ਨਕਲੀ ਮਿਠਾਸ ਦੀ ਵਰਤੋਂ ਨਾਲ ਉਲਟਾ ਸ਼ੂਗਰ ਦਾ ਖਤਰਾ ਵੱਧ ਜਾਂਦੈ

10/22/2017 4:27:28 AM

ਵਾਸ਼ਿੰਗਟਨ - ਵਧੇਰੇ ਖੰਡ ਦੀ ਵਰਤੋਂ ਕਾਰਨ ਹੋਣ ਵਾਲੇ ਸ਼ੂਗਰ ਰੋਗ ਅਤੇ ਹੋਰਨਾਂ ਬੀਮਾਰੀਆਂ ਤੋਂ ਬਚਣ ਲਈ ਲੋਕ ਨਕਲੀ ਮਿਠਾਸ ਦੀ ਵਰਤੋਂ ਕਰਦੇ ਹਨ ਪਰ ਹੁਣ ਇਕ ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਨਕਲੀ ਮਿਠਾਸ ਦੀ ਵਰਤੋਂ ਕਰਨ ਨਾਲ ਉਲਟਾ ਸ਼ੂਗਰ ਹੋਣ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ। ਇਸ ਸਬੰਧੀ ਅਧਿਐਨ ਦੀ ਰਿਪੋਰਟ ਇਕ ਰਸਾਲੇ 'ਸਾਇੰਸ ਨੇਚਰ ਜਰਨਲ' ਵਿਚ ਪ੍ਰਕਾਸ਼ਿਤ ਹੋਈ ਹੈ।
ਖੰਡ ਦੀ ਵਰਤੋਂ ਨੂੰ ਸਰੀਰ ਦੇ ਭਾਰ ਨਾਲ ਜੋੜ ਕੇ ਵੀ ਦੇਖਿਆ ਜਾਂਦਾ ਹੈ, ਇਸ ਲਈ ਬਹੁਤ ਸਾਰੇ ਲੋਕ ਮੋਟਾਪੇ ਤੋਂ ਬਚਣ ਲਈ ਖੰਡ ਦੀ ਥਾਂ ਨਕਲੀ ਮਿਠਾਸ ਦੀ ਵਰਤੋਂ ਕਰਦੇ ਹਨ। ਖੋਜਕਰਤਾਵਾਂ ਮੁਤਾਬਕ ਬਾਜ਼ਾਰ 'ਚ ਡਾਈਟ ਸੋਡਾ ਸਮੇਤ ਕਈ ਅਜਿਹੀਆਂ ਵਸਤਾਂ ਇਸ ਦਾਅਵੇ ਨਾਲ ਮਿਲਦੀਆਂ ਹਨ ਕਿ ਇਸ 'ਚ ਖੰਡ ਦੀ ਵਰਤੋਂ ਨਹੀਂ ਕੀਤੀ ਗਈ। ਅਸਲ 'ਚ ਅਜਿਹੀਆਂ ਵਸਤਾਂ 'ਚ ਨਾਨ-ਕੈਲੋਰਿਕ ਆਰਟੀਫੀਸ਼ੀਅਲ ਸਵੀਟਨਰ ਦੀ ਵਰਤੋਂ ਕੀਤੀ ਜਾਂਦੀ ਹੈ।
ਜ਼ੁਬਾਨ 'ਤੇ ਖੰਡ ਦੇ ਆਉਂਦਿਆਂ ਹੀ ਇਸ ਦੇ ਤੱਤ ਅੰਤੜੀਆਂ 'ਚ ਫੈਲ ਜਾਂਦੇ ਹਨ, ਜੋ ਇਨਸਾਨ ਨੂੰ ਸਿਹਤਮੰਦ ਰੱਖਣ 'ਚ ਆਪਣੀ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ। ਇਸ ਦੇ ਉਲਟ ਨਕਲੀ ਮਿਠਾਸ ਦਾ ਅੰਤੜੀਆਂ 'ਚ ਰਹਿਣ ਵਾਲੇ ਬੈਕਟੀਰੀਆ ਦੀਆਂ ਸਰਗਰਮੀਆਂ 'ਤੇ ਉਲਟਾ ਅਸਰ ਪੈਂਦਾ ਹੈ।


Related News