ਇਸ 10 ਸਾਲਾਂ ਬੱਚੇ ਨੇ ਇੰਸਟਾਗ੍ਰਾਮ ਹੈੱਕ ਕਰ, ਦੁਨੀਆ ਨੂੰ ਪਾਇਆ ਚੱਕਰਾਂ 'ਚ

10/16/2017 10:01:49 PM

ਲੰਡਨ — ਫਿਨਲੈਂਡ ਦੇ ਇਕ 10 ਸਾਲਾਂ ਬੱਚੇ ਜੌਨੀ ਨੇ ਇਮੇਜ਼ ਸ਼ੇਅਰਿੰਗ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ 'ਇੰਸਟਾਗ੍ਰਾਮ' ਨੂੰ ਹੈੱਕ ਕਰਕੇ ਦਿੱਖਾ ਦਿੱਤਾ। ਸਾਇਟ 'ਚ ਮੌਜੂਦ ਇਕ ਸੁਰੱਖਿਆ ਦੀ ਕਮੀ ਨੂੰ ਫੱੜਣ ਲਈ ਉਸ ਨੂੰ 10 ਹਜ਼ਾਰ ਡਾਲਰ ਇਨਾਮ ਦਿੱਤਾ ਗਿਆ। ਹੇਲਸਿੰਕੀ 'ਚ ਰਹਿਣ ਵਾਲੇ ਜੌਨੀ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਉਹ ਇਸ ਇਨਾਮ ਨਾਲ ਆਪਣੇ ਭਰਾਵਾਂ ਲਈ ਨਵੀਂ ਬਾਈਕ, ਫੁੱਟਬਾਲ ਖੇਡਣ ਦਾ ਸਮਾਨ ਅਤੇ ਕੰਪਿਊਟਰ ਖਰੀਦਣ ਦੀ ਸੋਚ ਰਿਹਾ ਹੈ। ਇਸ ਦੇ ਨਾਲ ਹੀ ਜੌਨੀ ਸਭ ਤੋਂ ਘੱਟ ਉਮਰ 'ਚ 'ਬਗ ਬਾਉਂਟੀ' ਇਨਾਮ ਜਿੱਤਣ ਵਾਲਾ ਬਣ ਗਿਆ ਹੈ। 
ਜੌਨੀ ਨੇ ਇਹ ਪੱਤਾ ਲਾਇਆ ਸੀ ਕਿ ਇੰਸਟਾਗ੍ਰਾਮ 'ਚ ਮੌਜੂਦ ਇਕ ਬਗ ਦੇ ਜ਼ਰੀਏ ਕਿਵੇਂ ਦੂਜੇ ਯੂਜ਼ਰ ਦੀਆਂ ਟਿੱਪਣੀਆਂ ਨੂੰ ਹਟਾਇਆ ਜਾ ਸਕਦਾ ਹੈ। ਤਕਨੀਕੀ ਤੌਰ 'ਤੇ 3 ਸਾਲਾਂ ਬਾਅਦ ਜੌਨੀ ਇੰਸਟਾਗ੍ਰਾਮ ਦਾ ਇਸਤੇਮਾਲ ਕਰਨ ਦੀ ਉਮਰ 'ਚ ਪਹੁੰਚੇਗਾ। ਅਜਿਹੇ 'ਚ ਕੰਪਨੀ ਦੇ ਸੁਰੱਖਿਆ ਇੰਜੀਨੀਅਰਾਂ ਨੇ ਜੌਨੀ ਲਈ ਇਕ ਟੈਸਟ ਅਕਾਉਂਟ ਬਣਾਇਆ, ਜਿਸ ਨਾਲ ਉਹ ਆਪਣੀ ਗੱਲ ਨੂੰ ਪ੍ਰਮਾਣਿਤ ਕਰ ਸਕੇ। 
ਇੰਸਟਾਗ੍ਰਾਮ ਨੂੰ ਚਲਾਉਣ ਵਾਲੀ ਕੰਪਨੀ ਫੇਸਬੁੱਕ ਇਸ ਖਾਮੀ ਦੇ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਇਸ ਨੂੰ ਸੁਧਾਰ ਲਿਆ। ਇਸ ਸੁਰੱਖਿਆ ਦੋਸ਼ ਦਾ ਪੱਤਾ ਲੱਗਣ ਤੋਂ ਤੁਰੰਤ ਬਾਅਦ ਜੌਨੀ ਨੇ ਫੇਸਬੁੱਕ ਨੂੰ ਇਕ ਮੇਲ ਭੇਜੀ ਸੀ। ਫੇਸਬੁੱਕ ਵੱਲੋਂ ਦੱਸਿਆ ਗਿਆ ਹੈ ਕਿ 2011 ਤੋਂ ਲੈ ਕੇ ਹੁਣ ਤੱਕ ਆਪਣੀ ਕੰਪਨੀ 'ਬਗ ਬਾਉਂਟੀ' ਜੇਤੂਆਂ ਨੂੰ ਇਨਾਮ ਦੇ ਤੌਰ 'ਤੇ 43 ਲੱਖ ਡਾਲਰ ਦੇ ਚੁੱਕੀ ਹੈ। ਕਈ ਕੰਪਨੀਆਂ ਸੁਰੱਖਿਆ ਪੇਸ਼ੇਵਰਾਂ ਅਤੇ ਨੌਜਵਾਨਾਂ ਲਈ ਵਿੱਤ ਸਹਾਇਤਾ ਦੀ ਵੀ ਪੇਸ਼ਕਸ਼ ਕਰਦੀ ਹੈ, ਜਿਹੜੇ ਸੁਰੱਖਿਆ ਕਮੀ ਦੀ ਜਾਣਕਾਰੀ ਬਲੈਕ ਮਾਰਕੀਟ 'ਚ ਵੇਚਣ ਦੀ ਬਜਾਏ ਕੰਪਨੀ ਨੂੰ ਦਿੰਦੇ ਹਨ।


Related News