ਹਨ।


Related News