ਇਹ ਬਾਸਕਟਬਾਲ ਖਿਡਾਰੀ ਖੁਦ ਨੂੰ ਦੱਸਦਾ ਹੈ ''ਬੈਡ ਬੁਆਏ'', ਜਿਸ ਦੀ ਦੋਸਤੀ ਹੈ ਟਰੰਪ ਅਤੇ ਕਿਮ ਜੋਂਗ ਨਾਲ

11/18/2017 11:48:34 PM

ਵਾਸ਼ਿੰਗਟਨ — ਅਮਰੀਕਾ ਦੇ ਸਾਬਕਾ ਬਾਸਕਟਬਾਲ ਖਿਡਾਰੀ (NBA) ਡੇਨਿਸ ਰੋਜਮੈਨ ਅਜ-ਕੱਲ ਚਰਚਾ 'ਚ ਹਨ। ਇਸ ਵਾਰ ਉਹ ਆਪਣੀ ਖੇਡ ਜਾਂ ਅਜੀਬ-ਗਰੀਬ ਸਟਾਈਲ ਦੇ ਕਾਰਨ ਨਹੀਂ, ਬਲਕਿ ਉੱਤਰ ਕੋਰੀਆ ਦੇ ਆਪਣੇ ਲਗਾਤਾਰ ਦੌਰਿਆਂ ਨੂੰ ਲੈ ਕੇ। ਇਕ ਪਾਸੇ ਜਿੱਥੇ ਡੋਨਾਲਡ ਟਰੰਪ ਅਤੇ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਓਨ ਵਿਚਾਲੇ ਜੁਬਾਨੀ ਜੰਗ ਚੱਲ ਰਹੀ ਹੈ, ਉਸ 'ਚ ਸਵਾਲ ਉੱਠਣਾ ਲਾਜ਼ਮੀ ਹੈ ਕਿ ਆਖਿਰ ਡੇਨਿਸ ਅਜਿਹਾ ਕਿਉਂ ਕਰ ਰਹੇ ਹਨ ਅਤੇ ਉਸ ਦਾ ਮਕਸਦ ਕੀ ਹੈ? 

 

PunjabKesari

 

56 ਸਾਲਾਂ ਦੇ ਡੇਨਿਸ ਬਾਸਕਟਬਾਲ ਤੋਂ ਰਿਟਾਇਰ ਹੋ ਚੁੱਕੇ ਹਨ। ਉਹ ਖੁਦ ਨੂੰ ਬੈਡ ਬੁਆਏ ਦੱਸਦੇ ਹਨ। ਉਨ੍ਹਾਂ ਦੀ ਪਛਾਣ ਸ਼ਾਨਦਾਰ ਖੇਡ ਦੇ ਨਾਲ ਹੀ ਅਜੀਬੋ-ਗਰੀਬ ਹੇਅਰ-ਸਾਈਟਲ ਅਤੇ ਟੈਟੂ ਦੇ ਕਾਰਨ ਵੀ ਹਨ। 
ਮੇਡੋਨਾ ਦੇ ਨਾਲ ਉਨ੍ਹਾਂ ਦੇ ਸਬੰਧ ਰਹੇ, ਪਰ ਉਨ੍ਹਾਂ ਨੇ ਵਿਆਹ ਕੀਤਾ ਹਾਲੀਵੁੱਡੇ ਅਦਾਕਾਰਾ ਕਾਰਮੈਨ ਅਲੈਕਟ੍ਰਾ ਨਾਲ। ਹਾਲਾਂਕਿ ਉਨ੍ਹਾਂ ਦਾ ਇਹ ਵਿਆਹ ਜ਼ਿਆਦਾ ਦੇਰ ਟਿੱਕ ਨਾ ਸਕਿਆ। ਡੇਨਿਸ ਨੇ ਰੈਸਲਿੰਗ ਅਤੇ ਐਕਟਿੰਗ 'ਚ ਵੀ ਹੱਥ ਅਜਮਾਇਆ, ਨਾਲ ਹੀ ਕਈ ਆਟੋਬਾਇਓਗ੍ਰਾਫੀ ਵੀ ਲਿੱਖੀ ਹੈ।
ਡੇਨਿਸ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਉਹ ਦੁਨੀਆ ਦੇ ਇਕੱਲੇ ਅਜਿਹੇ ਸ਼ਖਸ ਹਨ, ਜਿਨ੍ਹਾਂ ਦੇ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਮਰੀਕਾ ਦੇ ਸਭ ਤੋਂ ਵੱਡੇ ਦੁਸ਼ਮਣ ਕਿਮ ਜੋਂਗ ਓਨ ਨਾਲ ਚੰਗੇ ਸਬੰਧ ਹਨ। 
ਜਾਣਕਾਰੀ ਮੁਤਾਬਕ ਡੇਨਿਸ 2013 'ਚ ਪਹਿਲੀ ਵਾਰ ਉੱਤਰ ਕੋਰੀਆ ਗਏ ਸਨ। ਉਦੋਂ ਇਕ ਮੀਡੀਆ ਕੰਪਨੀ ਦੇ ਨਾਲ ਮਿਲ ਕੇ ਬਾਸਕਟਬਾਲ ਨੂੰ ਪ੍ਰਮੋਟ ਕਰਨ ਦਾ ਬੀੜਾ ਚੁੱਕਿਆ ਸੀ। ਉਸ ਵੇਲੇ ਉਨ੍ਹਾਂ ਦੀ ਕਿਮ ਜੋਂਗ ਓਨ ਨਾਲ ਪਹਿਲੀ ਮੁਲਾਕਾਤ ਹੋਈ ਸੀ। ਬਾਅਦ 'ਚ ਡੇਨਿਸ ਨੇ ਤਾਨਾਸ਼ਾਹ ਨੂੰ ਆਪਣਾ ਦੋਸਤ ਦੱਸਿਆ ਸੀ। 

 

PunjabKesari


ਜੁਲਾਈ 2013 'ਚ ਡੇਨਿਸ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਮਕਸਦ ਦੋਹਾਂ ਦੇਸ਼ਾਂ ਵਿਚਾਲੇ ਜਮ੍ਹੀ ਰਿਸ਼ਤਿਆਂ ਦੀ ਬਰਫ ਨੂੰ ਖੋਰਨਾ ਹੈ। ਇਸ ਤੋਂ ਬਾਅਦ 2014 'ਚ ਪਿਓਂਗਯਾਂਗ ਦੇ ਇੰਡੋਰ ਸਟੇਡੀਅਮ 'ਚ ਅਮਰੀਕਾ ਅਤੇ ਉੱਤਰ ਕੋਰੀਆ ਵਿਚਾਲੇ ਬਾਸਕਟਬਾਲ ਦਾ ਪ੍ਰਦਰਸ਼ਨ ਮੈਚ ਹੋਇਆ। ਉਦੋਂ ਵੀ ਸਟੇਡੀਅਮ 'ਚ ਇਹ ਦੋਵੇਂ ਇਕੱਠੇ ਬੈਠੇ ਨਜ਼ਰ ਆਏ ਸਨ। 
ਇਸ ਤੋਂ ਬਾਅਦ ਡੇਨਿਸ ਕਈ ਵਾਰ ਉੱਤਰ ਕੋਰੀਆ ਜਾ ਚੁੱਕੇ ਹਨ ਅਤੇ ਉਨ੍ਹਾਂ ਦਾ ਹਾਲ ਹੀ 'ਚ ਦੌਰਾ ਜੂਨ 2017 'ਚ ਹੋਇਆ ਸੀ ਕੁਲ ਮਿਲਾ ਕੇ ਉਹ 5 ਵਾਰ ਉੱਤਰ ਕੋਰੀਆ ਜਾ ਚੁੱਕੇ ਹਨ। ਅਮਰੀਕਾ ਨੇ ਮੰਨਿਆ ਹੈ ਕਿ ਡੇਨਿਸ ਵਾਰ-ਵਾਰ ਉੱਤਰ ਕੋਰੀਆ ਜਾ ਰਹੇ ਹਨ, ਪਰ ਇਹ ਉਨ੍ਹਾਂ ਦੀਆਂ ਨਿੱਜੀ ਯਾਤਰਾਵਾਂ ਹਨ। ਅਮਰੀਕੀ ਸਰਕਾਰ ਉਨ੍ਹਾਂ ਨੂੰ ਅਧਿਕਾਰਕ ਤੌਰ 'ਤੇ ਨਹੀਂ ਭੇਜ ਰਹੀ ਹੈ। ਕਿਮ ਜੋਂਗ ਓਨ ਦੇ ਬਾਰੇ 'ਚ ਡੇਨਿਸ ਦਾ ਕਹਿਣਾ ਹੈ ਕਿ ਉਹ ਇੰਨਾ ਬੁਰਾ ਇਨਸਾਨ ਵੀ ਨਹੀਂ ਹੈ, ਜਿੰਨਾ ਕਿ ਦੁਨੀਆ ਮੰਨ ਬੈਠੀ ਹੈ। ਡੇਨਿਸ ਨੇ ਕਿਹਾ, 'ਮੈਂ ਜਦੋਂ ਵੀ ਕਿਮ ਨੂੰ ਮਿਲਿਆ ਉਹ ਬਿਲਕੁਲ ਸ਼ਾਂਤ ਨਜ਼ਰ ਆਏ। ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਨਾਲ ਹੀ ਹੁੰਦਾ ਹੈ। ਉਹ ਹਮੇਸ਼ਾ ਮੁਸਕਰਾਉਂਦੇ ਰਹਿੰਦੇ ਹਨ। ਮੇਰੀ ਨਜ਼ਰ 'ਚ ਉਹ ਆਮ ਇਨਸਾਨ ਹਨ। 

 

PunjabKesari


ਡੇਨਿਸ ਮੁਤਾਬਕ ਉਨ੍ਹਾਂ ਦਾ ਮਕਸਦ ਦੋਹਾਂ ਦੇਸ਼ਾਂ ਨੂੰ ਕਰੀਬ ਲਿਆ ਕੇ ਦੁਨੀਆ ਨੂੰ ਪ੍ਰਮਾਣੂ ਜੰਗ ਤੋਂ ਬਚਾਉਣਾ ਹੈ, ਪਰ ਅਮਰੀਕਾ 'ਚ ਕੁਝ ਲੋਕਾਂ ਨੂੰ ਇਹ ਕਵਾਇਦ ਰਾਸ ਨਹੀਂ ਆ ਰਹੀ। ਯੂ. ਐੱਸ. ਹਿਊਮਨ ਰਾਈਟਸ ਗਰੁੱਪ ਨੇ ਡੇਨਿਸ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਬਾਸਕਟਬਾਲ ਹਾਲ ਆਫ ਫੈਮ ਤੋਂ ਹੱਟਾ ਦਿੱਤਾ ਜਾਵੇ।


Related News