ਇਹ ਡਾਂਸਰਾਂ ਇਕ ਸਾਲ ''ਚ ਕਮਾ ਰਹੀਆਂ ਹਨ ਇੰਨੇ ਲੱਖ ਰੁਪਏ, ਪੈਸੇ ਰੱਖਣ ਲਈ ਘੱਟ ਪੈ ਜਾਂਦੀ ਹੈ ਥਾਂ

11/19/2017 4:35:57 AM

ਲੰਡਨ — ਸੋਸ਼ਲ ਮੀਡੀਆ 'ਤੇ ਕੁਝ ਕੁੜੀਆਂ ਦੀਆਂ ਤਸਵੀਰਾਂ ਨੋਟਾਂ ਬੰਡਲਾਂ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦਿੱਖ ਰਹੀਆਂ ਕੁੜੀਆਂ ਅਸਲ 'ਚ ਸਟ੍ਰਿਪਰ (ਬਾਰ ਡਾਂਸਰ) ਹਨ। ਬਾਹਰ ਕਈ ਦੇਸ਼ਾਂ 'ਚ ਸਟ੍ਰਿਪਿੰਗ ਲੀਗਲ ਹੈ। ਸੋਸ਼ਲ ਮੀਡੀਆ 'ਤੇ ਇਨ੍ਹਾਂ ਸਟ੍ਰਿਪਰ (ਕੁੜੀਆਂ) ਨੇ ਹੀ ਆਪਣੀ ਲਾਈਫ ਦੀ ਝੱਲਕ ਲੋਕਾਂ ਨੂੰ ਦਿਖਾਈ ਹੈ। ਇਨ੍ਹਾਂ ਡਾਸਰਾਂ ਨੇ ਮਾਣ ਦੇ ਨਾਲ ਨੋਟਾਂ ਦੇ ਬੰਡਲਾਂ ਦੇ ਨਾਲ ਆਪਣੀਆਂ ਫੋਟੋਆਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਆਪਣੀ ਪਛਾਣ ਲੁਕਾਈ ਹੈ ਪਰ ਪੈਸਿਆਂ ਨਾਲ ਖਿਚਵਾਈਆਂ ਫੋਟੋਆਂ 'ਚ ਉਨ੍ਹਾਂ ਦੇ ਮੂੰਹ 'ਤੇ ਖੁਸ਼ੀ ਸਾਫ ਝੱਲਕ ਰਹੀ ਹੈ। ਉਂਝ ਤਾਂ ਇਸ ਗੱਲ ਦਾ ਸਪੱਸ਼ਟ ਅਨੁਮਾਨ ਨਹੀਂ ਹੈ ਕਿ ਸਟ੍ਰਿਪ ਡਾਂਸਰ ਦੀ ਕਮਾਈ ਕਿੰਨੀ ਹੁੰਦੀ ਹੈ। ਪਰ 2010 'ਚ ਯੂ. ਕੇ. 'ਚ ਹੋਈ ਇਕ ਅਧਿਐਨ ਮੁਤਾਬਕ, ਇਕ ਸਟ੍ਰਿਪ ਡਾਂਸਕ ਇਸ ਸਾਲ 'ਚ ਕਰੀਬ 50 ਰੁਪਏ ਕਮਾ ਲੈਂਦੀ ਹੈ। ਇਹ ਤਨਖਾਹ ਇਕ ਅਮਰੀਕੀ ਵਕੀਲ ਦੀ ਤਨਖਾਹ ਦੇ ਬਰਾਬਰ ਹੈ। ਤਸਵੀਰਾਂ 'ਚ ਨੋਟਾਂ ਦੇ ਬੰਡਲ ਜ਼ਮੀਨ 'ਤੇ ਪਏ ਦਿੱਖ ਰਹੇ ਹਨ। 

 

PunjabKesari


ਇਸੇ ਸਾਲ ਇਕ ਸਟ੍ਰਿਪ ਡਾਂਸਰ, ਜਿਹੜੀ ਖੁਦ ਨੂੰ ਮਿਸ ਐਕਸ ਦੇ ਨਾਂ ਨਾਲ ਬੁਲਾਇਆ ਜਾਣਾ ਪਸੰਦ ਕਰਦੀ ਸੀ। ਉਸ ਨੇ ਇਸ ਪ੍ਰੋਫੈਸ਼ਨ ਨਾਲ ਜੁੜੇ ਕਈ ਰਾਜ ਖੁਲ੍ਹੇ ਸਨ। ਆਪਣੇ ਦੋਸਤਾਂ ਨਾਲ ਹੀ ਉਸ ਨੇ ਸਟ੍ਰਿਪ ਡਾਂਸਿੰਗ ਸ਼ੁਰੂ ਕੀਤੀ ਸੀ। ਪਰਿਵਾਰ ਨੂੰ ਇਹ ਚੰਗਾ ਨਹੀਂ ਲੱਗਾ ਸੀ, ਪਰ ਫਿਰ ਵੀ ਉਸ ਨੇ ਇਸ ਨੂੰ ਜਾਰੀ ਰੱਖਿਆ। ਪਹਿਲੀ ਵਾਰ ਉਹ ਕਾਫੀ ਘਬਰਾ ਗਈ ਸੀ ਪਰ ਫਿਰ ਹੌਲੀ-ਹੌਲੀ  ਸਭ ਠੀਕ ਹੋ ਗਿਆ। ਉਸ ਮੁਤਾਬਕ ਇਸ ਪ੍ਰੋਫੈਸ਼ਨ 'ਚ ਕਲੱਬ ਦੇ ਬਾਊਂਸਰ ਉਨ੍ਹਾਂ ਦੀ ਸਕਿਊਰਿਟੀ ਲਈ ਹਮੇਸ਼ਾ ਮੌਜੂਦ ਰਹਿੰਦੇ ਸਨ। ਕਈ ਲੋਕ ਡਾਂਸਰਾਂ ਨੂੰ ਆਪਣੇ ਨਾਲ ਹੋਟਲ ਲੈ ਜਾਂਦੇ ਸਨ। ਪਰ ਉਸ ਨੇ ਅਜਿਹਾ ਕੋਈ ਵੀ ਆਫਰ ਅਕਸੈਪਟ ਨਹੀਂ ਕੀਤਾ। ਹਾਲਾਂਕਿ 18 ਮਹੀਨੇ ਸਟ੍ਰਿਪ ਡਾਂਸਿੰਗ ਕਰਨ ਤੋਂ ਬਾਅਦ ਉਸ ਨੇ ਇਸ ਨੌਕਰੀ ਨੂੰ ਛੱਡ ਦਿੱਤੀ ਕਿਉਂਕਿ ਉਹ ਕਿਸੇ ਨਾਲ ਸੀਰੀਅਸ ਰਿਲੇਸ਼ਨ 'ਚ ਆ ਗਈ ਸੀ।

 

PunjabKesari


Related News