ਕੁੱਝ ਅਜਿਹੇ ਦੇਸ਼ ਜਿਨ੍ਹਾਂ ਦਾ ਕੋਈ ਨਕਸ਼ਾ ਹੀ ਨਹੀਂ, ਜਾਣੋ ਇਨ੍ਹਾਂ ਬਾਰੇ

09/22/2017 1:54:29 PM

ਸੋਮਾਲਿਲੈਂਡ— ਦੁਨੀਆ 'ਚ ਜਿੰਨੇ ਵੀ ਦੇਸ਼ ਹਨ, ਹਰ ਕਿਸੇ ਦਾ ਵਜੂਦ ਨਕਸ਼ੇ 'ਤੇ ਹੋਵੇ ਇਹ ਜ਼ਰੂਰੀ ਨਹੀਂ। ਇਹ ਗੱਲਾਂ ਹੈਰਾਨ ਕਰਨ ਵਾਲੀਆਂ ਹਨ ਪਰ ਸੱਚ ਹਨ। ਅਜਿਹੇ 5 ਤੋਂ ਵਧੇਰੇ ਦੇਸ਼ ਹਨ, ਜਿਨ੍ਹਾਂ ਦਾ ਅਜੇ ਤਕ ਕੋਈ ਨਕਸ਼ਾ ਹੀ ਨਹੀਂ ਹੈ।
1. ਸੋਮਾਲਿਲੈਂਡ— 90 ਦੇ ਦਹਾਕੇ ਦੀ ਸ਼ੁਰੂਆਤ 'ਚ ਸੋਮਾਲੀਆ 'ਚ ਹਿੰਸਾ ਭੜਕ ਉੱਠੀ ਸੀ। ਇਸ ਦੌਰਾਨ ਸੋਮਾਲੀਆ ਦੇ ਉੱਤਰ-ਪੂਰਬੀ ਇਲਾਕੇ ਨੇ ਖੁਦ ਨੂੰ ਸੁਤੰਤਰ ਐਲਾਨ ਕਰ ਦਿੱਤਾ ਸੀ ਪਰ ਇਸ ਤੋਂ ਬਾਅਦ ਇਸ ਦਾ ਝੰਡਾ ਤੇ ਕਰੰਸੀ ਵੱਖਰੇ ਹਨ। 
2. ਟਰਾਂਸਨਿਸਟਰੀਆ— 1990 'ਚ ਇਹ ਦੇਸ਼ ਚਿਸਿਨਾਊ ਨਾਮਕ ਦੇਸ਼ ਤੋਂ ਵੱਖ ਹੋ ਗਿਆ ਸੀ। ਇਸ ਦੇਸ਼ ਦਾ ਆਪਣਾ ਪ੍ਰਸ਼ਾਸਨ ਹੈ। ਉਨ੍ਹਾਂ ਦੀ ਆਪਣੀ ਮੁਦਰਾ, ਫੌਜੀ ਸਮਰੱਥਾ ਅਤੇ ਝੰਡਾ ਹੈ। ਵਿਸ਼ਵ 'ਚ ਇਸ ਦੇਸ਼ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ।
3.ਇਰਾਕੀ ਕੁਰਦੀਸਤਾਨ— ਇਹ ਦੇਸ਼ ਸਾਲ 1070 ਦੇ ਸਮੇਂ ਤੋਂ ਇਕ ਸੁਤੰਰਤਾ ਦੇਸ਼ ਹੈ। ਇਹ ਇਰਾਕ 'ਚ ਸਥਿਤ ਹੈ। ਤਤਕਾਲੀਨ ਤਾਨਾਸ਼ਾਹ ਸੱਦਾਮ ਹੁਸੈਨ ਦੇ ਸਮੇਂ ਦੇਸ਼ ਪ੍ਰਗਤੀ ਦੇ ਰਾਹ 'ਤੇ ਸੀ। 1980 'ਚ ਇੱਥੇ ਇਕ ਭਿਆਨਕ ਹਮਲੇ ਦਾ ਸ਼ਿਕਾਰ ਹੋ ਕੇ 5 ਹਜ਼ਾਰ ਤੋਂ ਵਧੇਰੇ ਲੋਕ ਮਾਰੇ ਗਏ ਸਨ। 
4. ਵੈੱਸਟਰਨ ਸਹਾਰਾ— ਇਹ ਅਫਰੀਕਨ ਦੇਸ਼ ਹੈ ਜੋ ਰੀਪਬਲਿਕਨ ਵੈੱਸਟਰਨ ਸਹਾਰਾ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਇਹ ਅਫਰੀਕਨ ਯੂਨੀਅਨ ਦਾ ਹਿੱਸਾ ਵੀ ਹੈ। ਹਾਲਾਂਕਿ ਹੁਣ ਇਹ ਸੁਤੰਤਰ ਨਹੀਂ ਹੋਇਆ ਤੇ ਆਜ਼ਾਦੀ ਲਈ ਲੜ ਰਿਹਾ ਹੈ। ਇੱਥੋਂ ਦੀ ਜਨਸੰਖਿਆ 5 ਲੱਖ  ਹੈ। 
5. ਸੋਬੋਰਗਾ— ਇਟਲੀ ਦਾ ਵੈਟਿਕਨ ਸਿਟੀ ਤਾਂ ਵਿਸ਼ਵ ਦੇ ਛੋਟੇ ਦੇਸ਼ ਦੇ ਰੂਪ 'ਚ ਹੈ ਹੀ, ਇੱਥੇ ਸੈਨ ਮੈਰੀਨੋ ਨਾਂ ਦਾ ਵੀ ਇਕ ਛੋਟਾ ਦੇਸ਼ ਹੈ। ਸੋਬੋਰਗਾ ਨਾਂ ਦਾ ਇਕ ਅਜਿਹਾ ਦੇਸ਼ ਹੈ ਜੋ ਬਹੁਤ ਗੁੰਮਨਾਮ ਹੈ। ਇਹ ਦੇਸ਼ ਪਹਾੜਾਂ 'ਚ ਹੈ।


Related News