ਰੈਸਟੋਰੈਂਟ ''ਚ ਚੋਰੀ ਕਰਨ ਆਏ ਚੋਰਾਂ ਦੀ ਨਹੀਂ ਚੱਲੀ ਚਲਾਕੀ, ਮੁੜਨਾ ਪੈ ਗਿਆ ਖਾਲੀ ਹੱਥ

08/16/2017 5:04:27 PM

ਸਿਡਨੀ— ਸਿਡਨੀ 'ਚ ਮੈਕਡੋਨਲਡ ਦੇ ਇਕ ਰੈਸਟੋਰੈਂਟ 'ਚ ਦੋ ਨਕਾਬਪੋਸ਼ ਚੋਰਾਂ ਦੀ ਚੋਰੀ ਕਰਨ ਦੀ ਕੋਸ਼ਿਸ਼ ਅਸਫਲ ਹੋ ਗਈ। ਚੋਰਾਂ ਵਲੋਂ ਬੰਦੂਕ ਦੀ ਨੋਂਕ 'ਤੇ ਲੁੱਟ-ਖੋਹ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਸਾਰੀ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਘਟਨਾ ਸਥਾਨਕ ਸਮੇਂ ਅਨੁਸਾਰ 1.55 ਵਜੇ ਵਾਪਰੀ। ਦਰਅਸਲ ਚੋਰ ਰੈਸਟੋਰੈਂਟ ਦੀ ਖਿੜਕੀ ਜ਼ਰੀਏ ਲੁੱਟ-ਖੋਹ ਕਰਨ ਆਏ ਸਨ, ਤਾਂ ਕਿ ਪਿੱਛੋਂ ਖਿੜਕੀ ਜ਼ਰੀਏ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇ ਸਕਦੇ। ਚੋਰੀ ਦੀ ਇਹ ਅਸਫਲ ਘਟਨਾ ਪ੍ਰੈਸਟਨ ਰੈਸਟੋਰੈਂਟ 'ਚ ਵਾਪਰੀ।
ਚੋਰਾਂ ਵਲੋਂ ਬੰਦੂਕ ਨਾਲ ਲੁੱਟ-ਖੋਹ ਦੀ ਕੋਸ਼ਿਸ਼ ਕੀਤੀ ਗਈ। ਚੋਰਾਂ ਨੇ ਖਿੜਕੀ ਨੂੰ ਤੋੜਨ ਦੀ ਜੀ ਤੋੜ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਬੰਦੂਕ ਦੇ ਬੱਟ ਨਾਲ ਖਿੜਕੀ ਦੇ ਕੱਚ ਨੂੰ ਤੋੜਨਾ ਚਾਹਿਆ ਪਰ ਉਹ ਅਸਫਲ ਰਹੇ। ਰੈਸਟਰੈਂਟ ਦੇ ਅੰਦਰ ਇਕ ਜੋੜੇ ਦੀ ਨਜ਼ਰ ਉਨ੍ਹਾਂ 'ਤੇ ਪਈ ਤਾਂ ਉਹ ਬੰਦੂਕ ਨਾਲ ਇਸ਼ਾਰਾ ਕਰ ਰਹੇ ਸਨ। ਜਿਸ ਤੋਂ ਤੁਰੰਤ ਬਾਅਦ ਇਕ ਆਦਮੀ ਨੇ ਮੈਨੇਜਰ ਨੂੰ ਕਿਹਾ ਕਿ ਉਹ ਖੁਦ ਨੂੰ ਲਾਕ ਕਰਨ ਅਤੇ ਪੁਲਸ ਨੂੰ ਫੋਨ ਕਰਨ। ਇਹ ਸਭ ਹੁੰਦਿਆਂ ਦੇਖ ਕੇ ਚੋਰ ਉਥੋਂ ਦੌੜ ਗਏ ਅਤੇ ਉਨ੍ਹਾਂ ਨੂੰ ਖਾਲੀ ਹੱਥ ਜਾਣਾ ਪਿਆ। ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਸਟਾਫ ਮੈਂਬਰ ਦੀ ਫੋਨ ਕਾਲ ਆਈ ਅਤੇ ਉਸ ਨੇ ਮੰਗ ਕੀਤੀ ਕਿ ਰੈਸਟੋਰੈਂਟ ਦੀ ਖਿੜਕੀ ਨੂੰ ਖੋਲ੍ਹਿਆ ਜਾਵੇ ਅਤੇ ਸਾਨੂੰ ਬਚਾਇਆ ਜਾਵੇ। ਉਨ੍ਹਾਂ ਦੱਸਿਆ ਕਿ ਪੁਲਸ ਇਲਾਕੇ ਦੇ ਆਲੇ-ਦੁਆਲੇ ਘੁੰਮੀ ਪਰ ਉਨ੍ਹਾਂ ਨੂੰ ਕੋਈ ਵੀ ਨਹੀਂ ਲੱਭਾ।


Related News