25 ਸਾਲਾ ਆਸਟਰੇਲੀਅਨ ਬੌਡੀਬਿਲਡਰ ਦੀ ਜ਼ਿਆਦਾ ਪ੍ਰੋਟੀਨ ਲੈਣ ਨਾਲ ਹੋਈ ਮੌਤ (ਤਸਵੀਰਾਂ)

08/16/2017 4:01:45 PM

ਸਿਡਨੀ— ਆਸਟਰੇਲੀਆ ਵਿਚ 25 ਸਾਲਾ ਔਰਤ ਦੀ ਜ਼ਰੂਰਤ ਤੋਂ ਜ਼ਿਆਦਾ ਪ੍ਰੋਟੀਨ ਲੈਣ ਨਾਲ ਮੌਤ ਹੋ ਗਈ। ਉਹ ਸ਼ੇਕ ਦੇ ਰੂਪ ਵਿਚ ਸਪਲੀਮੈਂਟਸ ਅਤੇ ਪ੍ਰੋਟੀਨ ਪੈਕਡ ਫੂਡ ਲੈਂਦੀ ਸੀ। ਔਰਤ ਦੀ ਪਛਾਣ ਮੀਗਨ ਹੇਫੋਰਡ ਦੇ ਰੂਪ ਵਿਚ ਕੀਤੀ ਗਈ ਹੈ। ਉਹ ਨੂੰ ਆਪਣੇ ਅਪਾਰਟਮੈਂਟ ਵਿਚ ਬੇਹੋਸ਼ੀ ਦੀ ਹਾਲਤ ਵਿਚ ਪਾਈ ਗਹੀ ਸੀ। ਹਸਪਤਾਲ ਵਿਚ ਇਲਾਜ ਦੌਰਾਨ ਹੇਫੋਰਡ ਨੂੰ ਡਾਕਟਰਾਂ ਨੇ ਬ੍ਰੇਨ ਡੈਡ ਐਲਾਨ ਕਰ ਦਿੱਤਾ ਅਤੇ ਇਸ ਦੇ 2 ਦਿਨ ਬਾਅਦ ਉਸ ਦੀ ਮੌਤ ਹੋ ਗਈ। ਹੇਫੋਰਡ ਦੀ ਮੌਤ ਤੋਂ ਬਾਅਦ ਡਾਕਟਰਾਂ ਨੇ ਪਾਇਆ ਕਿ ਉਸ ਦੀ ਮੌਤ ਯੂਰੀਆ ਸਾਈਕਲ ਡਿਸਆਰਡਰ ਕਾਰਨ ਹੋਈ ਹੈ। ਦੱਸਣਯੋਗ ਹੈ ਕਿ ਹੇਫਰੋਡ ਇਕ ਬੌਡੀਬਿਲਡਰ ਸੀ ਜੋ ਕਿ ਅਗਲੇ ਮਹੀਨੇ ਵਿਚ ਹੋਣ ਵਾਲੇ ਬੌਡੀਬਿਲਡਰ ਮੁਕਾਬਲੇ ਵਿਚ ਹਿੱਸਾ ਲੈਣ ਲਈ ਉਹ ਦਿਨ ਵਿਚ 2 ਵਾਰ ਜਿਮ ਜਾਂਦੀ ਸੀ ਅਤੇ ਜ਼ਿਆਦਾ ਪ੍ਰੋਟੀਨ ਪੈਕਡ ਫੂਡ ਲੈ ਰਹੀ ਸੀ। ਜਿਸ ਨਾਲ ਉਸ ਨੂੰ ਯੂਰੀਆ ਸਾਈਕਲ ਡਿਸਆਰਡਰ ਹੋ ਗਿਆ। 
ਕੀ ਹੈ ਯੂਰੀਆ ਸਾਈਕਲ ਡਿਸਆਰਡਰ
ਇਕ ਖਬਰ ਮੁਤਾਬਕ ਸਰੀਰ ਆਪਣੀ ਜ਼ਰੂਰਤ ਦੇ ਅਮੀਨੋ ਐਸਿਡ ਦੀ ਵਰਤੋਂ ਕਰਨ ਤੋਂ ਬਾਅਦ ਬਚੇ ਹੋਏ ਅਮੀਨੋ ਐਸਿਡ ਨੂੰ ਨਾਈਟਰੋਜਨ ਵਿਚ ਬਦਲ ਦਿੰਦਾ ਹੈ । ਬਾਅਦ ਵਿਚ ਸਰੀਰ ਇਸ ਨੂੰ ਬਾਹਰ ਕਰ ਦਿੰਦਾ ਹੈ । ਨਾਈਟਰੋਜਨ ਨੂੰ ਸਰੀਰ ਵਿਚੋਂ ਬਾਹਰ ਕੱਢਣ ਲਈ ਐਨਜਾਇਮ ਇਸ ਕੈਮੀਕਲ ਨੂੰ ਯੂਰੀਆ ਵਿਚ ਬਦਲ ਦਿੰਦਾ ਹੈ । ਇਹ ਪਦਾਰਥ ਉਦੋਂ ਵਿਅਕਤੀ ਦੇ ਯੂਰੀਅਨ ਜ਼ਰੀਏ ਸਰੀਰ ਵਿਚੋਂ ਬਾਹਰ ਨਿਕਲ ਜਾਂਦਾ ਹੈ । ਇਸ ਪ੍ਰਕਿਰਿਆ ਨੂੰ ਹੀ ਯੂਰੀਆ ਸਾਈਕਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਜੈਨੇਟਿਕ ਐਂਡ ਰੇਅਰ ਡਿਜੀਜ਼ ਇੰਫਾਰਮੇਂਸ਼ਨ ਸੈਂਟਰ ਮੁਤਾਬਕ ਜਦੋਂ ਕਿਸੇ ਵਿਅਕਤੀ ਵਿਚ ਯੂਰੀਆ ਸਾਈਕਲ ਡਿਸਆਰਡਰ ਹੁੰਦਾ ਹੈ, ਤਾਂ ਸਰੀਰ ਨਾਈਟਰੋਜਨ ਨੂੰ ਯੂਰੀਆ ਵਿਚ ਨਹੀਂ ਬਦਲ ਪਾਉਂਦਾ ਹੈ । ਅਜਿਹਾ ਹੋਣ ਉੱਤੇ ਨਾਈਟਰੋਜਨ ਵਿਅਕਤੀ ਦੇ ਸਰੀਰ ਵਿਚ ਅਮੋਨੀਆ ਦੇ ਰੂਪ ਵਿਚ ਬਨਣ ਲੱਗਦਾ ਹੈ । ਇਹ ਬੇਹੱਦ ਜ਼ਹਿਰੀਲਾ ਸਬਸਟੈਂਸ ਹੁੰਦਾ ਹੈ । ਖੂਨ ਵਿਚ ਅਮੋਨੀਆ ਦੀ ਮਾਤਰਾ ਜ਼ਿਆਦਾ ਹੋਣ ਉੱਤੇ ਦਿਮਾਗ ਨੂੰ ਨੁਕਸਾਨ ਹੁੰਦਾ ਹੈ ਅਤੇ ਵਿਅਕਤੀ ਕੋਮਾ ਵਿਚ ਜਾ ਸਕਦਾ ਹੈ ਜਾਂ ਉਸ ਦੀ ਮੌਤ ਵੀ ਹੋ ਸਕਦੀ ਹੈ ।


Related News