ਨੀਂਦ ''ਚ ਸਾਹ ਲੈਣਾ ਛੱਡ ਦਿੰਦਾ ਹੈ ਇਹ ਲੜਕਾ, ਸੌਂਣ ਲਈ ਕਰਨੇ ਪੈਂਦੇ ਹਨ ਅਜਿਹੇ ਕੰਮ...

07/23/2017 11:05:43 AM

ਫਰਾਂਸ— ਫਰਾਂਸਵਿਚ ਇਕ ਅਪਸਰਾ ਦੀ ਲੋਕਕਥਾ ਹੈ। ਆਨਡਾਇਨ ਨਾਮਕ ਅਪਸਰਾ ਨੂੰ ਪੇਲਮਾਨ ਨਾਮ ਦੇ ਇਕ ਆਦਮੀ ਨਾਲ ਪਿਆਰ ਹੋ ਗਿਆ ਸੀ। ਉਨ੍ਹਾਂ ਨੇ ਵਿਆਹ ਕਰ ਲਿਆ। ਉਸ ਸਮੇਂ ਪੇਲਮਾਨ ਨੇ ਕਸਮ ਖਾਧੀ ਸੀ ਕਿ ਮੈਂ ਤੈਨੂੰ ਬਹੁਤ ਪਿਆਰ ਕਰਾਂਗਾ ਪਰ ਬਾਅਦ ਵਿਚ ਉਹ ਆਨਡਾਇਨ ਨਾਲ ਬੇਵਫਾਈ ਕਰਨ ਲੱਗਾ। ਜਦੋਂ ਅਪਸਰਾ ਨੂੰ ਇਸ ਗੱਲ ਦਾ ਪਤਾ ਲੱਗਾ, ਤਾਂ ਉਸ ਨੇ ਉਸ ਨੂੰ ਸਰਾਪ ਦਿੱਤਾ ਕਿ ਦਿਨ ਵਿਚ ਤੁਹਾਡੇ ਸਾਹ ਚਲਣਗੇ ਪਰ ਰਾਤ ਵਿਚ ਸਾਂਹ ਤੇਰਾ ਸਾਥ ਛੱਡ ਦੇਣਗੀਆਂ। ਕਿੱਸੇ-ਕਹਾਣੀਆਂ ਵਿਚ ਤਾਂ ਅਜਿਹੀਆਂ ਗਲਾਂ ਦਿਲਚਸਪ ਲੱਗਦੀਆਂ ਹਨ ਪਰ ਕੀ ਹੋਵੇਗਾ ਜੇਕਰ ਅਸਲ ਜਿੰਦਗੀ ਵਿਚ ਅਜਿਹੀ ਕੰਡੀਸ਼ਨ ਪੈਦਾ ਹੋ ਜਾਵੇ? ਇੰਗਲੈਂਡ  ਦੇ ਇਕ ਟੀਨਏਜ ਮੁੰਡੇ ਦੇ ਨਾਲ ਅਜਿਹਾ ਹੀ ਹੈ। ਉਹ ਜਦੋਂ ਸੋਂਦਾ ਹੈ, ਤਾਂ ਸਾਂਹ ਲੈਣਾ ਹੀ ਭੁੱਲ ਜਾਂਦਾ ਹੈ। ਇਸ ਦੇ ਬਾਵਜੂਦ ਉਹ ਜ਼ਿੰਦਾ ਹੈ ਅਤੇ ਛੇਤੀ ਹੀ 18 ਸਾਲ ਦਾ ਹੋਣ ਵਾਲਾ ਹੈ। ਇੰਗਲੈਂਡ ਦੇ ਲਿਆਮ ਡਰਬੀਸ਼ਾਇਰ ਨੂੰ ਇਕ ਅਜਿਹੀ ਬੀਮਾਰੀ ਹੈ। ਮੈਡੀਕਲ ਭਾਸ਼ਾ ਵਿਚ ਇਸ ਨੂੰ ਸੇਂਟਰਲ ਹਾਈਪੋਵੇਂਟਿਲੇਸ਼ਨ ਕਹਿੰਦੇ ਹਨ। ਲਿਆਮ ਜਦੋਂ ਵੀ ਸੌਂਦਾ ਹੈ, ਸਾਹ ਲੈਣਾ ਬੰਦ ਕਰ ਦਿੰਦਾ ਹੈ। ਅਨੁਮਾਨ ਹੈ ਕਿ ਦੁਨੀਆ ਵਿਚ ਕੇਵਲ 1,500 ਲੋਕਾਂ ਨੂੰ ਇਹ ਰੋਗ ਹੈ। ਜਦੋਂ ਇਹ ਰੋਗ ਹਲਕੇ ਰੂਪ ਵਿਚ ਹੁੰਦੀ ਹੈ, ਤਾਂ ਸੋਂਦੇ ਸਮੇਂ ਸਾਹ ਲੈਣ ਵਿਚ ਮੁਸ਼ਕਲ ਹੁੰਦੀ ਹੈ ਅਤੇ ਚੰਗੀ ਨੀਂਦ ਨਹੀਂ ਆਉਂਦੀ ਪਰ ਲਿਆਮ ਦਾ ਮਾਮਲਾ ਗੰਭੀਰ ਹੈ, ਜਿਸ ਵਿਚ ਸਾਹ ਪੂਰੀ ਤਰ੍ਹਾਂ ਬੰਦ ਹੋ ਜਾਂਦਾ ਹੈ। ਡਾਕਟਰਾਂ ਨੇ ਕਿਹਾ ਸੀ ਕਿ ਉਹ 6 ਹਫ਼ਤੇ ਤੋਂ ਜ਼ਿਆਦਾ ਜ਼ਿੰਦਾ ਨਹੀਂ ਰਹੇਗਾ, ਪਰ ਹੁਣ ਉਹ ਛੇਤੀ ਹੀ 18 ਸਾਲ ਦਾ ਹੋਣ ਵਾਲਾ ਹੈ।
ਹਰ ਰਾਤ ਇਸ ਤਰ੍ਹਾਂ ਬੱਚਦੀ ਹੈ ਲਿਆਮ ਦੀ ਜਾਨ
ਦਰਅਸਲ, ਲਿਆਮ ਆਪਣੀ ਪੂਰੀ ਜ਼ਿੰਦਗੀ ਵਿਚ ਇਕ ਸਪੈਸ਼ਲ ਮੈਡੀਕਲ ਬੈੱਡ 'ਤੇ ਸੌਂਦਾ ਰਿਹਾ ਹੈ।  ਇਸ ਵਿਚ ਲਾਇਫ ਸਪੋਰਟ ਸਿਸਟਮ ਲੱਗਾ ਹੋਇਆ ਹੈ। ਇਸ ਦੇ ਰਾਹੀ ਨੀਂਦ ਵਿਚ ਲਿਆਮ ਦੇ ਫੇਫੜਿਆਂ ਨੂੰ ਆਕਸੀਜਨ ਮਿਲਦੀ ਰਹਿੰਦੀ ਹੈ। ਇਹ ਸਿਸਟਮ ਉਸ ਦੇ ਹੋਰ ਮਹੱਤਵਪੂਰਣ ਅੰਗਾਂ ਦੀ ਕਾਰਜਪ੍ਰਣਾਲੀਆਂ ਨੂੰ ਵੀ ਠੀਕ ਕਰਦਾ ਹੈ। ਲਿਆਮ  ਦੇ ਸੋਂਦੇ ਸਮੇਂ ਕੋਈ ਨਹੀਂ ਕੋਈ ਹਮੇਸ਼ਾ ਉਸ ਕੋਲ ਰਹਿੰਦਾ ਹੈ, ਤਾਂ ਕਿ ਕਿਸੇ ਵੀ ਗੜਬੜੀ ਦੀ ਹਾਲਤ ਵਿਚ ਤੁਰੰਤ ਜ਼ਰੂਰੀ ਕਦਮ ਚੁੱਕੇ ਜਾ ਸਕਣ। ਇਸ ਦੇ ਬਾਵਜੂਦ ਲਿਆਮ ਦਾ ਪਰਿਵਾਰ ਖੁਸ਼ ਹੈ ਕਿ ਉਹ ਆਪਣੇ ਬੇਟੇ ਦੇ ਨਾਲ ਹੈ। ਲਿਆਮ ਦੀ ਬੀਮਾਰੀ ਨੂੰ ਲੈ ਕੇ ਡਾਕਟਰ ਵੀ ਬਹੁਤ ਹੈਰਾਨ ਹੁੰਦੇ ਹਨ ਕਿ ਜਨਮ ਲੈਂਦੇ ਹੀ ਇਸ ਦੀ ਬੀਮਾਰੀ ਦਾ ਪਤਾ ਚੱਲ ਗਿਆ ਸੀ। ਡਾਕਟਰਾਂ ਨੂੰ ਬੋਲ ਦਿੱਤਾ ਸੀ ਕਿ ਉਹ ਸਿਰਫ ਕੁੱਝ ਹਫਤੇ ਹੀ ਜ਼ਿੰਦਾ ਰਹਿ ਸਕਦਾ ਹੈ ਪਰ ਹੁਣ ਉਹ 18 ਸਾਲ ਦਾ ਹੋਣ ਜਾ ਰਿਹਾ ਹੈ। ਆਪਣੀ ਇਸ ਹਾਲਤ ਦੇ ਕਾਰਨ ਲਿਆਮ ਕਦੀ ਵੀ ਕੰਮ ਨਹੀਂ ਕਰ ਪਾਵੇਗਾ। ਉਸ ਨੂੰ ਹਮੇਸ਼ਾ ਮਸ਼ੀਨਾ ਦੇ ਸਹਾਰੇ ਹੀ ਰਹਿਣਾ ਪਵੇਗਾ ਪਰ ਇਸ ਤੋਂ ਬਾਅਦ ਵੀ ਉਹ ਆਪਣੇ ਕਈ ਕੰਮ ਆਪ ਕਰਦਾ ਹੈ।


Related News